ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 24 ਸਤੰਬਰ ਸੰਨ 1534 ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ। ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਸ਼੍ਰੀ ਗੁਰੂ ਰਾਮ ਦਾਸ ਜੀ ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ। ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ।
ਜਦੋਂ ਗੁਰੂ ਅੰਗਦ ਦੇਵ ਜੀ ਦੇ ਹੁਕਮਾਂ ਨਾਲ ਗੁਰੂ ਅਮਰਦਾਸ ਜੀ ਨੇ ਭਾਈ ਗੋਂਦੇ ਦੀ ਬੇਨਤੀ ਤੇ ਗੋਵਿੰਦਵਾਲ ਸਾਹਿਬ ਨਗਰ ਵਸਾਇਆ ਤਾਂ ਬਾਸਰਕੇ ਪਿੰਡ ਦੇ ਕਾਫੀ ਪਰਿਵਾਰਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਲਿਆਂਦਾ ਗਿਆ। ਇਹਨਾਂ ਵਿੱਚ ਭਾਈ ਜੇਠਾ ਜੀ ਵੀ ਉਹਨਾਂ ਦੀ ਨਾਨੀ ਜੀ ਦੇ ਨਾਲ ਗੋਵਿੰਦਵਾਲ ਸਾਹਿਬ ਆ ਗਏ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਜੀ ਦਾ ਵਿਆਹ ਜੇਠਾ ਜੀ ਨਾਲ ਕਰਵਾਇਆ। ਬਾਅਦ ਵਿੱਚ ਜੇਠਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਰੱਖਿਆ ਗਿਆ। ਆਪ ਜੀ ਨੇ ਗੁਰੂ ਅਮਰਦਾਸ ਦੀ ਸੇਵਾ ਹਮੇਸ਼ਾ ਇੱਕ ਸਿੱਖ ਦੀ ਤਰ੍ਹਾਂ ਕੀਤੀ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਕ ਸਤੰਬਰ 1574 ਇਸਵੀ ਵਿੱਚ ਆਪ ਜੀ ਨੇ ਗੁਰਗੱਦੀ ਦੀ ਸੇਵਾ ਸੰਭਾਲੀ। ਆਪ ਜੀ ਦੇ ਘਰ ਤਿੰਨ ਸਪੁੱਤਰਾਂ ਦਾ ਜਨਮ ਹੋਇਆ ਸੀ।
ਬਾਬਾ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਬਾਉਲੀ ਸਾਹਿਬ ਤਿਆਰ ਕਰਵਾ ਰਹੇ ਸਨ। ਤਾਂ ਸੰਗਤ ਨਾਲ ਭਾਈ ਜੇਠਾ ਜੀ ਵੀ ਉੱਥੇ ਆਏ। ਗੁਰੂ ਜੀ ਭਾਈ ਜੀ ਦੀ ਸੇਵਾ ਅਤੇ ਨਿਮਰਤਾ ਵੇਖ ਕੇ ਉਨ੍ਹਾਂ ਵੱਲ ਖਿੱਚੇ ਗਏ ਅਤੇ ਬੀਬੀ ਭਾਨੀ ਨਾਲ ਸ਼ਾਦੀ ਕਰ ਦਿੱਤੀ। ਸ਼ਾਦੀ ਤੋਂ ਮਗਰੋਂ ਭਾਈ ਜੇਠਾ ਜੀ ਗੁਰੂ ਜੀ ਕੋਲ ਹੀ ਰਹੇ। ਦੂਜੇ ਅਤੇ ਤੀਜੇ ਗੁਰੂ ਜੀ ਵਾਂਗ ਹੀ ਉਨ੍ਹਾਂ ਨੇ ਵੀ, ਗੁਰੂ ਜੀ ਦੀ ਏਨੀ ਸੇਵਾ ਕੀਤੀ ਕਿ ਉਹ ਗੁਰੂ ਗੱਦੀ ਦੇ ਮਾਲਕ ਬਣੇ। ਸਿੱਖ ਇਤਿਹਾਸ ਵਿੱਚ ਇੱਕ ਹੋਰ ਘ ਟਨਾ ਦਾ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਉਤੇ ਖੁਸ਼ ਹੋ ਕੇ ਵਰ ਮੰਗਣ ਲਈ ਕਿਹਾ। ਬੀਬੀ ਜੀ ਨੇ ਉਤਰ ਦਿੱਤਾ ਕਿ ਅੱਗੇ ਚੱਲ ਕੇ ਗੁਰਿਆਈ ਘਰ ਵਿੱਚ ਹੀ ਰਹੇ।ਗੁਰੂ ਰਾਮਾਦਸ ਜੀ ਦੀ ਮਗਰੋਂ ਗੁਰਿਆਈ ਮੋਢੀ ਖਾਨਦਾਨ ਵਿੱਚ ਹੀ ਰਹੀ।
ਗੁਰੂ ਰਾਮਦਾਸ ਜੀ ਦੇ ਸਮੇਂ ਹੀ ਅੰਮ੍ਰਿਤ ਸਰੋਵਰ ਖੁਣਿਆ ਜਾ ਚੁੱਕਾ ਸੀ। ਗੁਰਿਆਈ ਮਿਲਣ ਤੋਂ ਮਗਰੋਂ ਗੁਰੂ ਜੀ ਗੋਇੰਦਵਾਲ ਛੱਡ ਕੇ ਰਾਮਦਾਸਪੁਰ ਆ ਗਏ ਸਨ। ਏਥੇ ਉਨ੍ਹਾਂ ਨੂੰ 1577 ਵਿੱਚ ਅਕਬਰ ਬਾਦਸ਼ਾਹ ਨੇ 500 ਵਿਘੇ ਦੀ ਜਾਗੀਰ ਦਿੱਤੀ ਗੁਰੂ ਸਾਹਿਬ ਨੇ ਏਥੇ ਹੀ ਸਰੋਵਰ ਖੁਦਵਾਇਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਬੁਨਿਆਦ ਰੱਖੀ। ਗੁਰੂ ਜੀ ਇੱਕ ਸਤੰਬਰ, 1581 ਵਿੱਚ ਗੋਇੰਦਵਾਲ ਵਿੱਚ ਜੋਤੀ ਜੋਤ ਸਮਾਏ। ਉਨ੍ਹਾਂ ਦੇ ਤਿੰਨ ਸਪੁੱਤਰ ਸਨ, ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ। ਆਪ ਨੇ ਸਭ ਤੋਂ ਛੋਟੇ ਨੂੰ ਯੋਗ ਸਮਝ ਕੇ ਉਨ੍ਹਾਂ ਨੇ ਗੁਰ-ਗੱਦੀ ਦਿੱਤੀ।ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ।
