ਸਕੂਲ ਖੋਲਣ ਨੂੰ ਲੈ ਕੇ ਅੱਜ ਪੰਜਾਬ ਦੇ ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਇਕ ਵੱਡਾ ਬਿਆਨ ਆਇਆ ਹੈ | ਜਦੋਂ ਤੋਂ ਸਰਕਾਰ ਨੇ 9-12 ਕਲਾਸ ਦੇ ਬਚਿਆ ਨੂੰ ਸਕੂਲ ਆਉਣ ਦੀ ਇਜਾਜਤ ਦਿਤੀ ਹੈ ਤਾ ਲੋਕ ਸੋਚ ਰਹੇ ਸਨ।
ਕਿ ਹੁਣ ਜਲਦੀ ਹੀ ਬਾਕੀ ਦੀਆ ਕਲਾਸਾਂ ਲਈ ਵੀ ਸਕੂਲ ਜ਼ਲਦੀ ਖੁਲ ਜਾਣਗੇ ਪਰ ਸਿਖਿਆ ਮੰਤਰੀ ਨੇ ਇਸ ਨੂੰ ਸਾਫ ਕਰ ਦਿੱਤਾ ਹੈ|ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਖਿਆ ਹੈ ਕਿ ਪੰਜਾਬ ਵਿਚ ਅਜੇ ਅਠਵੀਂ ਤੱਕ ਦੇ ਸਕੂਲ ਨਹੀਂ ਖੁੱਲ੍ਹਣਗੇ।ਓਹਨਾ ਸਾਫ ਕਰਦਿਆਂ ਕਿਹਾ ਕਿ ਜਿੰਨਾ ਚਿਰ ਕੋਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਪੰਜਾਬ ਵਿਚ 8ਵੀਂ ਤੱਕ ਸਕੂਲ ਨਹੀਂ ਖੁੱਲ੍ਹਣਗੇ। ਅਜੇ ਸਿਰਫ 9 ਤੇ 12ਵੀਂ ਤੱਕ ਹੀ ਸਕੂਲ ਖੋਲ੍ਹੇ ਗਏ ਹਨ ਪਰ ਇਨ੍ਹਾਂ ਵਿਚ ਵੀ ਗਿਣਤੀ ਦੇ ਬੱਚੇ ਹੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਆਨਲਾਇਨ ਪੜ੍ਹਾਈ ਹੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਥਿਤੀ ਉਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਇਸ ਲ਼ਈ ਜਿੰਨਾ ਚਿਰ ਕਰੋਨਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ, ਪੰਜਾਬ ਵਿਚ ਸਕੂਲ ਨਹੀਂ ਖੋਲ੍ਹੇ ਜਾਣਗੇ।ਕੁਝ ਦਿਨ ਪਹਿਲਾ ਹੀ ਪੰਜਾਬ ਦੇ ਇਕ ਸਰਕਾਰੀ ਸਕੂਲ ਦੀ ਅਧਿਆਪਕਾ ਦੇ ਪੋਜਟਿਵ ਆਉਣ ਨਾਲ 2 ਸਰਕਾਰੀ ਸਕੂਲ ਅਗਲੇ ਹੁਕਮਾਂ ਤਕ ਬੰਦ ਕਰ ਦਿੱਤੇ ਗਏ।
ਸਰਕਾਰ ਬੱਚਿਆਂ ਦੇ ਮਾਮਲੇ ਵਿਚ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਤੇ ਸਕੂਲ ਖੋਲਣ ਦੀ ਕੋਈ ਕਾਹਲੀ ਨਹੀਂ ਦਿਖਾ ਰਹੀ। ਮੁਖ ਮੰਤਰੀ ਕੈਪਟਨ ਵੀ ਕਈ ਵਾਰ ਇਹ ਕਿ ਓਹਨਾ ਲਈ ਸਭ ਤੋਂ ਪਹਿਲਾ ਪੰਜਾਬੀਆਂ ਦੀ ਜਿੰਦਗੀ ਵੀ ਅਹਿਮੀਅਤ ਰੱਖਦੀ ਹੈ।ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਦਾ ਪੇਜ ਪੰਜਾਬ ਲਾਈਵ ਟੀ ਵੀ ਜਰੂਰ ਲਾਇਕ ਕਰੋ ਤੇ ਵੱਧ ਤੋਂ ਵੱਧ ਸੱਪੋਰਟ ਕਰੋ |ਪੇਜ ਨੂੰ ਲਾਇਕ ਕਰਨ ਲਈ ਅਸੀ ਸਭ ਦਾ ਧੰਨਵਾਦ ਕਰਦੇ ਹਾਂ |
