Home / ਪਾਲੀਵੁੱਡ / ਸਨੀ ਮਾਲਟਨ ਦੇ ਵਿਆਹ ਦੀ ਸੋਸ਼ਲ ਮੀਡਿਆ ਤੇ ਚਰਚਾ

ਸਨੀ ਮਾਲਟਨ ਦੇ ਵਿਆਹ ਦੀ ਸੋਸ਼ਲ ਮੀਡਿਆ ਤੇ ਚਰਚਾ

।ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਵਿਆਹ ਦੀ ਤਸਵੀਰ ਵੀ ਸਾਂਝੀ ਕੀਤੀ ਹੈ ।ਇਸ ਤਸਵੀਰ ਚ ਉਹ ਆਪਣੀ ਪਤਨੀ ਪ੍ਰਵੀਨ ਦੇ ਨਾਲ ਗੁਰਦੁਆਰਾ ਸਾਹਿਬ ‘ਚ ਬੈਠੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ-‘ਸਦਾ ਅਤੇ ਹਮੇਸ਼ਾ…. ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹਾਂ ਕਿ ਮੈਂ ਉਸ ਨਾਲ ਵਿਆਹ ਕਰਾਉਣ ਲਈ ਕਿੰਨਾ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ ।

ਤੇਰੇ ਬਗੈਰ ਮੈਂ ਕੁਝ ਨਹੀਂ ਹਾਂ…ਤੁਹਾਨੂੰ ਸਦਾ ਲਈ ਪਿਆਰ ਕਰਦਾ ਰਹਾਂਗਾ’।ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਰੇ ਪਰਿਵਾਰ ਵਾਲਿਆਂ ਤੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਹਫਤੇ ਨੂੰ ਖ਼ਾਸ ਬਣਾਇਆ ਹੈ, ਸਾਨੂੰ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਵਿਵਸਥਾ ਕਰਨੀਆਂ ਪਈਆਂ ਪਰ ਇਸ ਨੂੰ ਕਰ ਪਾਏ’।ਉਨ੍ਹਾਂ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਤੁਹਾਨੂੰ ਦੱਸ ਦੇਈਏ ਕਿ ਉਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਆਂ ‘ਚ ਆਪਣੇ ਵਿਆਹ ਦੀਆਂ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਸਨ।ਵੀਡੀਓ ‘ਚ ਉਹ ਆਪਣੀ ਵਾਈਫ ਤੇ ਕੁਝ ਖ਼ਾਸ ਦੋਸਤਾਂ ਦੇ ਨਾਲ ਦਿਖਾਈ ਦੇ ਰਹੇ ਨੇ । ਨਵਾਂ ਵਿਆਹਿਆ ਕਪਲ ਬਹੁਹੀ ਖੁਸ਼ ਤੇ ਸੋਹਣਾ ਨਜ਼ਰ ਆਇਆ ਸੰਨੀ ਮਾਲਟਨ ਨੇ ਪੱਗ ਬੰਨੀ ਹੋਈ ਸੀ ਤੇ ਨਾਲ ਸ਼ੇਰਵਾਨੀ ਪਾਈ ਹੋਈ ਸੀ।ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਲੇਡੀ ਸੰਗੀਤ ਦੇ ਸੈਲੀਬਰੇਸ਼ਨ ਦੀ ਵੀਡੀਓ ਵੀ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਸੀ।

ਜਿਸ ਵਿੱਚ ਉਹ ਆਪਣੇ ਪਿਤਾ ਜੀ ਨਾਲ ਭੰਗੜਾ ਪਾਉਂਦੇ ਦਿਖਾਈ ਦਿੱਤੇ ਸਨ।ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ।ਇਸ ਵੀਡੀਓ ‘ਚ ਉਹ ਆਪਣੇ ਪਿਤਾ ਤੇ ਕੁਝ ਦੋਸਤਾਂ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਹੰਸ ਰਾਜ ਹੰਸ ਦਾ ਸੁਪਰ ਹਿੱਟ ਗੀਤ ‘ਨੱਚੀ ਜੋ ਸਾਡੇ ਨਾਲ’ ਵੱਜ ਰਿਹਾ ਸੀ।ਤੁਹਾਨੂੰ ਦੱਸ ਦੇਈਏ ਕਿ ਸੰਨੀ ਮਾਲਟਨ ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਨਾਲ ਮਸਲੇ ਤੇ। ਸੁਰਖੀਆਂ ‘ਚ ਛਾਏ ਰਹੇ ਸੀ । ਖੈਰ ਵੀਰ ਨੂੰ ਵਿਆਹ ਦੀਆਂ ਵਧਾਈਆਂ ਹੋਵਣ ਜੀ।

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.