ਕਿਸਾਨੀ ਸੰਘਰਸ਼ ਵਿਚ ਵੱਧ ਚਡ਼੍ਹ ਕੇ ਹਿੱਸਾ ਲੈਣ ਵਾਲੇ ਨੌਜਵਾਨ ਆਗੂ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਗੁਰਦੀਪ ਸਿੰਘ ਪਟਿਆਲਾ ਵਿਖੇ ਲਾਅ ਦਾ ਪੇਪਰ ਦੇਣ ਗਿਆ ਸੀ। ਜਿੱਥੋਂ ਉਸ ਨੂੰ ਸਿਵਲ ਵਰਦੀ ਵਿਚ ਦਿੱਲੀ ਪੁਲੀਸ ਚੁੱਕ ਕੇ ਲੈ ਗਈ। ਗੁਰਦੀਪ ਸਿੰਘ ਦੀ ਖਿੱਚ ਧੂਹ ਕਰਨ ਤੋਂ ਬਾਅਦ ਉਸ ਨੂੰ ਅੰਬਾਲੇ ਲਿਜਾ ਕੇ ਛੱਡ ਦਿੱਤਾ ਗਿਆ।
ਹਸਪਤਾਲ ਵਿੱਚ ਭਰਤੀ ਗੁਰਦੀਪ ਸਿੰਘ ਦੀ ਖ਼ਬਰ ਸਾਰ ਲੈਣ ਲਈ ਲੱਖਾ ਸਿਧਾਣਾ ਵੀ ਪਹੁੰਚਿਆ। ਲੱਖਾ ਸਿਧਾਣਾ ਨੇ ਪੰਜਾਬ ਸਰਕਾਰ ਤੇ ਸੁਆਲ ਚੁੱਕੇ ਹਨ ਕਿ ਕਿਸ ਤਰ੍ਹਾਂ ਦਿੱਲੀ ਦੀ ਪੁਲੀਸ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਦਾਖਿਲ ਹੋ ਕੇ ਪੰਜਾਬ ਪੁਲੀਸ ਨੂੰ ਬਿਨਾਂ ਦੱਸੇ ਇੱਕ ਬੰਦੇ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਪੁਲੀਸ ਕਿਸੇ ਹੋਰ ਸੂਬੇ ਵਿੱਚ ਜਾ ਕੇ ਇਸ ਤਰ੍ਹਾਂ ਕਰ ਸਕਦੀ ਹੈ। ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦਿੱਲੀ ਪੁਲੀਸ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਸੰਯੁਕਤ ਮੋਰਚੇ ਨੂੰ ਚੌ-ਕ-ਸ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੇ ਭਰਾ ਦੀ ਵਾਰੀ ਆਈ ਹੈ। ਕੱਲ੍ਹ ਨੂੰ ਕਿਸੇ ਹੋਰ ਦੀ ਵੀ ਆ ਸਕਦੀ ਹੈ। ਇਸ ਲਈ ਸੰਯੁਕਤ ਮੋਰਚੇ ਨੂੰ ਸ-ਖ਼-ਤ ਕਦਮ ਚੁੱਕਣੇ ਚਾਹੀਦੇ ਹਨ। ਲੱਖਾ ਸਿਧਾਣਾ ਨੇ ਇਹ ਵੀ ਕਿਹਾ ਕਿ ਜੇਕਰ ਪੰਜਾਬ ਪੁਲੀਸ ਨੇ ਦਿੱਲੀ ਪੁਲੀਸ ਤੇ ਪਰਚਾ ਦਰਜ ਨਾ ਕੀਤਾ ਤਾਂ ਉਹ ਸੰ-ਘ-ਰ-ਸ਼ ਕਰਨ ਲਈ ਸੜਕਾਂ ਤੇ ਉਤਰਨਗੇ। ਉਨ੍ਹਾਂ ਨੇ ਇਸ ਮਾਮਲੇ ਵਿੱਚ ਐਸਆਈਟੀ ਬਣਾਉਣ ਦੀ ਵੀ ਮੰਗ ਕੀਤੀ।
ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਵੀ ਅਪੀਲ ਕੀਤੀ। ਲੱਖਾ ਸਿਧਾਣਾ ਨੇ ਦੱਸਿਆ ਹੈ ਕਿ ਦਿੱਲੀ ਪੁਲੀਸ ਨੇ ਗੁਰਦੀਪ ਸਿੰਘ ਦੀ ਬਹੁਤ ਜ਼ਿਆਦਾ ਖਿੱਚ ਧੂਹ ਕੀਤੀ ਹੈ। ਗੁਰਦੀਪ ਸਿੰਘ ਨੂੰ ਇਹ ਕਿਹਾ ਕਿ ਜੇਕਰ ਮੀਡੀਆ ਸਾਹਮਣੇ ਕੁਝ ਦੱਸਿਆ ਤਾਂ ਉਸ ਨੂੰ ਫੇਰ ਚੁੱਕ ਲਿਆ ਜਾਵੇਗਾ। ਉਸ ਨੂੰ ਇਹ ਵੀ ਕਿਹਾ ਕਿ ਲੱਖੇ ਨਾਲ ਇਸ ਤੋਂ ਵੀ ਬੁਰੀ ਹੋਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
