ਵਿਦੇਸ਼ਾਂ ਵਿਚ ਭਾਰਤ ਤੋਂ ਲੋਕ ਚੰਗੇ ਭਵਿੱਖ ਦੇ ਲਈ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੰਵਰ ਸਕੇ।ਵਿਦੇਸ਼ਾਂ ਵਿੱਚ ਗਏ ਹੋਏ ਲੋਕ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ ਤਾਂ ਜੋ ਸਰਕਾਰ ਉਨ੍ਹਾਂ ਨੂੰ ਪੀਆਰ ਕਰ ਸਕੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਅੱਗੇ ਸਹੂਲਤਾਂ ਮਿਲ ਸਕਣ।ਪਰ ਹੁਣ ਭਾਰਤੀ ਮੂਲ ਦੇ ਆਸਟ੍ਰੇਲੀਆ ਵਿਚ ਗਏ ਹੋਏ।ਪਰਿਵਾਰ ਉੱਪਰ ਉਨ੍ਹਾਂ ਦੇ ਬੱਚੇ ਕਰਕੇ ਵਾਪਸ ਭੇਜਣ ਦਾ ਰਿਸਕ ਹੈ ਜਿਸ ਦੇ ਚੱਲਦੇ ਪਰਿਵਾਰ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਇਹ ਮੁੱਦਾ ਆਸਟ੍ਰੇਲੀਆ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅੱਜ ਤੋਂ ਬਾਰਾਂ ਸਾਲ ਪਹਿਲਾਂ ਵਰੁਨ ਕਤਿਆਲ ਸੁਪਨੇ ਲੈ ਕੇ ਆਸਟ੍ਰੇਲੀਆ ਗਿਆ ਸੀ।ਉਸ ਦਾ ਵਿਆਹ ਅੱਠ ਸਾਲ ਪਹਿਲਾਂ ਭਾਰਤੀ ਮੂਲ ਦੀ ਲੜਕੀ ਨਾਲ ਹੁੰਦਾ ਹੈ।ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਬੇਟਾ ਹੁੰਦਾ ਹੈ।ਜੋ ਜਨਮ ਤੋਂ ਹੀ ਮਾਨ ਸਿਕ ਤੌਰ ਤੇ ਬਿ ਮਾਰ ਸੀ। ਹਾਲਾਂਕਿ ਵਰੁਨ ਕਤਿਆਲ ਆਸਟ੍ਰੇਲੀਆ ਵਿੱਚ ਪੀਆਰ ਹੋਲਡਰ ਹੈ।ਪਰ ਇਸਦੇ ਬਾਵਜੂਦ ਉਸਦੇ ਬੇਟੇ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਆਸਟਰੇਲੀਆ ਸਰਕਾਰ ਨੇ ਉਸ ਦੇ ਬੇਟੇ ਨੂੰ ਆਸਟਰੇਲੀਆ ਦੀ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਲਈ ਪਰਿਵਾਰ ਉੱਪਰ ਭਾਰਤ ਵਾਪਸ ਭੇਜਣ ਦੀ ਤਲਵਾਰ ਲਟਕ ਰਹੀ ਹੈ।ਇਸ ਪਿੱਛੇ ਸਰਕਾਰ ਦਾ ਕਹਿਣਾ ਹੈ ਕਿ ਮਾਨਸਿਕ ਹਾ ਲਤ ਠੀਕ ਨਾ ਹੋਣ ਕਾਰਨ ਇਹ ਲੜਕਾ ਦੇਸ਼ ਦੇ ਲੋਕਾਂ ਉਪਰ ਬੋਝ ਬਣੇਗਾ। ਇਹ ਮਾਮਲਾ ਜਦੋਂ ਹੋਰ ਵਧ ਗਿਆ ਤਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਵੀ ਸਰਕਾਰ ਦਾ ਵਿ ਰੋਧ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਦੇਸ਼ ਵਿਚ ਇਸ ਬੱਚੇ ਨੂੰ ਭੇਜਿਆ ਜਾ ਰਿਹਾ ਹੈ ਉੱਥੇ ਇਸ ਦੀ ਹਾਲਤ ਇਸ ਤੋਂ ਵੀ ਖਰਾਬ ਹੋਵੇਗੀ।ਇਸ ਲਈ ਇਸ ਬੱਚੇ ਨੂੰ ਆਸਟਰੇਲੀਆ ਦੀ ਨਾਗਰਿਕਤਾ ਮਿਲਣੀ ਚਾਹੀਦੀ ਹੈ ਕਿਉਂਕਿ ਉਸ ਦਾ ਜਨਮ ਵੀ ਇਸੇ ਦੇਸ਼ ਵਿੱਚ ਹੋਇਆ ਹੈ।ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।
