Home / ਤਾਜ਼ਾ ਖਬਰਾਂ / ਲਾਕਡਾਊਨ ਤੋਂ ਬਾਅਦ ਮਹਾ ਕਰਫਿਊ ਦੇ ਮਿਲੇ ਸੰਕੇਤ

ਲਾਕਡਾਊਨ ਤੋਂ ਬਾਅਦ ਮਹਾ ਕਰਫਿਊ ਦੇ ਮਿਲੇ ਸੰਕੇਤ

ਦੇਸ਼ ਨੂੰ ਇਕ ਵਾਰ ਫਿਰ ਪਹਿਲਾਂ ਦੀ ਤਰ੍ਹਾਂ ਸਖਤ ਲਾੱਕਡਾਊਨ ਨੂੰ ਝੱਲਣ ਲਈ ਤਿਆਰ ਰਹਿਣਾ ਪੈ ਸਕਦਾ ਹੈ ਕਿਉਂਕਿ ਕੇਂਦਰ ਸਰਕਾਰ ਕੋਈ ਸਖਤ ਕਦਮ ਚੁੱਕਦੇ ਹੋਏ ਮਹਾਕਰਫਿਊ ਦਾ ਐਲਾਨ ਕਰ ਦੇਵੇ ਪਰ ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਦੋ ਦਿਨ ਦਾ ਸਮਾਂ ਦੇ ਕਿਉਂਕਿ ਜਿਸ ਕਿਸੇ ਨੇ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਣਾ ਹੈ ਤਾਂ ਉਹ ਇਸ ਦਰਮਿਆਨ ਆਪਣੇ ਥਾਂ ਟਿਕਾਣੇ ‘ਤੇ ਪੁੱਜ ਜਾਵੇ ਅਤੇ ਜਿਸ ਕਿਸੇ ਨੂੰ ਦਵਾਈ, ਰਾਸ਼ਨ ਜਾਂ ਕੁਝ ਹੋਰ ਜ਼ਰੂਰੀ ਵਸਤੂਆਂ ਘਰਾਂ ਵਿਚ ਜੁਟਾਨੀਆਂ ਹਨ ਤਾਂ ਉਹ ਇਨ੍ਹਾਂ ਦਿਨਾਂ ਵਿਚ ਖਰੀਦ ਲੈਣ ਤਾਂ ਜੋ ਪਹਿਲਾਂ ਦੀ ਤਰ੍ਹਾਂ ਕੋਈ ਵੀ ਲਾੱਕਡਾਊਨ ਵਿਚ ਬਾਹਰ ਨਾ ਨਿਕਲੇ।

ਕੋਵਿਡ-19 ਦੇ ਦਿਨੋਂ-ਦਿਨ ਫੈਲਣ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲਾ ਵੀ ਵੱਖ-ਵੱਖ ਸੂਬਿਆਂ ਕੋਲੋਂ ਜਾਣਕਾਰੀ ਹਾਸਲ ਕਰਨ ਤੋਂ ਤਾਲਾਬੰਦੀ ਨੂੰ ਹੋ ਸਕਦਾ ਹੈ ਕਿ ਸਖਤ ਕਰ ਦੇਵੇ ਕਿਉਂਕਿ ਤਾਲਾਬੰਦੀ ਦੇ ਸਖਤ ਹੋਣ ਨਾਲ ਹੀ ਲੋਕਾਂ ਦੀ ਆਵਾਜਾਈ ਸੜਕਾਂ ‘ਤੇ ਬੰਦ ਹੋਵੇਗੀ ਅਤੇ ਨਾਲ ਹੀ ਸਿਰਫ ਉਹੀ ਲੋਕ ਘਰੋਂ ਬਾਹਰ ਜਾ ਸਕਣਗੇ ਜਿੰਨਾਂ ਨੌਕਰੀਆਂ ਜਾਂ ਆਪਣੀਆਂ ਡਿਊਟੀ ਕਰਨ ਲਈ ਜਾਣਾ ਹੈ। ਅੰਤ ਵਿਚ ਇਹ ਦੱਸਦੇ ਜਾਈਏ ਕਿ ਉਪਰੋਕਤ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਦਿਨਾਂ ਵਿਚ ਹਾਲਤ ਕਿਸ ਪਾਸੇ ਕਰਵਟ ਬਦਲਦੇ ਹਨ ਇਹ ਤਾਂ ਹੁਣ ਆਉਣ ਵਾਲਾਂ ਹੀ ਦੱਸੇਗਾ।ਇਥੇ ਹੀ ਬੱਸ ਨਹੀਂ, ਜੋ 21 ਦਿਨਾਂ ਦੇ ਲੱਗਣ ਵਾਲੇ ਇਸ ਕਰਫਿÎਊ ਦੀ ਸਥਿਤੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਵਲੋਂ ਰੋਜ਼ਾਨਾ ਵਧਦੇ ਘੱਟਦੇ ਕੋਰੋਨਾ ਦੇ ਹਾਲਾਤ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਤਾਂ ਅਜਿਹੀ ਸਥਿਤੀ ਵਿਚ ਜੇਕਰ ਕੋਈ ਨਿਯਮਾਂ ਜਾਂ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਸਖਤੀ ਨਾਲ ਨਿਪਟਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਸਾਰੀ ਸਥਿਤੀ ਨੂੰ ਦੇਖਦੇ ਦੇਸ਼ ਦੀ ਜਨਤਾ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਸਾਵਧਾਨੀਆਂ ਵਰਤਦੇ ਹੋਏ ਵੱਧ ਤੋਂ ਵੱਧ ਲਾੱਕਡਾਊਨ ਦੀ ਪਾਲਣਾ ਕਰਦੇ ਹੋਏ ਕੋਰੋਨਾ ਦੇ ਖਾਤਮੇ ਲਈ ਸਰਕਾਰਾਂ ਦਾ ਸਾਥ ਦੇਣ।

ਕੋਵਿਡ-19 ਦੇ ਮੱਦੇਨਜ਼ਰ ਇਸ ਵੇਲੇ ਜੋ ਸਥਿਤੀ ਪੰਜਾਬ ਦੀ ਬਣੀ ਪਈ ਹੈ, ਉਸ ਨੂੰ ਮੁਖ ਰੱਖਦਿਆਂ ਜੇਕਰ ਦੇਖਿਆ ਜਾਵੇ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਆਉਣ ਵਾਲੇ ਦਿਨਾਂ/ਸਮੇਂ ਵਿਚ ਸਖਤ ਲਾੱਕਡਾਊਨ ਲਗਾਉਣ ਦੀ ਤਿਆਰੀ ਕਰਨਗੇ ਜਾਂ ਫਿਰ ਇਹ ਸਭ ਕੁਝ ਇੰਝ ਹੀ ਲੋਕ ਕੋਰੋਨਾ ਤੋਂ ਖੌਫਜ਼ਦਾ ਹੋਏ ਘਰਾਂ ਅੰਦਰ ਵਿਚ ਦੁਬਕੇ ਰਹਿਣਗੇ ਜਾਂ ਉੱਡਣਗੀਆਂ ਸਰਕਾਰ ਦੇ ਹੁਕਮਾਂ ਦੀ ਧੱਜੀਆਂ। ਓਧਰ ਦੂਜੇ ਪਾਸੇ ਜੇਕਰ ਇਹ ਕਹਿ ਲਿਆ ਜਾਵੇ ਕਿ ਪਿਛਲੇ ਕੁਝ ਹਫਤਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ਾਂ ਤੋਂ ਲੋਕਾਂ ਦੇ ਪੰਜਾਬ ਵਿਚ ਪਰਤਨ ਨਾਲ ਕੋਰੋਨਾ ਦਾ ਫੈਲਾਅ ਵਧਿਆ ਹੈ ਤਾਂ ਇਹ ਕਹਿਣ ਵਿਚ ਕੋਈ ਦੋ ਰਾਂਵਾਂ ਨਹੀਂ ਹਨ ਕਿ ਬਾਹਰੋਂ ਆਏ ਲੋਕਾਂ ਵਲੋਂ ਕੁਆਰੰਟਾਈਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਹਨ।

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *