Home / ਤਾਜ਼ਾ ਖਬਰਾਂ / ਸਨੀ ਦਿਓਲ ਨੇ ਕੀਤਾ ਇਹ ਟਵੀਟ ਤਾ

ਸਨੀ ਦਿਓਲ ਨੇ ਕੀਤਾ ਇਹ ਟਵੀਟ ਤਾ

ਸੰਨੀ ਦਿਓਲ ਹਰ ਸਮੇਂ ਚਰਚਾ ਚ ਰਹਿੰਦੇ ਹਨ ਅੱਜਕਲ ਦਿਉਲ ਪਰਿਵਾਰ ਨੂੰ ਕਿਸਾਨਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਅਜੇ ਤੱਕ ਸੰਨੀ ਦਿਓਲ ਨੇ ਅਜੇ ਤੱਕ ਕਿਸਾਨਾਂ ਦੇ ਮਸਲੇ ਤੇ ਇੱਕ ਵੀ ਸ਼ਬਦ ਨਹੀਂ ਬੋਲਿਆ। ਪਰ ਕ੍ਰਿਕਟਰ ਦੀ ਟੀਮ ਨੂੰ ਵਧਾਈਆਂ ਦੇ ਰਹੇ ਹਨ ਜਿਸ ਦਾ ਕੋਈ ਤੁੱਕ ਨਹੀ ਬਣਦਾ। ਉਨ੍ਹਾਂ ਨੇ ਕਿਹਾ ਕਿ ਇਹ ਮੌਕਾ ਕ੍ਰਿਕੇਟ ਪ੍ਰਸ਼ੰਸਕਾਂ ਦੇ ਵਾਸਤੇ ਬੇਹੱਦ ਖੁਸ਼ੀ ਭਰਿਆ ਹੈ ਕਿ ਬ੍ਰਿਸਬੇਨ ਟੈਸਟ ਮੈਚ ਨੂੰ ਜਿੱਤਕੇ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ।

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡੇ ਗਏ ਇਸ ਚੌਥੇ ਟੈਸਟ ਮੈਚ ਦੇ ਵਿਚ ਭਾਰਤ ਨੇ ਤਿੰਨ ਵਿਕਟਾਂ ਦੇ ਨਾਲ ਆਪਣੀ ਆਸਟ੍ਰੇਲੀਆ ਟੀਮ ਨੂੰ ਹਰਾਇਆ ਹੈ। ਭਾਰਤ ਦੀ ਇਸ ਜਿੱਤ ਉੱਪਰ ਪ੍ਰਸ਼ੰਸਕਾਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਵੱਡੇ ਕਲਾਕਾਰਾਂ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਇਹਨਾਂ ਵਿੱਚੋਂ ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਵੀ ਕੀਤਾ ਹੈ।ਇੰਡੀਆ ਦੀ ਹੋਈ ਇਸ ਜਿੱਤ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਟਵੀਟ ਕੀਤੇ ਹਨ। ਇੱਥੇ ਸੰਨੀ ਦਿਓਲ ਨੇ ਟਵਿਟਰ ਉੱਪਰ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤੀਆਂ ਨੂੰ ਕਦੇ ਵੀ ਘੱਟ ਨਾ ਸਮਝੋ। ਉਥੇ ਹੀ ਉਨ੍ਹਾਂ ਦੇ ਭਰਾ ਬੌਬੀ ਦਿਓਲ ਨੇ ਵੀ ਟਵੀਟ ਕੀਤਾ ਕਿ ਟੀਮ ਇੰਡੀਆ ‘ਤੇ ਮੈਨੂੰ ਗਰਵ ਹੈ, ਇਹ ਇਕ ਇਤਿਹਾਸਕ ਜਿੱਤ ਹੈ। ਭਾਰਤ ਦੀ ਆਸਟ੍ਰੇਲੀਆ ਉੱਪਰ ਹੋਈ ਇਸ ਜਿੱਤ ਦੇ ਕਾਰਨ ਕੀਤੇ ਗਏ ਟਵੀਟ ਨੂੰ ਸਨੀ ਦਿਓਲ ਨੇ ਪਿੰਨ ਕਰਦੇ ਹੋਏ ਸਭ ਤੋਂ ਉਪਰ ਦਰਸਾਇਆ ਹੈ।

ਜਿਸ ਦੇ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਸ਼ੰਸਕਾਂ ਨੇ ਕੁਮੈਂਟ ਕੀਤੇ ਹਨ। ਓਧਰ ਬੌਬੀ ਦਿਓਲ ਦੀ ਪੋਸਟ ਉੱਪਰ ਵੀ ਕ੍ਰਿਕਟ ਦੇ ਫੈਨਜ਼ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਬਾਲੀਵੁੱਡ ਦੇ ਇਨ੍ਹਾਂ ਦੋਵਾਂ ਭਰਾਵਾਂ ਤੋਂ ਇਲਾਵਾ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਅਤੇ ਕਈ ਹੋਰ ਵੱਡੇ ਕਲਾਕਾਰਾਂ ਵੱਲੋਂ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੰਦੇ ਹੋਏ ਪੋਸਟਾਂ ਨੂੰ ਸ਼ੇਅਰ ਕੀਤਾ ਹੈ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.