ਨਵਾਂ ਸ਼ਹਿਰ, 24 ਸਤੰਬਰ, ਹ.ਬ. : ਮੌਰੀਸ਼ਸ ਵਿਚ ਰਹਿਣ ਵਾਲਾ ਐਨਆਰਆਈ ਪਤੀ ਅਤੇ ਉਸ ਦੀ ਪਤਨੀ 18 ਸਤੰਬਰ ਨੂੰ ਭਾਰਤ ਆਏ। ਦੋਵੇਂ ਕਾਫੀ ਖੁਸ਼ ਸਨ। ਉਹ ਪਤਨੀ ਨੂੰ ਲੈ ਕੇ ਨਵਾਂ ਸ਼ਹਿਰ ਇੱਕ ਦੁਕਾਨ ਵਿਚ ਸ਼ਾਪਿੰਗ ਕਰਨ ਲਈ ਗਿਆ। ਇਸੇ ਦੌਰਾਨ ਐਨਆਰਆਈ ਪਤੀ ਅਚਾਨਕ ਦੁਕਾਨ ਤੋਂ ਬਾਹਰ ਆਇਆ ਤੇ ਫੇਰ ਫਰਾਰ ਹੋ ਗਿਆ।ਸ਼ਾਪਿੰਗ ਕਰਨ ਤੋਂ ਬਾਅਦ ਜਦ ਔਰਤ ਨੇ ਪਤੀ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਮਹਿਲਾ ਅਪਣੇ ਡੈਬਿਟ ਅਤੇ ਕਰੈਡਿਟ ਕਾਰਡ ਤੋਂ ਪੇਮੰਟ ਕਰਨ ਲੱਗੀ ਤਾਂ ਉਹ ਬਲਾਕ ਹੋ ਚੁੱਕੇ ਸਨ। ਉਸ ਨੂੰ ਪਤੀ ‘ਤੇ ਸ਼ੱਕ ਹੋਣ ਲੱਗਾ। ਪਰਸ ਦੇਖਿਆ ਤਾਂ ਉਸ ਦਾ ਪਾਸਪੋਰਟ, ਵੀਜ਼ਾ ਅਤੇ ਰਿਟਰਨ ਟਿਕਟ ਵੀ ਗਾਇਬ ਸੀ। ਮਹਿਲਾ ਨੂੰ ਪਤਾ ਚਆਿ ਕਿ ਐਨਆਰਆਈ ਪਤੀ ਉਸ ਨੂੰ Îਇੱਥੇ ਛੱਡ ਕੇ ਵਾਪਸ ਭੱਜਣ ਦੀ ਤਾਕ ਵਿਚ ਹੈ।ਉਸ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਤੋਂ ਪਹਲਾਂ ਪਰਿਵਾਰ ਨੇ ਐਨਆਰਆਈ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ।ਨਵਾਂਸ਼ਹਿਰ ਦੇ ਪਿੰਡ ਲੋਦੀਪੁਰ ਦੀ ਲੜਕੀ ਦੀ 30 ਜੂਨ 2018 ਨੂੰ ਉਦੇ ਸਿੰਘ ਨਾਂ ਦੇ ਐਨਆਰਆਈ ਨਾਲ ਵਿਆਹ ਹੋਇਆ ਸੀ। ਉਦੇ ਸਿੰਘ ਮੌਰੀਸ਼ਸ ਪੁਲਿਸ ਵਿਚ ਤੈਨਾਤ ਹੈ। ਵਿਆਹ ਤੋਂ ਬਾਅਦ ਉਹ ਪਤੀ ਦੇ ਨਾਲ ਮੌਰੀਸ਼ਸ ਚਲੀ ਗਈ।
18 ਸਤੰਬਰ 2019 ਨੂੰ ਮੌਰੀਸ਼ਸ ਤੋਂ ਭਾਰਤ ਆਏ। ਬੀਤੇ ਦਿਨ ਉਹ ਪਤਨੀ ਨੂੰ ਸ਼ਾਪਿੰਗ ਕਰਾਉਣ ਲਿਆਇਆ ਅਤੇ ਦੁਪਹਿਰ ਕਰੀਬ ਡੇਢ ਵਜੇ ਉਸ ਨੂੰ ਸ਼ਾਪਿੰਗ ਕਰਦੇ ਛੱਡ ਕੇ ਫਰਾਰ ਹੋ ਗਿਆ।ਮਹਿਲਾ ਮੁਤਾਬਕ ਇਸ ਤੋਂ ਬਾਅਦ ਪਤੀ ਨੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਉਸ ਨੇ ਘਰ ਵਾਅਿਆਂ ਨੂੰ ਉਦੇ ਸਿੰਘ ਦੇ ਗਾਇਬ ਹੋਣ ਦੀ ਸੂਚਨਾ ਦਿੱਤੀ ਅਤੇ ਪੁਲਿਸ ਵਿਚ ਪਤੀ ਦੀ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਐਨਆਰਆਈ ਦੇ ਮੋਬਾਈਲ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਉਹ ਕੁਰੂਕਸ਼ੇਤਰ ਦੇ ਕੋਲ ਦੀ ਮਿਲੀ। ਪੁਲਿਸ ਤੇ ਪਰਵਾਰ ਦੇ ਲੋਕ ਵੀ ਦਿੱਲੀ ਲਈ ਰਵਾਨਾ ਹੋ ਗਏ। ਐਨਆਰਆਈ ਪੁਲਿਸ ਨੂੰ ਤਾਂ ਨਹਂੀ ਮਿਲਿਆ ਲੇਕਿਨ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਉਹ ਦਿੱਲੀ ਏਅਰਪੋਰਟ ਤੋਂ ਪਹਿਲਾਂ ਹੀ ਮਿਲ ਗਿਆ।ਮਾਮਲੇ ਦੇ ਜਾਂਚ ਅਧਿਕਾਰੀ ਹੌਲਦਾਰ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਐਨਆਰਆਈ ਦੀ ਭਾਲ ਵਿਚ ਪੁਲਿਸ ਦਿੱਲੀ ਗਈ ਸੀ ਲੇਕਿਨ ਉਹ ਨਹੀਂ ਮਿਲਿਆ। ਪਰਿਵਾਰ ਦੱਸ ਰਿਹਾ ਕਿ ਉਨਾਂ ਉਹ ਮਿਲ ਗਿਆ ਹੈ ਅਤੇ ਉਸ ਨੂੰ ਵਾਪਸ ਲਿਆ ਰਹੇ ਹਾਂ। ਇਹ ਵੀ ਦੱਸ ਰਹੇ ਹਨ ਕਿ ਦੋਵਾਂ ਵਿਚ ਸੁਲ੍ਹਾ ਵੀ ਹੋ ਗਈ ਹੈ।
