Home / ਤਾਜ਼ਾ ਖਬਰਾਂ / ਵੱਡੀ ਖ਼ਬਰ: ਮੁੱਖ ਮੰਤਰੀ ਦੇ ਚਿਹਰੇ ਬਾਰੇ ਪਹਿਲੀ ਵਾਰ ਬੋਲੇ ਭਗਵੰਤ ਮਾਨ LIVE

ਵੱਡੀ ਖ਼ਬਰ: ਮੁੱਖ ਮੰਤਰੀ ਦੇ ਚਿਹਰੇ ਬਾਰੇ ਪਹਿਲੀ ਵਾਰ ਬੋਲੇ ਭਗਵੰਤ ਮਾਨ LIVE

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਨੂੰ ਲੈ ਕੇ ਸਿਆਸਤ ਭਖ ਗਈ ਹੈ। ਸੂਤਰਾਂ ਮੁਤਾਬਕ ਭਗਵੰਤ ਮਾਨ ਅੰਦਰੋਂ ਅੰਦਰੀ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਸਾਬਤ ਕਰਨ ਵਿਚ ਜੁਟੇ ਹੋਏ ਹਨ ਕਿ ਉਨ੍ਹਾਂ ਤੋਂ ਚੰਗਾ ਕੋਈ ਉਮੀਦਵਾਰ ਨਹੀਂ ਹੈ।

ਇਸ ਬਾਰੇ ਮਾਨ ਖੁੱਲ਼੍ਹ ਕੇ ਕੁੱਝ ਨਹੀਂ ਬੋਲ ਰਹੇ ਪਰ ਇਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਵਰਕਰਾਂ ਦੀ ਪਹਿਲੀ ਪਸੰਦ ਸਾਬਤ ਕਰਨ ਉਤੇ ਟਿੱਲ ਲਾਇਆ ਹੋਇਆ ਹੈ। ਚਰਚਾ ਹੈ ਕਿ ਮਾਨ ਪਿਛਲੇ ਕੁਝ ਦਿਨ ਤੋਂ ਹਾਈਕਮਾਨ ਤੋਂ ਨਰਾਜ਼ ਦੱਸੇ ਜਾ ਰਹੇ ਹਨ। ਖਾਸਕਰ ਸੇਵਾ ਸਿੰਘ ਸੇਖਵਾਂ ਦੀ ਪਾਰਟੀ ਵਿਚ ਸ਼ਮੂਲੀਅਤ ਪਿੱਛੋਂ ਉਨ੍ਹਾਂ ਦੀਆਂ ਸਰਗਰਮੀਆਂ ਕਾਫੀ ਘਟੀਆਂ ਹਨ, ਪਰ ਪਾਰਟੀ ਦੇ ਆਗੂ ਇਸ ਤੋਂ ਇਨਕਾਰ ਕਰ ਰਹੇ ਹਨ।

ਪਿਛਲੇ ਦਿਨੀਂ ਅੰਮ੍ਰਿਤਸਰ ਦੀ ਫੇਰੀ ਦੌਰਾਨ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਲਈ ਕਿਸੇ ਸਿੱਖ ਚਿਹਰੇ ਦੀ ਚੋਣ ਕਰਨ ਦਾ ਐਲਾਨ ਕੀਤਾ ਸੀ। ਉਸ ਦਿਨ ਤੋਂ ਲੈ ਕੇ ਸਿਆਸੀ ਹਲਕਿਆਂ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ।ਪਿਛਲੇ ਕੁਝ ਦਿਨਾਂ ਤੋਂ ਪਾਰਟੀ ਵਰਕਰਾਂ ਦੇ ਨਾਮ ਉਤੇ ਇਕ ਮੁਹਿੰਮ ਚਲਾਈ ਹੋਈ ਹੈ। ਜਿਸ ਵਿਚ ਮਾਨ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਇਸ ਸਬੰਧੀ ਪੋਸਟਰ ਵੀ ਛਪਵਾਏ ਜਾ ਹਨ ਹਨ।

ਪੋਸਟਰਾਂ ਵਿਚ ਲਿਖਿਆ ਹੈ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਦੇ ਹੱਕ ਵਿਚ ਲੁਧਿਆਣਾ ਤੇ ਚੰਡੀਗੜ੍ਹ ਤੱਕ 4 ਤੋਂ 7 ਸਤੰਬਰ ਤੱਕ ਪੈਦਲ ਮਾਰਚ ਕੀਤਾ ਜਾਵੇਗੀ। ਭਗਵੰਤ ਮਾਨ ਪਾਰਟੀ ਤੋਂ ਨਾਰਾਜ਼ ਹੋਣ ਜਾਂ ਨਾ ਪਰ ਉਹ ਪਿਛਲੇ ਕਈ ਦਿਨਾਂ ਤੋਂ ਇੱਥੇ ਸੰਗਰੂਰ ਆਪਣੀ ਰਿਹਾਇਸ਼ ਵਿੱਚ ਹੀ ਮੌਜੂਦ ਹਨ, ਜਿੱਥੇ ਰੋਜ਼ਾਨਾ ਪਾਰਟੀ ਵਰਕਰਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇਸ ਤੋਂ ਇਲਾਵਾ ਵਰਕਰਾਂ ਵੱਲੋਂ ਵੀ ਇਕੱਠ ਕੀਤੇ ਜਾ ਰਹੇ ਹਨ।

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *