Home / ਤਾਜ਼ਾ ਖਬਰਾਂ / ਲਾਂਡਰਾਂ ਚੋਂਕ ‘ਚ ਘੋੜਾ ਲੈਕੇ ਖੜ੍ਹੇ ਸਿੰਘ ਦੀ ਕੱਲੀ ਕੱਲੀ ਗੱਲ ਸੁਣ ਲਿਓ

ਲਾਂਡਰਾਂ ਚੋਂਕ ‘ਚ ਘੋੜਾ ਲੈਕੇ ਖੜ੍ਹੇ ਸਿੰਘ ਦੀ ਕੱਲੀ ਕੱਲੀ ਗੱਲ ਸੁਣ ਲਿਓ

ਅਸੀਂ ਸਾਰੇ ਜਾਣਦੇ ਹੀ ਹਾਂ ਕਿ ਜੋ ਕਿ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ ਸੀ ਤੇ ਉਸਤੋਂ ਕਿਸਾਨਾਂ ਦੇ ਆਗੂਆਂ ਨੇ ਸਾਰੇ ਪੰਜਾਬ ਵਿਚ ਚਕਾ ਜਾਮ ਕਰਨ ਲਈ ਬੋਲਿਆ ਤੇ ਉਸਤੋਂ ਅਗਲੇ ਦਿਨ 29 ਤਰੀਕ ਵਾਲੇ ਦਿਨ ਕਿਸਾਨਾਂ ਵਲੋਂ ਚੰਡੀਗ੍ਹੜ ਰੋਡ ,ਲਾਂਡਰਾਂ ਰੋਡ, ਅੰਬਾਲਾ ਰੋਡ, ਤੇ ਸਾਰੇ ਰੋਡ 2 ਘੰਟੇ ਲਈ ਬੰਦ ਕੀਤੇ ਗਏ ਸੀ ਉਸਤੋਂ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਵੀ ਹੋਈ ਤੇ ਨਾਲ ਦੇ ਨਾਲ ਜਿਨ੍ਹਾਂ ਵਲੋਂ ਧਰਨਾ ਲਾਇਆ ਗਿਆ ਸੀ ਓਹਨਾ ਨੇ ਮੋਦੀ ਦੇ ਖਿਲਾਫ ਨਾਹਰੇ ਵੀ ਲਾਏ ਗਏ ਤੇ ਆਪਣੇ ਹੱਕਾਂ ਵਾਸਤੇ,ਆਪਣੇ ਹੱਕਾਂ ਨੂੰ ਲੈਣ ਵਾਸਤੇ ਮੰਗਾਂ ਵੀ ਕੀਤੀਆਂ |

ਤੁਹਾਨੂੰ ਅਸੀਂ ਦਸਦੇ ਲਾਂਡਰਾ ਰੋਡ ਤੇ ਜਦੋ ਜਾਮ ਲਾਇਆ ਗਇਆ ਤੇ ਉਸ ਸਮੇ ਇਕ ਨਿਹੰਗ ਸਰਦਾਰ ਲਾਂਡਰਾ ਰੋਡ ਤੋਂ ਲੰਗ ਰਿਹਾ ਸੀ ਜਦੋ ਉਸਨੂੰ ਪਤਾ ਲਗਿਆ ਕਿ ਇਥੇ ਤੇ ਜਾਮ ਲਗਿਆ ਹੋਇਆ ਹੈ ਤੇ ਉਸਨੇ ਆਪਣਾ ਟਰੱਕ ਓਥੇ ਰੋਡ ਤੇ ਹੀ ਲੈ ਲਿਆ ਤੇ ਫਿਰ ਜਦੋ ਪਤਰਕਾਰ ਨੇ ਗੱਲਬਾਤ ਕੀਤੀ ਤੇ ਉਸ ਨਿਹੰਗ ਵਲੋਂ ਬਹੁਤ ਵਧੀਆਂ ਗੱਲਾਂ ਬੋਲੀਆਂ ਗਈਆਂ ਤੇ ਉਸ ਨਿਹੰਗ ਸਿੰਘ ਨੇ ਕਿਹਾ ਕਿ ਮੈ ਵੀ ਇਕ ਕਿਸਾਨ ਦਾ ਪੁੱਤ ਹਾਂ ਸਾਨੂੰ ਵੀ ਆਪਣੀਆਂ ਮੰਗਾ ਲੈਣ ਦਾ ਹੱਕ ਹੈ ਪਰ ਇਸ ਤਰਾਂ ਨਹੀਂ ਜਿਸ ਤਰਾਂ ਇਹ ਕਿਸਾਨ ਕਰ ਰਹੇ ਹਨ ਕਿਉਂਕਿ ਕੱਲ ਜੋ ਲੰਗ ਗਿਆ ਦਿਨ ਹੈ ਉਸ ਚ ਕਿਸਾਨਾਂ ਉਪਰ ਸਰਕਾਰ ਵਲੋਂ ਹਮਲਾ ਹੋਇਆ ਸੀ ਨਾ ਕਿ ਆਮ ਜਨਤਾ ਵਲੋਂ ਪਰ ਸਾਡੇ ਆਗੂਆਂ ਨੇ ਅੱਜ ਆਮ ਜਨਤਾ ਨੂੰ ਹੀ ਤੰਗ ਕੀਤਾ ਹੋਇਆ ਹੈ ਇਹਨਾਂ ਸਰਕਾਰਾਂ ਨੂੰ ਤਾ ਕੋ ਵੀ ਤੰਗੀ ਨਹੀਂ ਆ ਰਹੀ |

ਨਿਹੰਗ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਕਿ ਜਦੋ ਸਿੱਖ ਆਪਣਾ ਸਾਸਤ੍ਰ ਤੇ ਅਭਿਆਸ ਛੱਡ ਦੇਵੇਗਾ ਉਸ ਦਿਨ ਤੋਂ ਉਸਦੀ ਰਾਖੀ ਕੋਈ ਨਹੀਂ ਕਰ ਸਕਦਾ ਹੈ ਤੇ ਅੱਜ ਦੇ ਸਿੱਖਾਂ ਨੇ ਸਾਸਤ੍ਰ ਤੇ ਅਭਿਆਸ ਦੋਨੋ ਹੀ ਛੱਡ ਦਿਤੇ ਹਨ ਤੇ ਅੱਜ ਇਸ ਵਜਾ ਕਰਕੇ ਓਹਨਾ ਨੂੰ ਆਪਣਾ ਇਹ ਹਾਲ ਦੇਖਣਾ ਪੈ ਰਿਹਾ ਹੈ | ਅੱਜ ਕਿਸਾਨਾਂ ਵਲੋਂ ਇਥੇ ਮੋਰਚਾ ਲਾਇਆ ਗਇਆ ਇਸਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਕਿਉਂਕਿ ਇਹ ਸਿਰਫ ਆਮ ਜਨਤਾ ਨੂੰ ਤੰਗ ਕਰਨ ਵਾਸਤੇ ਲਾਇਆ ਗਿਆ ਨਾ ਕਿ ਸਰਕਾਰਾਂ ਨੂੰ, ਅੱਜ ਇਥੇ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹਾਲ ਨਹੀਂ ਪੁੱਛਣ ਆਉਣਾ | ਕਿਸਾਨਾਂ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਬੱਚਿਆਂ ਦੇ ਪੇਪਰ ਵੀ ਹੋ ਰਹੇ ਨੇ ਤੇ ਓਹਨਾ ਨੂੰ ਵੀ ਬਹੁਤ ਤੰਗੀ ਆ ਰਹੀ ਹੈ |

ਨਿਹੰਗ ਸਿੰਘ ਨੇ ਕਿਹਾ ਕੇ ਜਦੋ ਇਥੇ ਮੋਰਚਾ ਲ਼ੱਗਿਆ ਤੇ ਉਸਤੋਂ ਬਾਅਦ ਵਿਚ ਇਕ ਐਮਬੂਲੈਂਸ ਆਈ ਜਿਸ ਵਿਚ ਮਰੀਜ ਵੀ ਸੀ ਉਸ ਸਮੇ ਓਹਨਾ ਨੂੰ ਐਮਬੂਲੈਂਸ ਨੂੰ ਰਸਤਾ ਦੇ ਲਗਿਆ ਅੱਧਾ ਘੰਟਾ ਲੱਗ ਗਿਆ ਕਿਉਂਕਿ ਮੇਰਾ ਟੱਰਕ ਅਗੇ ਲਗਿਆ ਸੀ ਤੇ ਉਸਦਾ ਪ੍ਰੈਸ਼ਰ ਵੀ ਘੱਟ ਗਿਆ ਸੀ ਤੇ ਪ੍ਰੈਸ਼ਰ ਬਣਨ ਲਗਿਆ 20 ਮਿੰਟ ਲੱਗ ਗਏ , ਪਰ ਐਮਬੂਲੈਂਸ ਤੇ ਨਿਕਲ ਗਈ ਪਰ ਜੇ ਐਮਬੂਲੈਂਸ ਵਿਚ ਮਰੀਜ ਓਵੇ ਦਾ ਹੁੰਦਾ ਤੇ ਉਸਦੀ ਮੌਤ ਵੀ ਹੋ ਸਕਦੀ ਸੀ ਤੇ ਇਸਦਾ ਜ਼ਿਮੇਵਾਰ ਕਿਸਾਨਾਂ ਨੇ ਤੇ ਮਰੀਜ ਦੇ ਪਰਿਵਾਰ ਨੇ ਮੇਨੂ ਹੀ ਕਹਿਣਾ ਸੀ ਕਿ ਇਹ ਟਰੱਕ ਵਾਲਾ ਜਿੰਮੇਵਾਰ ਹੈ |

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *