Breaking News
Home / ਹੋਰ ਜਾਣਕਾਰੀ / ਸ਼੍ਰੀ ਹਜੂਰ ਸਾਹਿਬ ਨੰਦੇੜ ਵਾਲੇ ਬਾਬਾ ਨਿਧਾਨ ਸਿੰਘ ਜੀ

ਸ਼੍ਰੀ ਹਜੂਰ ਸਾਹਿਬ ਨੰਦੇੜ ਵਾਲੇ ਬਾਬਾ ਨਿਧਾਨ ਸਿੰਘ ਜੀ

ਬਾਬਾ ਨਿਧਾਨ ਸਿੰਘ ਜੀ (25 ਮਾਰਚ 1882 – 4 ਅਗਸਤ 1947) ਨੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵਾਲੇ ਅਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਲੰਗਰ ਦੀ ਸੇਵਾ ਕਰ ਕੇ ਨਾਮਣਾ ਖੱਟਿਆ ਹੈ। ਆਪ ਗੁਰੂ ਘਰ ਦੀ ਮਿਸਾਲੀ ਸੇਵਾ ਅਤੇ ਸਮਰਪਣ ਭਾਵਨਾ ਕਰ ਕੇ ਸਿੱਖ ਧਰਮ ਅੰਦਰ ਸਤਿਕਾਰਤ ਸਥਾਨ ਰੱਖਦੇ ਹਨ। ਬਾਬਾ ਨਿਧਾਨ ਸਿੰਘ ਜੀ ਦਾ ਜਨਮ ਪਿੰਡ ਨਡਾਲੋਂ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪਿਤਾ ਸਰਦਾਰ ਉੱਤਮ ਸਿੰਘ ਤੇ ਮਾਤਾ ਗੁਲਾਬ ਕੌਰ ਜੀ ਦੇ ਘਰ 25 ਮਾਰਚ 1882 ਈ. ਨੂੰ ਹੋਇਆ।

ਬਚਪਨ ਵਿੱਚ ਹੀ ਆਪ ਜੀ ਦਾ ਮਿਲਾਪ ਬਾਬਾ ਦੀਵਾਨ ਸਿੰਘ ਜੀ ਨਾਲ ਹੋਣ ਉੱਪਰੰਤ ਆਪ ਦੀ ਸ਼ਖਸ਼ੀਅਤ ’ਤੇ ਉਹਨਾਂ ਅਮਿਟ ਪ੍ਰਭਾਵ ਪਿਆ ਅਤੇ ਆਪ ਦੀ ਲਗਨ ਪ੍ਰਭੂ-ਭਗਤੀ ਵਲ ਲੱਗ ਗਈ। ਜਵਾਨੀ ਵਿੱਚ ਪੈਰ ਧਰਦਿਆਂ ਆਪ ਨੇ ਸ਼ਸਤਰ ਵਿੱਦਿਆ ਦੀ ਸਿਖਲਾਈ ਲਈ। ਚੰਗੀ ਸਰੀਰਕ ਦਿੱਖ ਹੋਣ ਕਰ ਕੇ ਆਪ ਜੀ ਫੌਜ ਵਿੱਚ ਭਰਤੀ ਹੋ ਗਏ ਅਤੇ ਆਪ ਨੇ ਝਾਂਸੀ ਦੇ ਪੰਜ ਨੰਬਰ ਰਸਾਲਾ ਵਿਖੇ ਥੋੜਾ ਸਮਾਂ ਨੌਕਰੀ ਕੀਤੀ। ਅਧਿਆਤਮਿਕ ਉੱਚਤਾ ਭਾਰੂ ਹੋ ਜਾਣ ਕਾਰਨ ਆਪ ਨੇ ਨੌਕਰੀ ਛੱਡ ਕੇ ਹਜੂਰ ਸਾਹਿਬ ਵਲ ਚਾਲੇ ਪਾ ਦਿਤੇ। ਦਸ਼ਮੇਸ਼ ਪਿਤਾ ਦੇ ਪਵਿੱਤਰ ਸਥਾਨ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਨੇ ਏਨਾ ਪ੍ਰਭਾਵਿਤ ਕੀਤਾ ਕਿ ਆਪ ਉੱਥੇ ਹੀ ਟਿਕ ਗਏ। ਇੱਥੇ ਆਪ ਨੇ ਸਿਮਰਨ-ਬੰਦਗੀ ਦੇ ਨਾਲ-ਨਾਲ ਸੱਚਖੰਡ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਵਾਸਤੇ ਜਲ ਦੀ ਸੇਵਾ ਆਰੰਭ ਕਰ ਦਿੱਤੀ। ਕੁਝ ਸਮੇਂ ਬਾਅਦ ਛੋਲਿਆਂ ਦੀਆਂ ਬੱਕਲੀਆਂ ਦੀ ਸੇਵਾ ਵੀ ਆਰੰਭ ਕੀਤੀ। ਆਪ ਭੁੱਖੇ ਸੌਂ ਜਾਂਦੇ ਪਰ ਕਿਸੇ ਯਾਤਰੂ ਨੂੰ ਭੁੱਖਾ ਨਾ ਜਾਣ ਦਿੰਦੇ। ਇਸ ਸੇਵਾ ਦਾ ਪ੍ਰਤਾਪ ਇੰਨਾ ਰੰਗ ਲਿਆਇਆ ਕਿ ਇੱਥੇ ਲੰਗਰ ਵੀ ਤਿਆਰ ਹੋਣ ਲਗ ਪਿਆ। ਸੇਵਾ ਨੂੰ ਪ੍ਰਣਾਈ ਸ਼ਖ਼ਸੀਅਤ ਬਾਬਾ ਨਿਧਾਨ ਸਿੰਘ ਜੀ 4 ਅਗਸਤ 1947 ਈ. ਨੂੰ ਸੰਗਤਾਂ ਦੀ ਸੇਵਾ ਕਰਦੇ ਹੋਏ ਬ੍ਰਹਮ ਵਿੱਚ ਲੀਨ ਹੋ ਗਏ।ਬਾਬਾ ਨਿਧਾਨ ਸਿੰਘ ਜੀ ਨੇ ਅਨੇਕ ਗੁਰਦੁਆਰਿਆਂ ਦੀ ਸੇਵਾ ਕਰਾਈ। ਗੁਰਦੁਆਰਾ ਲੰਗਰ ਸਾਹਿਬ, ਨਾਂਦੇੜ ਸ੍ਰੀ ਹਜੂਰ ਸਾਹਿਬ ਤੋਂ ਇਲਾਵਾ ਮਨਮਾਂੜ ਵਿਖੇ ਗੁਰਦੁਆਰਾ ਗੁਪਤਸਰ ਸਾਹਿਬ ਦੀ ਉਸਾਰੀ ਕਰਾਈ, ਜਿੱਥੇ ਸ੍ਰੀ ਹਜੂਰ ਸਾਹਿਬ ਜਾਣ ਵਾਲੀ ਸੰਗਤ ਨੂੰ ਗੱਡੀ ਬਦਲਨੀ ਪੈਂਦੀ ਸੀ।

ਇਸ ਤੋਂ ਇਲਾਵਾ ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ 33 ਖ਼ਾਲਸਾ ਦੀਵਾਨ ਕਰਾਚੀ, ਗੁਰਦੁਆਰਾ ਸੰਤ ਬਾਬਾ ਦੀਵਾਨ ਸਿੰਘ ਨਡਾਲੋਂ ਅਤੇ ਹੋਰ ਅਨੇਕ ਗੁਰਧਾਮਾਂ ਦੀ ਸੇਵਾ ਕਰਾਈ। ਪੰਜਾ ਸਾਹਿਬ ਵਿਖੇ 14 ਅਕਤੂਬਰ 1932 ਨੂੰ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਵਾਲੇ ਪੰਜਾਂ ਪਿਆਰਿਆਂ ਵਿੱਚ ਵੀ ਬਾਬਾ ਨਿਧਾਨ ਸਿੰਘ ਜੀ ਸ਼ਾਮਲ ਸਨ। ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਬਾਬਾ ਜੀ ਨੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਵਿੱਚ ਵੀ ਅਹਿਮ ਯੋਗਦਾਨ ਪਾਇਆ। ਇਸੇ ਤਰ੍ਹਾਂ ਬਾਬਾ ਜੀ ਨੇ ਸੰਸਾਰ ਦੇ ਪਰਉਪਕਾਰ ਵਾਸਤੇ ਸਕੂਲਾਂ ਅਤੇ ਕਾਲਜਾਂ ਨੂੰ ਆਰਥਿਕ ਸਹਾਇਤਾ ਦਿੱਤੀ।

About Jagjit Singh

Check Also

ਔਲਾਦ ਦੀ ਪ੍ਰਾਪਤੀ ਲਈ ਸੱਚੇ ਮਨ ਦੇ ਨਾਲ ਇਸ ਸ਼ਬਦ ਦਾ ਜਾਪੁ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਸਲੋਕ …

Leave a Reply

Your email address will not be published. Required fields are marked *