ਲੱਖਾਂ ਸਿਧਾਣਾ ਕਿਸਾਨਾਂ ਦੇ ਲਈ ਕਾਲੇ ਕ਼ਾਨੂਨ ਰੱਦ ਕਰਵਾਉਣ ਦੇ ਲਈ ਇਕ ਕਾਫਲਾ ਲੈ ਕੇ ਦਿੱਲੀ ਵੱਲ ਨੂੰ ਰਾਵਣ ਹੋਇਆ ਹੈ |ਲਾਖੇ ਸਿਧਾਣੇ ਨਾਲ ਜਦੋ ਗੱਲਬਾਤ ਕੀਤੀ ਗਈ ਤਾ ਉਸਨੇ ਕਿਹਾ ਕਿ ਉਹ ਸਿਰਫ ਕਿਸਾਨੀ ਲਈ ਬਣ ਇਕੱਲੇ ਕਾਨੂੰਨ ਰੱਦ ਕਰਵਾਣ ਦੇ ਲਈ ਹੀ ਇਥੋਂ ਤੁਰਿਆ ਹੈ |ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਓਹਨਾ ਨੇ ਕਿਹਾ ਕਿ ਇਹ ਕਾਫਲਾ ਦਿੱਲੀ ਪਹੁੰਚੇਗਾ ਤੇ ਓਥੇ ਜਾ ਕੇ ਹੀ ਰੁਕੇਗਾ |
ਲੱਖਾਂ ਸਿਧਾਣਾ ਪੱਗ ਦੇ ਵਿਚ ਦਿਖਾਈ ਦਿੱਤਾ |ਲੱਖਾਂ ਨੇ ਕਿਹਾ ਕਿ ਪੁਲਿਸ ਵਲੋਂ ਓਹਨਾ ਦੇ ਭਰਾ ਨੂੰ ਚਾਕ ਲਿਆ ਗਿਆ ਹੈ ਜੋ ਕਿ ਇਸ ਅੰਦੋਲਨ ਦਾ ਹਿੱਸਾ ਵੀ ਨਹੀਂ ਹੈ |ਓਹਨਾ ਕਿਹਾ ਕਿ ਪਤਾ ਨਹੀਂ ਓਹਨਾ ਦੇ ਫੋਨ ਵੀ ਬੰਦ ਆ ਰਹੇ ਹਨ |ਜਦੋ ਪੱਤਰਕਾਰਾਂ ਨੇ ਕਿਹਾ ਕਿ ਓਹਨਾ ਨੂੰ ਯਕੀਨ ਹੈ ਕਿ ਪੁਲਿਸ ਨੇ ਹੀ ਓਹਨਾ ਨੂੰ ਚਕਿਆ ਹੈ ਤਾ ਲੱਖਾਂ ਨੇ ਕਿਹਾ ਕਿ ਇਹ ਤਾ ਪੂਰਾ ਯਕੀਨ ਹੈ ਕਿ ਪੁਲਿਸ ਹੀ ਓਹਨਾ ਨੂੰ ਲੈ ਕੇ ਗਈ ਹੈ |ਕਿਉਕਿ ਓਨਾ ਨੇ CCTV ਫੁਟੇਜ ਦੇਖੀ ਹੈ ਜਿਸਦੇ ਵਿਚ ਪੁਲਿਸ ਦੀਆ ਗੱਡੀਆਂ ਓਹਨਾ ਨੂੰ ਲਿਜਾ ਰਹੀਆਂ ਹਨ |ਲਖੇ ਨੇ ਕਿਹਾ ਕਿ ਉਹ ਸਿਰਫ ਅਤੇ ਕਿਸਾਨਾਂ ਦੇ ਲਈ ਆਇਆ ਹੈ |ਜਿੰਨੀਆਂ ਵੀ ਜਥੇਬੰਦੀਆਂ ਹਨ ਸਭ ਜਥੇਬੰਦੀਆਂ ਕਿਸਾਨਾਂ ਦੀਆ ਹਨ ਤੇ ਸਾਰੇ ਹੀ ਭਰਾ ਹਨ |
ਓਹਨਾ ਸੁਨੇਹਾ ਦਿੱਤਾ ਕਿ ਸਾਰੇ ਇਕ ਮਿਕ ਹੋ ਕੇ ਇਸ ਅੰਦੋਲਨ ਦਾ ਸਾਥ ਦਿਓ ਕਿਉਕਿ ਅੱਸੀ ਜਰੂਰ ਜਿਤਾਗੇ ਜੇਕਰ ਅਸੀਂ ਇਕਮਿਕ ਹੋ ਕੇ ਰਹੇ |ਇਕ ਵਾਰ ਫਿਰ ਕਿਸਾਨੀ ਅੰਦੋਲਨ ਦੇ ਵਿਚ ਜਾਂ ਪੈ ਚੁਕੀ ਹੈ ਤੇ ਨੌਜਵਾਨਾਂ ਦੇ ਹੋਂਸਲੇ ਬੁਲੰਦ ਹਨ |ਜਦ ਤਕ ਇਹ ਕਾਨੂੰਨ ਰੱਦ ਨੀ ਹੁੰਦੇ ਓਦੋ ਤਕ ਪੰਜਾਬੀ ਦਿੱਲੀ ਤੋਂ ਵਾਪਿਸ ਨਹੀਂ ਆਉਣਗੇ |ਸਰਕਾਰ ਨੂੰ ਵੀ ਇਹ ਗੱਲਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਕਿਸਾਨਾਂ ਨੂੰ ਹੀ ਇਹ ਕਾਨੂੰਨ ਮੰਜੂਰ ਨਹੀਂ ਤਾ ਫਿਰ ਇਹ ਕਾਨੂੰਨ ਲੋਕਤੰਤਰ ਵਿਚ ਥੋਪਣੇ ਨਹੀਂ ਚਾਹੀਦੇ |ਹੋਰ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |
