ਕਰੋਨਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਨੂੰ ਕਾਫੀ ਦਿੱਕਤ ਪੈ ਰਹੀ ਹੈ ਅਤੇ ਇਸ ਸਮੇਂ ਕਰੋਨਾ ਨਾਲ ਪ੍ਰਭਾ ਵਿਤ ਸੂਬਿਆਂ ਦੀ ਸੂਚੀ ’ਚ ਪੰਜਾਬ ਦਾ ਨਾਮ ਵੀ ਉਪਰ ਦਰਜ ਹੈ। ਇਸ ਲਈ ਅਜਿਹੇ ਸਮੇਂ ’ਚ ਪੰਜਬ ’ਚ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਵਿਚਾਰ ਕਰਨਾ ਅਤੇ ਪ੍ਰਖਿਆਵਾਂ ਲੈਣ ਬਾਰੇ ਸੋਚਨਾ ਵੀ ਮੁਮਕਿਨ ਨਹੀਂ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਸਿੱਖਿਆ ਅਤੇ ਲੋਕ ਨਿਰਮਾਣ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਭਵਾਨੀਗੜ੍ਹ ਵਿਖੇ ਪੱਤਰਕਾਰਾਂ ਵੱਲੋਂ ਸਕੂਲ ਖੋਲ੍ਹਣ ਸੰਬੰਧੀ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ।।ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲਈ ਬੱਚਿਆਂ ਦੀ ਸੁਰੱਖਿਆ ਪ੍ਰਮੁੱਖ ਹਨ ਅਤੇ ਇਨ੍ਹਾਂ ਨੂੰ ਮੁਦੇਨਜ਼ਰ ਰੱਖਦੇ ਹੋਏ ਬੱਚਿਆਂ ਦੇ ਕਰੋਨਾ ਤੋਂ ਬਚਾਅ ਅਤੇ ਸੁਰੱਖਿਆ ਲਈ ਸਰਕਾਰ ਨੇ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੀ ਵਾਰ ਕਰੋਨਾ ਕਾਰਨ ਹੋਏ ਲਾਕਡਾਊਨ ਦੇ ਚਲਦਿਆਂ ਸਕੂਲ ਕਾਲਜ ਬੰਦ ਹੋਣ ਕਾਰਨ ਪ੍ਰੀਖਿਆ ਨਾ ਹੋ ਸਕਣ ਕਾਰਨ ਸਾਰੇ ਬੱਚਿਆਂ ਨੂੰ ਪ੍ਰਮੋਟ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰੋਨਾ ਜਾਰੀ ਹੈ ੳਦੋਂ ਤੱਕ ਸਕੂਲ ਕਾਲਜ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਉਨ੍ਹਾਂ ਕਿਹਾ ਕਿ ਦੱਸੋ ਬੱਚਿਆਂ ਦੇ ਸਕੂਲ ਬੰਦ ਕਰਨ ’ਚ ਸਰਕਾਰ ਦਾ ਕੀ ਸਵਾਰਥ ਹੋ ਸਕਦਾ ਹੈ ਕਿਉਂਕਿ ਕਰੋਨਾ ਇਕੱਲੇ ਪੰਜਾਬ ’ਚ ਨਹੀਂ ਸਗੋਂ ਪੂਰੇ ਵਿਸ਼ਵ ਲਈ ਵੱਡੀ ਟੈਸ਼ਨ ਬਣੀ ਹੋਈ ਹੈ। ਉੱਧਰ ਦੂਜੇ ਪਾਸੇ ਕਈ ਪ੍ਰਾਈਵੇਟ ਸਕੂਲਾਂ ਵਾਲੇ ਸਰਕਾਰ ਦੇ ਫੈਸਲੇ ਦਾ ਰੋ ਸ ਕਰ ਰਹੇ ਹਨ।
ਜਿਸ ਤੋਂ ਬਾਅਦ ਹੀ ਸਿੱਖਿਆ ਮੰਤਰੀ ਨੇ ਉਨ੍ਹਾਂ ਸਕੂਲਾਂ ਨੂੰ ਇਹ ਜਵਾਬ ਦਿੱਤਾ ਹੈ। ਦੱਸ ਦਈਏ ਕਿ ਕਰੋਨਾ ਪਿਛਲੇ ਸਾਲ ਦਾ ਸ਼ੁਰੂ ਹੋਇਆ ਜੋ ਅਜੇ ਵੀ ਜਾਰੀ ਹੈ ਤੇ ਇੱਕ ਵਾਰ ਫਿਰ ਇਸ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ।। ਪੰਜਾਬ ਚ ਇਸ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਲਗਾਤਾਰ ਚੌਕਸੀ ਵਰਤ ਰਹੀ ਹੈ।
