Home / ਪਾਲੀਵੁੱਡ / ਸਕੂਟਰ ਤੇ ਕੱਪੜਾ ਵੇਚਣ ਦਾ ਕੰਮ ਕਰਦੇ ਸਨ ,ਪੁਰਾਣੇ ਦਿਨ ਯਾਦ ਕਰਕੇ ਹੈਪੀ ਰਾਏਕੋਟੀ ਹੋਏ ਭਾਵੁਕ

ਸਕੂਟਰ ਤੇ ਕੱਪੜਾ ਵੇਚਣ ਦਾ ਕੰਮ ਕਰਦੇ ਸਨ ,ਪੁਰਾਣੇ ਦਿਨ ਯਾਦ ਕਰਕੇ ਹੈਪੀ ਰਾਏਕੋਟੀ ਹੋਏ ਭਾਵੁਕ

ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਗੀਤਕਾਰ ਤੇ ਗਾਇਕ ਹੈ । ਜਿਸ ਦੇ ਲਿਖੇ ਗੀਤ ਹਰ ਗਾਇਕ ਗਾਉਂਦਾ ਹੈ ਤੇ ਜਿਸ ਦਾ ਗਾਇਆ ਹਰ ਗੀਤ ਹਿੱਟ ਹੁੰਦਾ ਹੈ । ਇਸ ਮੁਕਾਮ ਤੇ ਪਹੁੰਚਣ ਲਈ ਹੈਪੀ ਰਾਏਕੋਟੀ ਨੇ ਮਿਹਨਤ ਵੀ ਬਹੁਤ ਕੀਤੀ ਹੈ ਇੱਥੋਂ ਤੱਕ ਕਿ ਕੱਪੜਿਆਂ ਦੀਆਂ ਫੇਰੀਆਂ ਵੀ ਲਗਾਈਆਂ ਹਨ । ਇਸ ਸਭ ਦਾ ਖੁਲਾਸਾ ਹੈਪੀ ਰਾਏਕੋਟੀ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ ।ਹੈਪੀ ਰਾਏਕੋਟੀ ਨੇ ਇੱਕ ਵੈਬਸਾਈਟ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਕਿ ‘ਗੀਤਕਾਰੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਉਹ ਲੁਧਿਆਣਾ ਤੋਂ ਸਸਤੇ ਕੱਪੜੇ ਲਿਆ ਕੇ ਦੁਕਾਨਾਂ ਤੇ ਸਪਲਾਈ ਕਰਦੇ ਸਨ ।

ਇਹ ਉਹ ਦਿਨ ਸਨ ਜਦੋਂ ਉਹ ਪੰਜ ਰੁਪਏ ਬਚਾਉਣ ਲਈ ਕਈ ਪਾਪੜ ਵੇਲਦੇ ਸਨ ।ਉਹਨਾਂ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਲੈਣ ਲਈ ਘਰੋਂ ਲੁਧਿਆਣਾ ਜਾਂਦੇ ਸਨ ਤਾਂ ਉਹ ਆਪਣਾ ਸਕੂਟਰ ਸਟੈਂਡ ਤੇ ਨਹੀਂ ਖੜਾ ਕਰਦੇ ਸਨ ਬਲਕਿ ਉਸ ਨੂੰ ਹਸਪਤਾਲ ਵਿੱਚ ਖੜਾ ਕਰਦੇ ਤਾਂ ਜੋ ਪੰਜ ਰੁਪਏ ਸਟੈਂਡ ਵਾਲੇ ਬਚ ਜਾਣ’ ।ਇੱਥੇ ਹੀ ਬਸ ਨਹੀਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਹੋਰ ਵੀ ਕਈ ਉਤਰਾਅ ਚੜ੍ਹਾਅ ਦੇਖੇ , ਇੱਕ ਅਜਿਹਾ ਵੀ ਸਮਾਂ ਆਇਆ ਜਦੋਂ ਉਹਨਾਂ ਦੇ ਮਕਾਨ ਦੀ ਛੱਤ ਡਿੱਗ ਗਈ ਤੇ ਉਹਨਾਂ ਦੀ ਸਾਰੀ ਜਮਾਂ ਪੂੰਜੀ ਖਰਚ ਹੋ ਗਈ|

ਤੇ ਉਹਨਾਂ ਨੂੰ ਕੱਪੜੇ ਦਾ ਕਾਰੋਬਾਰ ਦੁਬਾਰਾ ਸ਼ੁਰੂ ਕਰਨ ਲਈ ਆਪਣੀ ਮਾਂ ਦੀ ਵੰਗ ਤੱਕ ਵੇਚਣੀ ਪਈ ।ਹੈਪੀ ਰਾਏਕੋਟੀ ਨੇ ਦੱਸਿਆ ਕਿ ਪਰ ਉਹਨਾਂ ਨੇ ਮਿਹਨਤ ਕਰਨੀ ਨਹੀਂ ਛੱਡੀ ਤੇ ਇਹ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਪ੍ਰਮਾਤਾਮਾ ਨੇ ਉਹਨਾਂ ਦਾ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਬਣਾਇਆ ਹੈ ।ਮੇਹਨਤ ਹਮੇਸ਼ਾ ਰੰਗ ਲਿਆਉਂਦੀ ਹੈ ਹੈਪੀ ਰਾਏਕੋਟੀ ਦੀ ਮੇਹਨਤ ਅੱਜ ਸਭ ਦੇ ਸਾਹਮਣੇ ਹੈ ਤੇ ਹੈਪੀ ਰਾਏਕੋਟੀ ਵੀ ਅੱਜ ਆਪਣੀ ਜਿੰਦਗੀ ਦੇ ਨਾਲ ਖੁਸ਼ ਹੈ |

About admin

Check Also

ਕੇਜਰੀਵਾਲ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਹ ਤੋਹਫ਼ਾ, ਕੰਮ ਕਰਨ ਦੀਆਂ 6 ਗ੍ਰੰਟੀਆਂ ਦਿਤੀਆਂ ਲਿਖ ਕੇ

ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ …

Leave a Reply

Your email address will not be published. Required fields are marked *