ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਭੋਲੀ ਭਲੀ ਜਿਹੀ ਸੂਰਤ ਵਾਲੀ ਸ਼ਹਿਨਾਜ਼ ਗਿੱਲ ਅਜੇ ਬਹੁਤ ਚਰਚਿਤ ਰਹਿੰਦੀ ਹੈ |ਚਾਹੇ ਉਹ ਰਿਯਲਿਟੀ ਸ਼ੋ ਬਿਗ ਬੌਸ ਦੀ ਗੱਲ ਹੋਵੇ ਤੇ ਚਾਹੇ ਹੋਵੇ ਕੋਈ ਮਸਲਾ |ਪਿੱਛਲੇ ਲੰਬੇ ਸਮੇ ਤੋਂ ਸ਼ਹਿਨਾਜ਼ ਚਰਚਾ ਦਾ ਵਿਸ਼ਾ ਬੰਨੀ ਹੋਈ ਹੈ |ਹਾਲ ਹੀ ਦੇ ਵਿਚ ਸ਼ਹਿਨਾਜ਼ ਗਿੱਲ ਦੇ ਇਕ ਹੋਰ ਬਿਆਨ ਦਿੱਤਾ ਜਿਸਦੇ ਨਾਲ ਉਹ ਫਿਰ ਚਰਚਾ ਵਿਚ ਬਣ ਗਈ |ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਏਨੀਂ ਦਿਨੀਂ ਸਭ ਤੋਂ ਵੱਧ ਸੁਰਖੀਆਂ ਵਿੱਚ ਹੈ ।
ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਹਨ । ਸ਼ਹਿਨਾਜ਼ ਕਈ ਵਾਰ ਸਿਧਾਰਥ ਨੂੰ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਚੁੱਕੀ ਹੈ । ਪਰ ਸਿਧਾਰਥ ਹਮੇਸ਼ਾ ਸ਼ਹਿਨਾਜ਼ ਨੂੰ ਆਪਣੀ ਚੰਗੀ ਦੋਸਤ ਦੱਸਦਾ ਹੈ, ਪਰ ਸ਼ਹਿਨਾਜ਼ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ।ਇੱਕ ਇੰਟਰਵਿਊ ਵਿੱਚ ਸ਼ਹਿਨਾਜ਼ ਨੇ ਕਿਹਾ ਕਿ ‘ਮੈਂ ਸਿਧਾਰਥ ਨੂੰ ਪਿਆਰ ਕਰਦੀ ਹਾਂ ਤੇ ਉਸ ਦੇ ਨਾਲ ਮੈਂ ਆਪਣਾ ਰਿਸ਼ਤਾ ਅੱਗੇ ਵਧਾਉਣਾ ਚਾਹੁੰਦੀ ਹਾਂ, ਪਰ ਇਹ ਸਭ ਕੁਝ ਉਸ ’ਤੇ ਨਿਰਭਰ ਕਰਦਾ ਹੈ ।’
ਸ਼ਹਿਨਾਜ਼ ਨੇ ਕਿਹਾ ਕਿ ‘ਇੱਕ ਰਿਆਲਟੀ ਸ਼ੋਅ ਵਿੱਚ ਮੇਰੇ ਵੱਲੋਂ ਇੱਕ ਪਾਸੜ ਪਿਆਰ ਹੀ ਦਿਖਾਈ ਦਿੱਤਾ ਹੈ ।ਮੈਂ ਦੁਸਰਿਆਂ ਦਾ ਦਿਮਾਗ ਨਹੀਂ ਪੜ੍ਹ ਸਕਦੀ, ਪਰ ਮੈਂ ਆਪਣੀਆਂ ਭਾਵਨਾਵਾਂ ਜ਼ਰੂਰ ਦੱਸ ਸਕਦੀ ਹਾਂ । ਜੇਕਰ ਉਹ ਇਸ ਰਿਸ਼ਤੇ ਨੂੰ ਜਾਰੀ ਰੱਖਣਾ ਚਾਹੁੰਣਗੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ।’ ਇਸ ਇੰਟਰਵਿਊ ਵਿੱਚ ਸ਼ਹਿਨਾਜ਼ ਨੇ ਆਪਣੇ ਆਉਣ ਵਾਲੇ ਸ਼ੋਅ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ ।ਅਸੀਂ ਇਹ ਕੁਸ਼ ਨਹੀਂ ਕਹਿ ਸਕਦੇ ਇਹ ਸਿਰਫ ਸ਼ਹਿਨਾਜ਼ ਦਾ ਇਕ ਬਿਆਨ ਹੈ |ਸ਼ਹਿਨਾਜ਼ ਰਿਆਲਿਟੀਯ ਸ਼ੋ ਦੇ ਵਿਚ ਆਪਣਾ ਸਵੰਬਰ ਵੀ ਰਚਾ ਰਹੀ ਸੀ |ਹੋਰ ਨਵੀਆਂ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ ਜੀ |
