ਵੱਡੀ ਖਬਰ ਆ ਰਹੀ ਹੈ ਮੌਸਮ ਬਾਰੇ ਜਾਣਕਾਰੀ ਅਨੁਸਾਰ ਪੰਜਾਬ ਚ 7 ਜਨਵਰੀ ਤੋਂ ਜਾਰੀ ਠੰਢੇ ਦਿਨਾਂ ਦੇ ਨਾਲ ਹੁਣ ਰਾਤਾਂ ਦੀ ਠਿਠੁਰਨ ਵੀ ਵਧਣ ਵਾਲੀ ਹੈ। ਸ਼ੀਤ ਹਵਾਵਾਂ ਦੇ ਚਲਦਿਆਂ 15 ਜਨਵਰੀ ਤੱਕ ਰਾਤਾਂ ਦਾ ਪਾਰਾ 0°C ਤੋਂ 3° ਦੇ ਵਿਚਕਾਰ ਦਰਜ ਕੀਤਾ ਜਾਵੇਗਾ, ਪਿੰਡਾਂ ਚ ਇੱਕ ਵਾਰ ਫਿਰ ਪਾਰਾ ਮਾਈਨਸ ਤੱਕ ਜਾ ਸਕਦਾ ਹੈ। ਇੰਨੇ ਘੱਟ ਪਾਰੇ ਨਾਲ ਕੋਰਾ ਤਸੱਲੀ ਨਾਲ ਪਵੇਗਾ।
ਹਾਲਾਕਿ ਦੁਪਹਿਰੇ ਸੂਰਜ ਨਿਕਲਣ ਦੀ ਉਮੀਦ ਬਣੀ ਰਹੇਗੀ। ਪਰ ਇਸਦੇ ਬਾਵਜੂਦ “ਕੋਲਡ ਡੇ” ਜਾਰੀ ਰਹਿਣਗੇ। ਜਿਕਰਯੋਗ ਹੈ ਕਿ ਇਸ ਸੀਜ਼ਨ ਦੁਪਹਿਰੇ ਨਿੱਕਲਦੀ ਸੋਹਣੀ ਧੁੱਪ ਦੇ ਬਾਵਜੂਦ “ਕੋਲਡ ਡੇ” ਦੀ ਸਥਿਤੀ ਦੇ ਕਈ ਦੌਰ ਲੱਗ ਚੁੱਕੇ ਹਨ। 17 ਜਨਵਰੀ ਤੱਕ ਪੰਜਾਬ ਚ ਪਹਾੜਾਂ ਵਰਗੀ ਸਰਦੀ ਜਾਰੀ ਰਹੇਗੀ। ਸੂਬੇ ਚ ਹੱਡ ਚੀਰਵੀਂ ਠੰਢ ਦਾ ਇਹ ਆਖਰੀ ਦੌਰ ਹੋ ਸਕਦਾ ਹੈ।ਦਿੱਲੀ ਵਾਲੇ ਪੰਜਾਬ ਚ ਵੀ ਤਿੱਖੀ ਠੰਢ ਦਾ ਮੌਜੂਦਾ ਦੌਰ 17 ਜਨਵਰੀ ਤੱਕ ਜਾਰੀ ਰਹੇਗਾ।ਦੱਸ ਦਈਏ ਕਿ ਇਸ ਸਾਲ ਦੇ ਵਿੱਚ ਸਰਦੀ ਨੇ ਅਜਿਹੀ ਦਸਤਕ ਦਿੱਤੀ ਹੈ ਕਿ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਸਾਲ ਦੀ ਆਮਦ ਤੇ ਹੀ ਪੰਜਾਬ ਅੰਦਰ ਪਹਿਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਸਰਦੀ ਵਿਚ ਵਾਧਾ ਹੋ ਚੁੱਕਾ ਹੈ।
ਇਸ ਦੇ ਨਾਲ ਹੀ ਠੰਡ ਨੇ ਆਪਣਾ ਜ਼ੋਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਮੌਸਮ ਨੂੰ ਲੈ ਕੇ ਕਈ ਸਾਰੀਆਂ ਤਬਦੀਲੀਆਂ ਹੋ ਰਹੀਆਂ ਹਨ। ਜਿਨ੍ਹਾਂ ਬਾਰੇ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ। ਇਥੇ ਹੀ ਮੌਸਮ ਵਿਭਾਗ ਵੱਲੋਂ ਇਕ ਹੋਰ ਜਾਣਕਾਰੀ ਪੰਜਾਬ ਅਤੇ ਇਸਦੇ ਨਾਲ ਰਹਿਣ ਵਾਲੇ ਗੁਆਂਢੀ ਸੂਬਿਆਂ ਦੇ ਲੋਕਾਂ ਲਈ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ।
