ਕਰੋਨਾ ਨੇ ਸਾਰੇ ਪਾਸੇ ਹਵਾ ਹੋਈ ਹੈ ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦਾ ਪੌਜੇਟਿਵ ਹੋ ਰਿਹਾ ਹੈ। ਖਬਰਾਂ ਦੁਬਾਰਾ ਮਿਲੀ ਜਾਣਕਾਰੀ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸਮਾਜਸੇਵੀ ਡਾ.ਐਸਪੀ ਓਬਰਾਏ ਕਰੋਨਾ ਪਾਜੀਟਿਵ ਆਏ ਹਨ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਭੇਜਿਆ ਗਿਆ ਹੈ। ਦੱਸ ਦਈਏ ਕਿ ਐਸ ਪੀ ਸਿੰਘ ਓਬਰਾਏ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ।
ਉਨ੍ਹਾਂ ਵਲੋਂ ਕਰੋਨਾ ਕਾਰਨ ਔਖੀ ਘਡ਼ੀ ਵਿਚ ਜਿਥੇ ਲੋਕਾਂ ਦੀ ਮਦਦ ਕੀਤੀ, ਉਥੇ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਭਾਰਤ ਲਿਆਉਣ ਵਿਚ ਪਹਿਲ ਕੀਤੀ। ਪਤਾ ਲੱਗਾ ਹੈ ਕਿ ਡਾ. ਐਸਪੀ ਓਬਰਾਏ ਕਰੋਨਾ ਪਾਜੀਟਿਵ ਆਏ ਹਨ। ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ। ਦੱਸ ਦਈਏ ਕਿ ਡਾ ਉਬਰਾਏ ਪੰਜਾਬ ਚ ਵੱਡੇ ਪੱਧਰ ਤੇ ਸੇਵਾ ਕਰਦੇ ਹਨ। ਉਹਨਾਂ ਨੇ ਸਰਬੱਤ ਦਾ ਭਲਾ ਨਾਂ ਦੇ ਇੱਕ ਟਰੱਸਟ ਦੀ ਨੀਂਹ ਰੱਖੀ ਜਿਸ ਰਾਹੀਂ ਸਮਾਜ ਸੇਵੀ ਕੰਮਾਂ ਲਈ ਅਦਾਇਗੀ ਕੀਤੀ ਜਾਂਦੀ ਹੈ।ਉਹਨਾਂ ਨੂੰ ਦੁਨੀਆ ਵਿੱਚ ਇੱਕੋ ਇੱਕ ਗਰੈਂਡ ਪੀਐਚ.ਡੀ. ਦੀ ਡਿਗਰੀ ਮਿਲਣ ਦਾ ਮਾਣ ਪ੍ਰਾਪਤ ਹੈ।ਲੰਡਨ ਦੀ ਇੱਕ ਸੰਸਥਾ ਵੱਲੋਂ ਉਹਨਾਂ ਨੂੰ ‘’’Only Sikh In The World’’’ ਦਾ ਖ਼ਿਤਾਬ ਦਿੱਤਾ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖਾਲਸਾ ਏਡ ਦੇ ਮੁਖੀ ਸਰਦਾਰ ਰਵੀ ਸਿੰਘ ਖਾਲਸਾ ਜੀ ਨੂੰ ਵੀ ਕਰੋਨਾ ਹੋ ਗਿਆ ਹੈ।ਜਿਨ੍ਹਾਂ ਲਈ ਅਰਦਾਸਾਂ ਜਾਰੀ ਹਨ।ਉਨਾਂ ਨੇ ਖੁਦ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝੀ ਕੀਤੀ। ਟਵੀਟ ਵਿਚ ਉਨਾਂ ਲਿਖਿਆ ਕਿ, ‘ਪਿਆਰੇ ਸਾਥੀਓ,ਪਿਛਲੇ ਬੁੱਧਵਾਰ ਤੋਂ ਮੈਂ ਕਾਫੀ ਤੇਜ਼ ਬੁ ਖਾ ਰ ਹੋ ਰਿਹਾ ਹਾਂ। ਉਨਾਂ ਅੱਗੇ ਲਿਖਿਆ ਕਿ ਉਹ ਦਵਾ ਲੈ ਰਹੇ ਹਨ ਅਤੇ ਜ਼ਿਆਦਾ ਸਮਾਂ ਆਰਾਮ ਕਰ ਰਹੇ ਹਨ। ਮੇਰੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਵੀ ਪਾਜ਼ੇਟਿਵ ਆਈ ਹੈ।’
