Home / ਤਾਜ਼ਾ ਖਬਰਾਂ / ਸਕੂਲ ਦੀ ਫੀਸ ਬਾਰੇ ਆਇਆ ਇਹ ਵੱਡਾ ਅਪਡੇਟ

ਸਕੂਲ ਦੀ ਫੀਸ ਬਾਰੇ ਆਇਆ ਇਹ ਵੱਡਾ ਅਪਡੇਟ

ਪਿਛਲੇ ਸਾਲ ਦੀ ਤਰ੍ਹਾਂ ਹੁਣ ਫਿਰ ਕਰੋਨਾ ਕਾਰਨ ਵਿਦਿਅਕ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਲਗਾਤਾਰ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਲਗਾਉਣ ਦੇ ਆਦੇਸ਼ ਸਾਰੇ ਸਕੂਲਾਂ ਨੂੰ ਦਿੱਤੇ ਗਏ ਸਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕ ਸਾਨ ਨਾ ਹੋ ਸਕੇ।ਉਥੇ ਹੀ ਬੱਚਿਆਂ ਦੀਆਂ ਫੀਸਾਂ ਨੂੰ ਲੈ ਕੇ ਵੀ ਕਈ ਸਕੂਲਾਂ ਅਤੇ ਮਾਪਿਆਂ ਦੇ ਵਿਚਕਾਰ ਜੱਦੋਜਹਿਦ ਚਲਦੀ ਰਹੀ।

ਜਿਸ ਦਾ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚ ਗਿਆ ਸੀ। ਕਿਉਂਕਿ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੇ ਕੰਮ ਕਾਰ ਅਤੇ ਨੌਕਰੀਆਂ ਛੁੱਟ ਗਈਆਂ ਸਨ। ਤੇ ਉਨ੍ਹਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਦੇਣਾ ਬਹੁਤ ਔਖਾ ਹੋ ਗਿਆ ਸੀ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਬਾਰੇ ਹਾਈ ਕੋਰਟ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਮਾਪਿਆਂ ਵਿਚ ਖੁਸ਼ੀ ਹੈ।ਹੁਣ ਫਿਰ ਤੋਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੀਆਂ ਪਾਬੰ ਦੀਆਂ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਬਹੁਤ ਸਾਰੇ ਮਾਪਿਆਂ ਨੂੰ ਬੱਚਿਆਂ ਦੀਆਂ ਫੀਸਾਂ ਨੂੰ ਲੈ ਕੇ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਹਾਈਕੋਰਟ ਨੇ ਸੁਪਰੀਮ ਕੋਰਟ ਵੱਲੋਂ ਰਾਜਸਥਾਨ ਦੇ ਮਾਮਲੇ ਚ 8 ਫਰਵਰੀ ਨੂੰ ਜਿਹੜੇ ਆਦੇਸ਼ ਦਿੱਤੇ ਗਏ ਸਨ ਅਤੇ ਹੁਣ ਉਹ ਪੰਜਾਬ ਤੇ ਹਰਿਆਣਾ ਦੇ ਸਕੂਲਾਂ ਵਿਚ ਲਾਗੂ ਕੀਤੇ ਜਾਣਗੇ। ਜਿਸ ਦੇ ਅਨੁਸਾਰ ਸਕੂਲ ਬੱਚਿਆਂ ਦੀਆਂ ਪੈਂਡਿੰਗ ਫੀਸਾਂ ਅਤੇ ਕਲਾਸ ਨਾ ਲਗਾਉਣ ਤੇ ਵੀ ਨਾਮ ਨਹੀਂ ਕੱਟ ਸਕਦੇ।ਸਰਕਾਰ ਵੱਲੋਂ ਸਭ ਸਕੂਲਾਂ ਨੂੰ ਬੱਚਿਆਂ ਦੀ ਆਨਲਾਈਨ ਕਲਾਸ ਲਗਾਉਣ ਦੀ ਹਦਾਇਤ ਜਾਰੀ ਕੀਤੀ ਗਈ ਸੀ। ਇਸ ਲਈ ਸਕੂਲ ਟਿਊਸ਼ਨ ਫੀਸ ਹੀ ਵਸੂਲ ਕਰ ਸਕਦੇ ਹਨ।

ਬਹੁਤ ਸਾਰੇ ਮਾਪਿਆਂ ਨੂੰ ਫੀਸ ਭਰਨ ਵਿਚ ਔਖ ਆਈ ਹੈ ਜਿਨ੍ਹਾਂ ਨੂੰ ਸਰਕਾਰ ਨੇ 5 ਮਾਰਚ ਤੋਂ 5 ਅਗਸਤ ਤੱਕ ਕਿਸ਼ਤਾਂ ਵਿੱਚ ਫੀਸ ਦੇਣ ਦੀ ਰਾਹਤ ਦਿੱਤੀ ਹੈ। ਅਗਰ ਕੋਈ ਵੀ ਮਾਪੇ ਫੀਸ ਦੇਣ ਤੋਂ ਅਸਮਰਥ ਹਨ ਤਾਂ ਨੂੰ ਇਸ ਸਬੰਧੀ ਸਕੂਲ ਨੂੰ ਜਾਣਕਾਰੀ ਦੇ ਸਕਦੇ ਹਨ। ਜਿੱਥੇ ਸਕੂਲ ਵੱਲੋਂ ਉਸ ਅਰਜ਼ੀ ਤੇ ਫ਼ੈਸਲਾ ਕਰਨ ਲਈ ਵੀ ਆਦੇਸ਼ ਦਿੱਤਾ ਗਿਆ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.