Home / ਤਾਜ਼ਾ ਖਬਰਾਂ / ਵਿਆਹ ਤੋ ਵਾਪਿਸ ਆਉਂਦੇ ਰਸਤੇ ਚ ਦੇਖੋ ਕਿ ਹੋਇਆ

ਵਿਆਹ ਤੋ ਵਾਪਿਸ ਆਉਂਦੇ ਰਸਤੇ ਚ ਦੇਖੋ ਕਿ ਹੋਇਆ

ਗੁਰਦਾਸਪੁਰ ਵਿਖੇ ਥਾਣੇ ਦੇ ਬਾਹਰ ਗੋ ਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਦੋ ਵਿਅਕਤੀ ਉਨ੍ਹਾਂ ਦੇ ਚਾਚੇ ਦੇ ਲੜਕੇ ਨਾਲ ਖਿੱਚ-ਧੂਹ ਕਰਨ ਉਪਰੰਤ ਜੈੱਨ ਗੱਡੀ ਵਿਚ ਸਵਾਰ ਹੋ ਕੇ ਆਏ। ਜਿਨ੍ਹਾਂ ਵੱਲੋਂ ਫਾਏਰ ਕੀਤੇ ਗਏ। ਨੌਜਵਾਨ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਉਹਨਾਂ ਦੇ ਭਰਾ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ 3 ਵਿਅਕਤੀ ਹੋਰ ਸਕੂਟਰੀ ਤੇ ਸਵਾਰ ਹੋ ਕੇ ਆਏ।

ਜਿਨ੍ਹਾਂ ਨੇ ਸਕੂਟਰੀ ਥਾਣੇ ਦੇ ਅੰਦਰ ਲਿਜਾ ਕੇ 5-7 ਫਾਏਰ ਕੱਢੇ। ਜਿਸ ਵਿਚੋਂ ਦੋ ਫਾਏਰ ਉਨ੍ਹਾਂ ਦੇ ਭਰਾ ਨੂੰ ਲੱਗੇ। ਨੌਜਵਾਨ ਦੇ ਅਨੁਸਾਰ ਪੁਲੀਸ ਦੇ ਸਾਰੇ ਮੁਲਾਜ਼ਮ ਮੌਕੇ ਤੇ ਮੌਜੂਦ ਖੜ੍ਹੇ ਇਹ ਸਾਰਾ ਮਾਮਲਾ ਦੇਖ ਰਹੇ ਸੀ ਪਰ ਕਿਸੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਚਾਚਾ ਦਾ ਲੜਕਾ ਜ਼ੀਰਾ ਪਾਰਕ ਵਿੱਚ ਫੋਟੋਆਂ ਖਿੱਚ ਰਹੇ ਸੀ। ਇਸ ਦੌਰਾਨ ਕੁਝ ਨੌਜਵਾਨ ਆਏ ਜਿਨ੍ਹਾਂ ਨੇ ਦਾਰੂ ਪੀਤੀ ਹੋਈ ਸੀ

ਅਤੇ ਉਹ ਬਿਨਾਂ ਕਿਸੇ ਗੱਲ ਤੋਂ ਉਨ੍ਹਾਂ ਦੇ ਚਾਚੇ ਦੇ ਲੜਕੇ ਨਾਲ ਬਹਿਸ ਕਰਨ ਲੱਗੇ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚਿਆ। ਮੌਕੇ ਤੇ ਮੌਜੂਦ ਕੁਝ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਛੁਡਾਇਆ। ਗੁਰਪ੍ਰੀਤ ਦੇ ਕਹਿਣ ਅਨੁਸਾਰ ਉਹ ਉਥੋਂ ਅੱਗੇ ਲੰਘ ਆਏ ਅਤੇ ਗੁਰਦੁਆਰੇ ਕੋਲ ਨੌਜਵਾਨਾਂ ਨੇ ਇਕ ਸੜਕ ਹਾਦਸਾ ਕਰ ਦਿੱਤਾ। ਉਹਨਾਂ ਨੇ ਨੌਜਵਾਨਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਕੁਝ ਹੋਰ ਨੌਜਵਾਨ ਆਏ ਜਿਨ੍ਹਾਂ ਨੇ ਤਿੰਨ ਫਾਏਰ ਕੀਤੇ ਅਤੇ 1 ਫਾਏਰ ਉਹਨਾਂ ਦੇ ਜਾ ਲੱਗਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੀਰਾ ਪਾਰਕ ਦੇ ਨੇੜੇ ਨੌਜਵਾਨਾਂ ਵਿੱਚ ਬਹਿਸ ਹੋਈ ਹੈ। ਜਿਸ ਤੋਂ ਬਾਅਦ ਨੌਜਵਾਨ ਅੱਗੇ ਲੰਘ ਆਏ ਅਤੇ ਫਿਰ ਇਨ੍ਹਾਂ ਨੌਜਵਾਨਾਂ ਨੇ ਇੱਕ ਸੜਕ ਹਾਦਸਾ ਕਰ ਦਿੱਤਾ। ਜਿੰਨਾ ਨੂੰ ਮਾਰਕੀਟ ਵਾਲੇ ਲੋਕਾਂ ਨੇ ਪੁਲੀਸ ਦੇ ਹਵਾਲੇ ਕਰ ਦਿੱਤਾ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਹਿਮਾਂਸ਼ੀ ਨੇ ਬਿਖੇਰੇ ਹੁਸਨ ਦੇ ਜਲਵੇ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ |ਤੇ ਹਿਮਾਂਸ਼ੀ ਖੁਰਾਣਾ ਦੇ …

Leave a Reply

Your email address will not be published.