Home / ਤਾਜ਼ਾ ਖਬਰਾਂ / ਵਿਦੇਸ਼ ਚ ਵਾਪਰਿਆ ਕਹਿਰ ਲਗੇ ਲੋਥਾਂ ਦੇ ਢੇਰ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ

ਵਿਦੇਸ਼ ਚ ਵਾਪਰਿਆ ਕਹਿਰ ਲਗੇ ਲੋਥਾਂ ਦੇ ਢੇਰ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ

ਪਟਿਆਲਾ ਨਜ਼ਦੀਕ ਸਮਾਣਾ ਦੇ ਪਿੰਡ ਨਮਾਦਾ ਦੇ ਆਸਟ੍ਰੇਲੀਆ ‘ਚ ਰਹਿੰਦੇ ਪਤੀ-ਪਤਨੀ ਤੇ ਉਨ੍ਹਾਂ ਦੇ ਭਤੀਜੇ ਦੀ ਮੈਲਬੌਰਨ (ਆਸਟ੍ਰੇਲੀਆ) ‘ਚ ਇਕ ਹਾ ਦ ਸੇ ਚ ਮੌਤ ਹੋ ਗਈ। ਜਦਕਿ ਪਰਵਾਰ ਦੇ ਦੋ ਹੋਰ ਲੋਕ ਜ਼ਖ਼ਮੀ ਹੋ ਗਏ। ਘ ਟ ਨਾ ਦੀ ਜਾਣਕਾਰੀ ਮਿਲਣ ‘ਤੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।ਜਾਣਕਾਰੀ ਅਨੁਸਾਰ ਕਰੀਬ 13 ਸਾਲ ਤੋਂ ਆਸਟ੍ਰੇਲੀਆ ‘ਚ ਡਰਾਈਵਰ ਦੇ ਤੌਰ ‘ਤੇ ਕੰਮ ਕਰਦੇ ਨਮਾਦਾ ਪਿੰਡ ਦੇ ਕਿਸਾਨ ਪਰਵਾਰ ਦਾ ਪੁੱਤਰ ਸਵਰਨਜੀਤ ਸਿੰਘ ਗਰੇਵਾਲ ਅਪਣੀ ਪਤਨੀ ਅਮਨਦੀਪ ਕੌਰ, ਪੁੱਤਰ ਸਹਿਜ, ਪੰਜਾਬ ਤੋਂ ਗਈ ਭਾਬੀ ਗੁਰਮੀਤ ਕੌਰ ਤੇ ਉਸ ਦੇ ਪੁੱਤਰ ਇਸ਼ਪ੍ਰੀਤ ਸਿੰਘ ਨਾਲ ਕਲਿਸਤਾ ਦੇ ਪਹਾੜੀ ਇਲਾਕੇ ‘ਚ ਘੁੰਮਣ ਗਿਆ ਸੀ।8 ਮਾਰਚ ਨੂੰ ਵਾਪਸੀ ਵੇਲੇ ਸੜਕ ਕਿਨਾਰੇ ਖੜ੍ਹੇ ਇਕ ਰੁੱਖ ਦੇ ਕਾਰ ਉਪਰ ਡਿੱਗ ਜਾਣ ਕਾਰਨ ਵਾਪਰੀ ਘ ਟ ਨਾ ‘ਚ ਸਵਰਨਜੀਤ ਸਿੰਘ (34), ਪਤਨੀ ਅਮਨਦੀਪ ਕੌਰ (32) ਤੇ ਭਤੀਜੇ ਇਸ਼ਪ੍ਰੀਤ ਸਿੰਘ (16) ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਉਨ੍ਹਾਂ ਦਾ ਪੁੱਤਰ ਸਹਿਜ (4), ਭਾਬੀ ਗੁਰਮੀਤ ਕੌਰ (36) ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਬੁੱਢਾ ਦਲ ਪਬਲਿਕ ਸਕੂਲ ਸਮਾਣਾ ‘ਚ 11ਵੀਂ ਦਾ ਵਿਦਿਆਰਥੀ ਇਸ਼ਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਮਾਦਾ ਆਸਟ੍ਰੇਲੀਆ ‘ਚ ਦਾਖ਼ਲੇ ਲਈ ਇਕ ਟੈਸਟ ਦੇਣ ਅਪਣੀ ਮਾਂ ਗੁਰਮੀਤ ਕੌਰ ਨਾਲ ਤੇ ਆਸਟ੍ਰੇਲੀਆ ਤੋਂ ਪਿੰਡ ਨਮਾਦਾ ਆਈ ਅਪਣੀ ਚਾਚੀ ਅਮਨਦੀਪ ਕੌਰ ਨਾਲ 16 ਫਰਵਰੀ ਨੂੰ ਆਸਟ੍ਰੇਲੀਆ ਗਿਆ ਸੀ।

ਐਤਵਾਰ ਨੂੰ ਛੁੱਟੀ ਹੋਣ ਕਾਰਨ ਪਰਵਾਰ ਦੇ ਸਾਰੇ ਲੋਕ ਮੈਲਬੌਰਨ ਘੁੰਮਣ ਚਲੇ ਗਏ ਜਿੱਥੇ ਵਾਪਸੀ ਵੇਲੇ ਇਹ ਇਹ ਸਭ ਹੋ ਗਿਆ। ਚਚੇਰੇ ਭਰਾ ਬਲਕਾਰ ਸਿੰਘ ਨੇ ਦਸਿਆ ਕਿ ਇਸ਼ਪ੍ਰੀਤ ਸਿੰਘ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਤਿੰਨੋਂ ਦੀਆਂ ਲੋਥਾਂ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

 

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.