ਬਰਨਾਲਾ ਦੇ ਇੱਕ ਪਿੰਡ ਦੇ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੀ ਪਿਛਲੇ ਮਹੀਨੇ ਮਲੇਸ਼ੀਆ ਵਿੱਚ ਜਾਨ ਚਲੀ ਗਈ। ਉਹ 7 ਮਹੀਨੇ ਪਹਿਲਾਂ ਕੰਮ ਦੀ ਭਾਲ ਵਿੱਚ ਮਲੇ ਸ਼ੀਆ ਗਿਆ ਸੀ। ਗੁਰ ਪ੍ਰੀਤ ਦੀ ਮ੍ਰਤਕ ਦੇਹ ਲਿਆਉਣ ਲਈ ਪਰਿਵਾਰ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ਤੱਕ ਸੰਪਰਕ ਕੀਤਾ ਪਰ ਕਿਸੇ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਅਖੀਰ ਵਿੱਚ ਪਾਰਲੀ ਮੈਂਟ ਮੈਂਬਰ ਭਗਵੰਤ ਮਾਨ ਦੇ ਸਹਿਯੋਗ ਸਦਕਾ ਗੁਰਪ੍ਰੀਤ ਦੀ ਦੇਹ ਭਾਰਤ ਮੰਗ ਵਾਈ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਇੱਥੇ ਰੁਜ਼ ਗਾਰ ਮਿਲੇ ਤਾਂ ਉਹ ਵਿਦੇਸ਼ਾਂ ਵਿੱਚ ਧੱ-ਕੇ ਕਿਉਂ ਖਾਣ। ਮ੍ਰਤਕ ਗੁਰਪ੍ਰੀਤ ਸਿੰਘ ਦੇ ਵੱਡੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਗੁਰਪ੍ਰੀਤ ਸਿੰਘ ਦੇ ਦਿ-ਹਾਂ-ਤ ਦੀ ਉਨ੍ਹਾਂ ਨੂੰ 9 ਮਈ ਨੂੰ ਜਾਣਕਾਰੀ ਮਿਲੀ ਸੀ। ਜਦੋਂ ਉਨ੍ਹਾਂ ਨੇ ਮਲੇ ਸ਼ੀਆ ਦੀ ਅੰਬੈਸੀ ਨਾਲ ਗੱਲ ਕੀਤੀ ਤਾਂ ਅੰਬੈਸੀ ਵਾਲਿਆ ਦਾ ਕਹਿਣਾ ਸੀ ਕਿ ਉਹ ਸਿਰਫ ਪੱਕੇ ਨਾਗ ਰਿਕਾਂ ਦੀਆਂ ਦੇਹਾਂ ਹੀ ਭੇਜਦੇ ਹਨ। ਬਾਕੀਆਂ ਨੂੰ ਤਾਂ ਸਮੁੰਦਰ ਵਿੱਚ ਹੀ ਵਹਾ ਦਿੱਤਾ ਜਾਂਦਾ ਹੈ।
ਉਨ੍ਹਾਂ ਨੇ ਬੜੇ ਮੰਤਰੀਆਂ ਅਤੇ ਵਿਧਾਇਕਾਂ ਤੱਕ ਸੰਪਰਕ ਕੀਤਾ ਪਰ ਉਨ੍ਹਾਂ ਦਾ ਸਾਥ ਸਿਰਫ ਭਗਵੰਤ ਮਾਨ ਨੇ ਹੀ ਦਿੱਤਾ। ਮ੍ਰਤਕ ਦੇ ਭਰਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਉਨ੍ਹਾਂ ਨਾਲ ਫੋਨ ਤੇ ਰਾਤ ਦੇ 2 ਵਜੇ ਵੀ ਸੰਪਰਕ ਵਿੱਚ ਸਨ। ਉਨ੍ਹਾਂ ਦੇ ਦੱਸਣ ਅਨੁਸਾਰ ਅਜੇ ਵੀ ਮਲੇਸ਼ੀਆ ਵਿੱਚ 250-300 ਪੰਜਾਬੀ ਫਸੇ ਹੋਏ ਹਨ। ਜੇਕਰ ਸਰਕਾਰ ਇੱਥੇ ਰੁਜ਼ਗਾਰ ਦੇ ਸਾਧਨ ਪੈਦਾ ਕਰੇ ਤਾਂ ਵਿਦੇਸ਼ਾਂ ਵਿੱਚ ਨੌਜਵਾਨ ਕਿਉਂ ਧੱ-ਕੇ ਖਾਣ।ਸੰਗਰੂਰ ਤੋਂ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਪਰਿਵਾਰ ਨਾਲ ਹ-ਮ-ਦ-ਰ-ਦੀ ਪ੍ਰਗਟ ਕਰਨ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਮਲੇਸ਼ੀਆ ਵਿੱਚ ਮ੍ਰਤਕ ਦੇਹਾਂ ਨਾਲ ਮੁ-ਰ-ਦਾ ਘਰ ਭਰੇ ਪਏ ਹਨ।
ਜਿਨ੍ਹਾਂ ਨੂੰ ਸਰਕਾਰਾਂ ਜਲਦੀ ਨਹੀਂ ਮੰਗਵਾਉਂਦੀਆਂ ਤਾਂ ਉੱਥੋਂ ਦੀ ਸਰਕਾਰ ਉਨ੍ਹਾਂ ਨੂੰ ਸਮੁੰਦਰ ਵਿਚ ਵਹਾ ਦਿੰਦੀ ਹੈ। ਮਾਨ ਦੇ ਦੱਸਣ ਮੁਤਾਬਿਕ ਮਲੇਸ਼ੀਆ ਵਿੱਚ ਪੰਜਾਬੀ ਨੌਜਵਾਨ ਅਜਿਹੇ ਲੋ-ੜ-ਵੰ-ਦਾਂ ਦੀ ਮ-ਦ-ਦ ਕਰ ਰਹੇ ਹਨ। ਉਨ੍ਹਾਂ ਨੇ ਸਮੇਂ ਦੀਆਂ ਸਰਕਾਰਾਂ ਤੇ ਵੀ ਸੁਆਲ ਉਠਾਏ। ਜੋ ਸੂਬੇ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਨਹੀਂ ਕਰ ਰਹੀਆਂ ਅਤੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਟਿੱਬਿਆਂ ਵਿੱਚ ਊਠ ਚਾਰਦੇ ਫਿਰ ਰਹੇ ਹਨ।