ਹਾਲ ਹੀ ‘ਚ ਸਾਬਕਾ ਮਿਸ ਇੰਡੀਆ ਤੇ ਪੰਜਾਬੀ ਅਦਾਕਾਰਾ ਸਿਮਰਨ ਕੌਰ ਮੁੰਡੀ ਨੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਬੇਟੇ ਗੁਰਿਕ ਮਾਨ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਵਿਆਹ ਦੀਆਂ ਕਈ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਹਨ ਪਰ ਵਿਆਹ ਦੇ ਅਗਲੇ ਹੀ ਦਿਨ ਪਤੀ-ਪਤਨੀ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ।ਦਰਅਸਲ, ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ‘ਚ ਅਭਿਨੇਤਰੀ ਸਿਮਰਨ ਕੌਰ ਮੁੰਡੀ ਆਪਣੇ ਪਤੀ ਗੁਰਿਕ ਮਾਨ ਨਾਲ ਵਿਆਹ ਦੇ ਅਗਲੇ ਹੀ ਦਿਨ ਪੋਚਾ ਮਰਵਾਉਂਦੀ ਦਿਖਾਈ ਦੇ ਰਹੀ ਹੈ। ਇਸ ਫੋਟੋ ਵਿੱਚ ਜਿੱਥੇ ਅਦਾਕਾਰਾ ਭੋਜਨ ਪਕਾਉਂਦੀ ਦਿਖਾਈ ਦੇ ਰਹੀ ਹੈ, ਉੱਥੇ ਹੀ ਗੁਰਿਕ ਮਾਨ ਹੱਥ ਵਿੱਚ ਵਾਈਪਰ ਨਾਲ ਦਿਖਾਈ ਦੇ ਰਹੇ ਹਨ।ਹਮਸਫ਼ਰ ਦੇ ਨਾਲ ਕਮ ਦੇ ਵਿਚ ਹੱਥ ਵਟਾਉਣਾ ਕੋਈ ਮਾੜੀ ਗੱਲ ਨਹੀਂ ਹੈ |
ਜੇਕਰ ਹਮਸਫ਼ਰ ਤੁਹਾਡੇ ਲਈ ਏਨਾ ਕੁਸ਼ ਕਰਦਾ ਹੈ ਤਾ ਉਸਦੇ ਨਾਲ ਹੱਥ ਵਟਾਉਣਾ ਚਾਹੀਦਾ ਹੈ |ਇਸਦੇ ਨਾਲ ਦੋਨਾਂ ਦੇ ਵਿਚ ਪਿਆਰ ਬਣਿਆ ਰਹਿੰਦਾ ਹੈ |ਅਜਕਲ ਦੇ ਜਮਾਨੇ ਦੇ ਵਿਚ ਜਿਥੇ ਕੁੜੀਆਂ ਵੀ ਮੁੰਡਿਆ ਤੋਂ ਘਟ ਨਹੀਂ ਹਨ ਉਹ ਵੀ ਮੁੰਡਿਆ ਦੇ ਬਰਾਬਰ ਹੀ ਨੌਕਰੀਆਂ ਕਰਦਿਆਂ ਹਨ ਤੇ ਆਰਥਿਕ ਪੱਖੋਂ ਵੀ ਮੁੰਡਿਆ ਦੇ ਬਰਾਬਰ ਹੀ ਹਨ |ਇਸਦੇ ਨਾਲ ਸਿਮਰਨ ਕੌਰ ਮੁੰਡੀ ਵੀ ਅਜੇ ਦੇ ਜਮਾਨੇ ਦੀ ਹੀ ਕੁੜੀ ਹੈ |ਤੇ ਗੁਰਿੱਕ ਮਾਨ ਵੀ ਇਸ ਗੱਲ ਨੂੰ ਬੇਹੱਦ ਸਮਝਦੇ ਹਨ |
ਇਸ ਫੋਟੋ ਵਿਚ ਦੋਨਾਂ ਦਾ ਪਿਆਰ ਝਲਕਦਾ ਨਾਜਰ ਆਉਂਦਾ ਹੈ |ਇਕ ਵਧੀਆ ਹਮਸਫ਼ਰ ਹਮੇਸ਼ਾ ਹੀ ਆਪਣੇ ਹਮਸਫ਼ਰ ਦੀ ਹਮੇਸ਼ਾ ਮਦਦ ਕਰਦਾ ਹੈ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ |ਅਸੀਂ ਤੁਹਾਡੇ ਲਈ ਲੈ ਕ ਆਉਂਦੇ ਹਾਂ ਹਰ ਵੇਲੇ ਨਵੀਆਂ ਤੇ ਤਾਜ਼ੀਆਂ ਖ਼ਬਰਾਂ|ਖ਼ਬਰ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ|
