Home / ਪਾਲੀਵੁੱਡ / ਸ਼ਹਿਨਾਜ਼ ‘ਤੇ ਸੀ ਵਿਆਹ ਦਾ ਦਬਾਅ ? ਦੱਸੀ ਘਰਦਿਆ ਤੋਂ ਅਲੱਗ ਹੋਣ ਦੀ ਵਜ੍ਹਾ

ਸ਼ਹਿਨਾਜ਼ ‘ਤੇ ਸੀ ਵਿਆਹ ਦਾ ਦਬਾਅ ? ਦੱਸੀ ਘਰਦਿਆ ਤੋਂ ਅਲੱਗ ਹੋਣ ਦੀ ਵਜ੍ਹਾ

ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ ਗਿੱਲ ਸ਼ੋਅ ਦੀ ਸਟਰਾਂਗ ਪਲੇਅਰ ਹੈ। ਉਨ੍ਹਾਂ ਨੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰ ਵਾਰ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ ਬਟੋਰੀਆਂ ਹੀ ਹਨ। ਹਾਲ ਹੀ ਵਿੱਚ ਸਿੱਧਾਰਥ ਸ਼ੁਕਲਾ ਦੇ ਨਾਲ ਹੋਈ ਲੜਾਈ ਵਿੱਚ ਸਿੱਧਾਰਥ ਨੇ ਸ਼ਹਿਨਾਜ ਨੂੰ ਕਾਫ਼ੀ ਕੁੱਝ ਕਿਹਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ਹਿਨਾਜ ਆਪਣੇ ਮਾਂ ਬਾਪ ਦੀ ਨਹੀਂ ਹੋਈ ਤਾਂ ਕਿਸੇ ਦੀ ਵੀ ਨਹੀਂ ਹੋਵੇਗੀ।ਇਹ ਸੁਣ ਕੇ ਸ਼ਹਿਨਾਜ ਰੋਈ ਵੀ ਸੀ। ਬਾਅਦ ਵਿੱਚ ਸ਼ਹਿਨਾਜ ਨੇ ਪਰਿਵਾਰ ਤੋਂ ਵੱਖ ਰਹਿਣ ਦੀ ਵਜ੍ਹਾ ਦਾ ਖੁਲਾਸਾ ਕੀਤਾ। ਸ਼ਹਿਨਾਜ ਨੇ ਪਰਿਵਾਰ ਤੋਂ ਵੱਖ ਰਹਿਣ ਦੀ ਗੱਲ ਵਿਸ਼ਾਲ ਆਦਿਤਿਆ ਸਿੰਘ, ਰਸ਼ਮੀ ਦੇਸਾਈ ਅਤੇ ਆਸਿਮ ਰਿਆਜ ਨੂੰ ਦੱਸੀ। ਇਸ ਦੌਰਾਨ ਉਨ੍ਹਾਂ ਨੇ ਆਪਣੀ ਫੈਮਿਲੀ ਦੀਆਂ ਕਈ ਗੱਲਾਂ ਦਾ ਖੁਲਾਸਾ ਕੀਤਾ। ਵਿਸ਼ਾਲ ਨੇ ਸ਼ਹਿਨਾਜ ਤੋਂ ਜਦੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ‘ਤੇ ਕਦੇ ਵਿਆਹ ਦਾ ਦਬਾਅ ਪਾਇਆ ਹੈ ?ਇਸ ਉੱਤੇ ਸ਼ਹਿਨਾਜ ਨੇ ਕਿਹਾ ਕਿ ਹਾਂ ਉਨ੍ਹਾਂ ਦੀ ਫੈਮਿਲੀ ਉਨ੍ਹਾਂ ‘ਤੇ ਵਿਆਹ ਲਈ ਦਬਾਅ ਪਾਉਂਦੀ ਰਹਿੰਦੀ ਹੈ।

ਪਰਿਵਾਰ ਵਾਲਿਆਂ ਦੇ ਇਸ ਦਬਾਅ ਦੇ ਬਾਵਜੂਦ ਸ਼ਹਿਨਾਜ ਆਪਣੇ ਫੈਸਲੇ ਉੱਤੇ ਅੜੀ ਰਹੀ ਅਤੇ ਐਕਟਿੰਗ ਵਿੱਚ ਆਪਣੇ ਕਰੀਅਰ ਦੀ ਸ਼ੁਰੁਆਤ ਕੀਤੀ। ਇਸ ਪ੍ਰੋਫੈਸ਼ਨ ਵਿੱਚ ਆਉਣ ਤੋਂ ਬਾਅਦ ਲੇਟ ਸ਼ੂਟਸ, ਲੇਟ ਰੈਪ ਅਪਸ ਦੀ ਵਜ੍ਹਾ ਕਾਰਨ ਉਹ ਕਈ ਵਾਰ ਘਰ ਲੇਟ ਆਉਂਦੀ ਸੀ। ਉਨ੍ਹਾਂ ਦੇ ਘਰ ਲੇਟ ਆਉਣ ਕਾਰਨ ਫੈਮਿਲੀ ਵਿੱਚ ਕਲੈਸ਼ ਹੋਣ ਲੱਗਾ ਸੀ।ਸ਼ਹਿਨਾਜ ਦੇ ਕੰਮ ਨੂੰ ਵੇਖਕੇ ਉਨ੍ਹਾਂ ਦੇ ਘਰਵਾਲੇ ਉਨ੍ਹਾਂ ‘ਤੇ ਕੰਮ ਛੱਡਕੇ ਵਿਆਹ ਦਾ ਦਬਾਅ ਪਾਉਣ ਲੱਗੇ ਸਨ। ਸ਼ਹਿਨਾਜ ਨੇ ਇਹ ਵੀ ਦੱਸਿਆ ਕਿ ਜਦੋਂ ਵੀ ਚੰਡੀਗੜ ਵਿੱਚ ਸ਼ੂਟਿੰਗ ਹੁੰਦੀ ਸੀ ਤਾਂ ਉਨ੍ਹਾਂ ਨੂੰ ਡਰਾਪ ਕਰਨ ਜਾਂ ਪਿਕ ਕਰਨ ਵਾਲਾ ਕੋਈ ਨਹੀਂ ਹੁੰਦਾ ਸੀ। ਸ਼ਹਿਨਾਜ ਨੇ ਕਿਹਾ ਕਿ ਉਹ ਸਹੁਰੇ-ਘਰ ਵਾਲਿਆਂ ਦੀ ਜ਼ਿੰਮੇਦਾਰੀ ਚੁੱਕਣ ਲਈ ਤਿਆਰ ਨਹੀਂ ਸੀ।

ਇਸ ਲਈ ਉਨ੍ਹਾਂ ਨੇ ਘਰ ਛੱਡਿਆ ਅਤੇ ਉਨ੍ਹਾਂ ਤੋਂ ਵੱਖ ਹੋ ਗਈ ਪਰ ਹੌਲੀ ਹੌਲੀ ਜਦੋਂ ਸ਼ਹਿਨਾਜ ਦਾ ਨਾਮ ਹੋਣ ਲੱਗਾ ਤਾਂ ਉਨ੍ਹਾਂ ਦੇ ਘਰਵਾਲਿਆਂ ਨੇ ਸ਼ਹਿਨਾਜ ਨਾਲ ਵਾਪਸ ਰਿਸ਼ਤੇ ਜੋੜ ਲਏ। ਹੁਣ ਉਨ੍ਹਾਂ ਦੇ ਵਿੱਚ ਕੋਈ ਮਨ ਮੁਟਾਅ ਨਹੀਂ ਹੈ। ਸ਼ੋਅ ਵਿੱਚ ਇਨ੍ਹੀਂ ਦਿਨ੍ਹੀਂ ਸਿੱਧਾਰਥ ਅਤੇ ਸ਼ਹਿਨਾਜ ਦੀ ਲੜਾਈ ਚੱਲ ਰਹੀ ਹੈ। ਸਿਡਨਾਜ ਦੇ ਵੱਖ ਹੋਣ ਕਾਰਨ ਫੈਨਜ਼ ਕਾਫ਼ੀ ਨਿਰਾਸ਼ ਹਨ। ਸ਼ਹਿਨਾਜ਼ ਗਿਲ ਅੱਜ ਮਤਲਬ ਕਿ 27 ਜਨਵਰੀ ਨੂੰ ਪੈਦਾ ਹੋਈ ਸੀ। ਵੇਖਣਾ ਹੋਵੇਗਾ ਕਿ ਬਿੱਗ ਬੌਸ ਹਾਊਸ ਵਿੱਚ ਕਿਵੇਂ ਉਨ੍ਹਾਂ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ।

About admin

Check Also

ਕੇਜਰੀਵਾਲ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਹ ਤੋਹਫ਼ਾ, ਕੰਮ ਕਰਨ ਦੀਆਂ 6 ਗ੍ਰੰਟੀਆਂ ਦਿਤੀਆਂ ਲਿਖ ਕੇ

ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ …

Leave a Reply

Your email address will not be published. Required fields are marked *