ਕਰੋਨਾ ਦਾ ਕਰਕੇ ਸਾਰਾ ਸਿਸਟਮ ਹੀ ਹਿਲ ਗਿਆ ਸੀ ਸਾਰੀ ਦੁਨੀਆਂ ਵਿਚ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਵਾਇ ਰਸ ਦਾ ਕਰਕੇ ਫਲਾਈਟਾਂ ਤੇ ਵੀ ਪਾਬੰ ਦੀ ਲਗ ਗਈ ਸੀ ਜਿਸ ਵਿਚ ਹੁਣ ਹੋਲੀ ਹੋਲੀ ਖੁਲ ਦਿੱਤੀ ਗਈ ਹੈ। ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਫਲਾਈਟਾਂ ਦੇ ਉਡਣ ਬਾਰੇ ਵੱਡੀ ਖਬਰ ਆ ਰਹੀ ਹੈ।
ਕਰੋਨਾ ਕਾਰਨ ਹੋਏ ਲੌਕਡਾਊਨ ਤੋਂ ਬਾਅਦ ਹੁਣ ਅੰਮ੍ਰਿਤਸਰ ਹਵਾਈ ਅੱਡੇ ‘ਤੇ ਯਾਤਰੀਆਂ ਦੀ ਗਿਣਤੀ ‘ਚ ਇਜ਼ਾਫਾ ਹੋਇਆ ਹੈ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਮਈ ਮਹੀਨੇ ਤੋਂ ਬਾਅਦ ਉਡਾਣਾਂ ਦੀ ਗਿਣਤੀ ‘ਚ ਵੀ ਹਰ ਮਹੀਨੇ ਲਗਾਤਾਰ ਵਾਧਾ ਹੋ ਰਿਹਾ ਹੈ।ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੁਲਾਈ ਦੇ ਮੁਕਾਬਲੇ ਅਗਸਤ ਮਹੀਨੇ ਵਿੱਚ ਯਾਤਰੀਆਂ ਦੀ ਗਿਣਤੀ ਵਿੱਚ 29 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।ਫਲਾਈ ਅੰਮ੍ਰਿਤਸਰ ਇ ਨੀ ਸ਼ੀ ਏ ਟਿ ਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅੰਕੜਿਆਂ ਮੁਤਾਬਕ, ਘਰੇਲੂ ਯਾਤਰੀਆਂ ਦੀ ਗਿਣਤੀ ਵਿੱਚ 41.3 ਫੀਸਦ ਵਾਧਾ ਹੋਇਆ।ਸਰਕਾਰ ਵੱਲੋਂ ਉਡਾਣਾਂ ਦੇ ਨਿਯਮਾਂ ਵਿੱਚ ਤਬਦੀਲੀ ਨਾਲ, ਘਰੇਲੂ ਯਾਤਰੀਆਂ ਦੀ ਗਿਣਤੀ ਜੁਲਾਈ ਵਿੱਚ 22,389 ਤੋਂ ਵਧ ਕੇ ਅਗਸਤ ਮਹੀਨੇ ਵਿੱਚ 31,652 ਹੋ ਗਈ। ਘਰੇਲੂ ਉਡਾਣਾਂ ਲਈ ਹਵਾਈ ਅੱਡੇ ਤੋਂ ਜਹਾਜ਼ਾਂ ਦੇ ਆਉਣ ਤੇ ਜਾਣ ਦੀ ਗਿਣਤੀ ਵੀ ਜੁਲਾਈ ਵਿਚ 266 ਤੋਂ ਵਧ ਕੇ ਅਗਸਤ ਵਿੱਚ 376 ਹੋ ਗਈ। ਅੰਤਰਰਾਸ਼ਟਰੀ ਉਡਾਣਾਂ ਲਈ ਜਹਾਜ਼ਾਂ ਦੀ ਕੁੱਲ ਸੰਖਿਆ ਵੀ ਜੁਲਾਈ ਵਿਚ 58 ਤੋਂ ਵਧ ਕੇ ਅਗਸਤ ਵਿਚ 83 ਹੋ ਗਈ।
ਹਾਲਾਂਕਿ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ 9837 ਤੋਂ ਵਧ ਕੇ 9956 ਦਾ ਮਾਮੂਲੀ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਆਉਣ ਵਾਲੇ ਮਹੀਨਿਆਂ ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਧੇਗੀ। ਦਰਅਸਲ ਏਅਰ ਇੰਡੀਆ ਨੇ 24 ਅਕਤੂਬਰ ਤਕ ਹਫਤੇ ਵਿਚ ਇਕ ਦਿਨ ਲੰਡਨ ਹੀਥਰੋ ਅਤੇ ਬਰਮਿੰਘਮ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਇਲਾਵਾ ਇੰਡੀਗੋ, ਸਪਾਈਸ ਜੈੱਟ ਅਤੇ ਏਅਰ ਇੰਡੀਆ ਐਕਸਪੈਸ ਵਲੋਂ ਯੂ.ਏ.ਈ. ਦੇ ਸ਼ਾਰਜਾਹ, ਦੁਬਈ ਅਤੇ ਆਬੂ ਦਾਬੀ ਹਵਾਈ ਅੱਡਿਆਂ ਲਈ ਉਡਾਣਾਂ ਚਲਾਈਆਂ ਜਾ ਰਹੀਆਂ ਹਨ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
