ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਨਵੇਂ ਸਟੀਲੀ ਜੰਗਲੇ ਲਗਾ ਦਿੱਤੇ ਗਏ ਹਨ। ਇਸ ਦੇ ਨਾਲ ਹੀ ਪਰਕਰਮਾਂ ਵਿਚ ਪਾਣੀ ਦੇ ਨਿਕਾਸ ਲਈ ਲਗਾਈ ਜਾਲੀ ਵੀ ਬਦਲ ਕੇ ਨਵੀਂ ਲਗਾਈ ਗਈ ਹੈ।
ਇਸ ਕਾਰਜ ਦੀ ਸੇਵਾ ਬਾਬਾ ਪਦੀਪ ਸਿੰਘ ਬੱਧਨੀ ਵਾਲਿਆਂ ਨੇ ਕਰਵਾਈ ਹੈ।ਬੀਤੇ ਕੱਲ੍ਹ ਪ੍ਰਮੁੱਖ ਸ਼ਖ਼ਸੀਅਤਾਂ ਨੇ ਇਸ ਸੇਵਾ ਮੌਕੇ ਹਾਜ਼ਰੀ ਭਰੀ। ਇਸ ਮੌਕੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ, ਜਿਸ ਮਗਰੋਂ ਜੰਗਲੇ ਤੇ ਜਾਲੀ ਬਦਲਣ ਦੀ ਸੇਵਾ ਆਰੰਭ ਹੋਈ। ਬਾਬਾ ਪ੍ਰਦੀਪ ਸਿੰਘ ਬਧਨੀ ਵਾਲਿਆਂ ਦਾ ਧੰਨਵਾਦ ਕੀਤਾ। ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਲੱਗੇ ਲੋਹੇ ਦੇ ਜੰਗਲਿਆਂ ਦੀ ਸਾਂਭ-ਸੰਭਾਲ ਲਈ ਕੁਝ ਹੀ ਮਹੀਨਿਆਂ ਬਾਅਦ ਰੰਗ ਰੋਗਨ ਕਰਨਾ ਪੈਂਦਾ ਸੀ, ਜਿਸ ਕਰਕੇ ਸਟੀਲੀ ਜੰਗਲੇ ਸਥਾਪਤ ਕੀਤੇ ਗਏ ਹਨ।
ਕਿ ਬਾਬਾ ਪ੍ਰਦੀਪ ਸਿੰਘ ਵੱਲੋਂ ਤਿਆਰ ਕਰਵਾਏ ਗਏ ਜੰਗਲਿਆਂ ਤੇ ਜਾਲੀ ਲਈ ਕਰੀਬ 15 ਟਨ ਸਟੀਲ ਲੱਗੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸੌ ਸਾਲਾ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਪੰਥਕ ਸਮਾਗਮ ਵਿਚ ਪੁੱਜਣ ਵਾਲੀਆਂ ਜਥੇਬੰਦੀਆਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਾਂ ਹਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸ਼ਤਾਬਦੀ ਸਬੰਧੀ ਸਮਾਗਮ ਦੀ ਸਫ਼ਲਤਾ ਲਈ ਨਿਹੰਗ ਸਿੰਘ ਜਥੇਬੰਦੀਆਂ, ਗੁਰਮਤਿ ਟਕਸਾਲਾਂ, ਵੱਖ-ਵੱਖ ਸੰਪਰਦਾਵਾਂ, ਸਭਾ-ਸੁਸਾਇਟੀਆਂ, ਸਿੱਖ ਸੰਸਥਾਵਾਂ, ਪੰਥਕ ਧਿਰਾਂ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਭਰਵਾਂ ਸਹਿਯੋਗ ਪਾਇਆ ਹੈ।
ਇਸ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਸੇਵਾਦਾਰ ਹੁੰਦਿਆਂ ਸਭ ਦਾ ਧੰਨਵਾਦ ਕਰਦਾ ਹਾਂ। ਕਿ ਸਿੱਖ ਸੰਸਥਾ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਸਤਿਕਾਰ ਕਰਦੀ ਹੈ ਅਤੇ ਪੰਥਕ ਕਾਰਜਾਂ ਲਈ ਸਭ ਦਾ ਸਹਿਯੋਗ ਲਿਆ ਜਾਵੇਗਾ। ਸੇਵਾ ਕਰਨ ਵਾਲੇ ਮਹਾਂਪੁਰਖਾਂ ਤੇ ਮੀਡੀਆ ਦਾ ਵੀ ਸਹਿਯੋਗ ਲਈ ਧੰਨਵਾਦ ਕਰਦਾਂ ਹਾਂ ।
