ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬੱਖੋਪੀਰ ਦੇ 27 ਸਾਲਾ ਨੌਜਵਾਨ ਲਖਵੀਰ ਸਿੰਘ ਦੀ ਦਿਲ ਦਾ ਦੌ-ਰਾ ਪੈਣ ਕਰਕੇ ਨਿਊਜ਼ੀਲੈਂਡ ਵਿੱਚ ਜਾਨ ਚਲੀ ਗਈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਨੇ ਕਰਜ਼ਾ ਚੁੱਕ ਕੇ ਸਾਲ 2012 ਵਿੱਚ ਉਸ ਨੂੰ ਸਟੱਡੀ ਵੀਜ਼ੇ ਤੇ ਨਿਊਜ਼ੀਲੈਂਡ ਪੜ੍ਹਨ ਭੇਜਿਆ ਸੀ। ਹੁਣ ਉਹ ਉੱਥੇ ਵਰਕ ਪਰਮਿਟ ਤੇ ਸੀ। ਵਿਦੇਸ਼ ਤੋਂ ਪੁੱਤਰ ਦੀ ਜਾਨ ਜਾਣ ਦੀ ਖ਼ਬਰ ਸੁਣ ਕੇ ਮਾਪਿਆਂ ਦੀ ਦੁਨੀਆਂ ਹੀ ਉੱ-ਜ-ੜ ਗਈ। ਪਰਿਵਾਰ ਵਿੱਚ ਬਹੁਤ ਹੀ ਸੋ-ਗ-ਮ-ਈ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਨੇ ਸਮੂਹ ਭਾਈਚਾਰੇ ਅਤੇ ਭਾਰਤੀ ਕੌਂਸਲੇਟ ਤੋਂ ਲਖਬੀਰ ਦੀ ਦੇਹ ਭਾਰਤ ਮੰਗਵਾਉਣ ਦੀ ਬੇਨਤੀ ਕੀਤੀ ਹੈ।
ਆਪਣੀ ਔਲਾਦ ਦੇ ਚੰਗੇ ਭਵਿੱਖ ਦੀ ਆਸ ਰੱਖ ਕੇ ਮਾਂ ਬਾਪ ਖੁਦ ਤੰ-ਗ ਹੋ ਕੇ ਅਤੇ ਕਰਜ਼ਾ ਚੁੱਕ ਕੇ ਉਨ੍ਹਾਂ ਨੂੰ ਵਿਦੇਸ਼ ਭੇਜ ਦਿੰਦੇ ਹਨ। ਉਨ੍ਹਾਂ ਦੀ ਇੱਕੋ ਹੀ ਇੱਛਾ ਹੁੰਦੀ ਹੈ ਕਿ ਉਹ ਭਾਵੇਂ ਕਿਸੇ ਵੀ ਹਾਲ ਵਿੱਚ ਰਹਿਣ। ਪਰ ਉਨ੍ਹਾਂ ਦੀ ਔਲਾਦ ਸੁੱ-ਖ ਮਾਣੇ ਪਰ ਕੁਦਰਤ ਨੂੰ ਕੀ ਮ-ਨ-ਜ਼ੂ-ਰ ਹੈ। ਇਸ ਬਾਰੇ ਕੋਈ ਕੁਝ ਨਹੀਂ ਜਾਣਦਾ।ਪਿੰਡ ਵੱਖੋਵੀਰ ਵਿੱਚ ਵੀ ਕੁਝ ਅਜਿਹਾ ਹੀ ਵਾਪਰਿਆ। ਲਖਵੀਰ ਸਿੰਘ ਨੂੰ 2012 ਵਿੱਚ ਉਸ ਦੇ ਮਾਪਿਆਂ ਨੇ ਲੱਖਾਂ ਨੂੰ ਪਏ ਕਰਜ਼ਾ ਚੁੱਕ ਕੇ ਨਿਊਜ਼ੀਲੈਂਡ ਵਿੱਚ ਪੜ੍ਹਨ ਭੇਜਿਆ ਸੀ। ਹੁਣ ਉਹ ਵਰਕ ਪਰਮਿਟ ਤੇ ਸੀ ਅਤੇ ਹੁਣ ਤੱਕ ਦੋ ਵਾਰ ਭਾਰਤ ਆ ਚੁੱਕਾ ਸੀ। ਆਖਰੀ ਵਾਰ ਉਹ ਸਾਲ 2018 ਵਿੱਚ ਆਇਆ ਸੀ। ਹੁਣ ਮਾਪਿਆਂ ਨੂੰ ਇੱਕ ਅਜਿਹੀ ਖਬਰ ਮਿਲੀ ਹੈ ਕਿ ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।
ਉਨ੍ਹਾਂ ਨੂੰ ਆਪਣਾ ਬਾਗ਼ ਉੱ-ਜ-ੜ ਗਿਆ ਜਾਪਿਆ। ਪਰਿਵਾਰ ਨੂੰ ਖਬਰ ਮਿਲੀ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਲਖਵੀਰ ਦੀ ਨਿਊਜ਼ੀਲੈਂਡ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ ਮਾਂ ਬਾਪ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੇ ਸਮੁੱਚੇ ਭਾਈਚਾਰੇ ਤੋਂ ਅਤੇ ਭਾਰਤੀ ਕੌਂਸਲੇਟ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਮੰਗਵਾਈ ਜਾਵੇ ਤਾਂ ਕਿ ਉਹ ਆਪਣੇ ਹੱਥੀਂ ਉਸ ਦੀਆਂ ਅੰਤਿਮ ਰ-ਸ-ਮਾਂ ਕਰ ਸਕਣ।
