ਪੰਜਾਬ ਕੱਲ੍ਹ ਕਿਸਾਨਾਂ ਦੁਆਰਾ ਦਿੱਤੇ ਸਦੇ ਦੇ ਕਾਰਨ ਮੁਕੰਮਲ ਬੰਦ ਰਿਹਾ। ਦੱਸ ਦਈਏ ਕਿ ਕੱਲ੍ਹ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਕ ਪਾਰਟੀਆਂ ਅਤੇ ਕਲਾਕਾਰਾਂ ਵਲੋਂ ਧਰਨੇ ਲਗਾਏ ਸਨ ਇਸ ਕਿਸਾਨ ਬਿੱਲਾਂ ਦੇ ਵਿਰੋਧ ਦੇ ਵਿਚ। ਇਹਨਾਂ ਧਰਨਿਆਂ ਵਿਚ ਪੰਜਾਬ ਦੇ ਕਈ ਮਸ਼ਹੂਰ ਕਲਾਕਾਰ ਵੀ ਪਹੁੰਚੇ ਸਨ ਜੋ ਕਿਸਾਨਾਂ ਦੀ ਹਮਾਇਤ ਕਰ ਰਹੇ ਸਨ।
ਅੱਜ ਸਿੱਧੂ ਮੂਸੇਵਾਲਾ ਨੇ ਵੀ ਧਰਨੇ ਵਿਚ ਸ਼ਮੂਲੀਅਤ ਕੀਤੀ ਸੀ ਜਿਥੋਂ ਹੁਣ ਇੱਕ ਵੱਡੀ ਖਬਰ ਆ ਰਹੀ ਹੈ। ਕੱਲ੍ਹ ਮਾਨਸਾ ‘ਚ ਖੇਤੀ ਬਿੱਲਾਂ ਨੂੰ ਲੈ ਕੇ ਹੋਏ ਇੱਕਠ ‘ਚ ਚੋਰਾਂ ਦਾ ਵੀ ਚੰਗਾ ਦਾਅ ਲੱਗਾ।ਇਸ ਧਰਨੇ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਸ਼ਾਮਲ ਹੋਏ ਸੀ ਅਤੇ ਵੱਡੀ ਗਿਣਤੀ ‘ਚ ਉਨ੍ਹਾਂ ਦੇ ਸਮਰਥਕ ਵੀ ਪਹੁੰਚੇ ਸੀ।ਇਸ ਦੌਰਾਨ ਬਰਨਾਲਾ ਤੋਂ ਪਹੁੰਚੇ ਨੌਜਵਾਨ ਨੇਤਾ ਭਾਨਾ ਸਿੱਧੂ ਦੇ ਇੱਕ ਸਾਥੀ ਦਾ ਲਾਇਸੈਂਸੀ ਰਿਵਾਲਵਰ ਗੁੰਮ ਹੋ ਗਿਆ ਅਤੇ ਕਈ ਹੋਰਾਂ ਦੇ ਪਰਸ ਅਤੇ ਮੋਬਾਇਲ ਵੀ ਗਾਇਬ ਹੋ ਗਏ। ਦੱਸ ਦਈਏ ਕਿ ਉੱਧਰ ਦੂਜੇ ਪਾਸੇ ਸ਼ੰਭੂ ਧਰਨੇ ਤੇ ਅਦਾਕਾਰ ਦੀਪ ਸਿੱਧੂ ਦਾ ਆਈ ਫੋਨ ਕਿਸੇ ਕੱਢ ਲਿਆ। ਜਿਸ ਤੋਂ ਬਾਅਦ ਦੀਪ ਸਿੱਧੂ ਨੇ ਪੋਸਟ ਪਾਈ ਤੇ ਲਿਖਿਆ। ਮੇਰਾ IPhone ਅੱਜ ਸ਼ੰਭੂ ਧਰਨੇ ਵਿੱਚ ਗੁਆਚ ਗਿਆ ਹੈ ਜਿਸ ਵਿੱਚ ਮੇਰੀ ਬਹੁਤ ਸਾਰੀ ਰਿਸਰਚ ਹੈ ! ਫ਼ੋਨ ਲੱਭ ਕੇ ਵਾਪਿਸ ਕਰਨ ਵਾਲੇ ਬਾਈ ਜੀ ਨੂੰ 20000/- ਇਨਾਮ ਵਜੋਂ ਦਿੱਤਾ ਜਾਏਗਾ ਅਤੇ ਮੈਂ ਧੰਨਵਾਦੀ ਹੋਵਾਂਗਾ!
ਦੱਸ ਦਈਏ ਕਿ ਕੱਲ੍ਹ ਪੰਜਾਬ ਚ ਪੰਜਾਬ ਦੀਆਂ ਜਥੇਬੰਦੀਆਂ ਪੰਜਾਬੀ ਗਾਇਕ ਸਮਾਜ ਸੇਵੀ ਵੀਰਾਂ ਤੇ ਸੰਸਥਾਵਾਂ ਸਿੱਖ ਪ੍ਰਚਾਰਕ ਤੇ ਨਿਹੰਗ ਸਿੰਘਾਂ ਵੱਲੋਂ ਮਿਲ ਕੇ ਧਰਨੇ ਲਾਏ ਗਏ ਸਨ। ਪਰ ਕਈ ਵਾਰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਕੁੱਝ ਕੁ ਲੋਕ ਚੋਰੀ ਤੇ ਗਲਤ ਕਰਨ ਦੇ ਮਕਸਦ ਨਾਲ ਆਉਦੇ ਹਨ। ਜਿਨ੍ਹਾਂ ਦੇ ਇਸ ਕੰਮ ਨਾਲ ਸਭ ਨੂੰ ਹੈਰਾਨ ਹੋਣਾ ਪੈਦਾ ਹੈ। ਇਸ ਤਰ੍ਹਾਂ ਦੇ ਲੋਕਾਂ ਤੋਂ ਸੁਚੇਤ ਰਿਹਾ ਕਰੋ ਵੀਰੋ।
