ਕਰੋਨਾ ਤੋਂ ਬਾਅਦ ਦੇਸ਼ ਨੂੰ ਸੁਰਜੀਤ ਕਰਨ ਦੇ ਵਾਸਤੇ ਆਮ ਜਨਤਾ ਦਾ ਸਹਾਰਾ ਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਦੌਰਾਨ ਭਾਰਤੀ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਉੱਪਰ ਕੁਝ ਵਾਧੂ ਬੋਝ ਪੈ ਸਕਦਾ ਹੈ। ਜਿਸ ਦੌਰਾਨ ਯਾਤਰੀਆਂ ਦੇ ਟਿਕਟ ਖਰਚੇ ਨੂੰ ਵਧਾਇਆ ਜਾ ਸਕਦਾ ਹੈ।
ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਰੇਲਵੇ ਵਿਭਾਗ ਰਾਤ ਦੇ ਸਮੇਂ ਯਾਤਰਾ ਕਰਨ ਵਾਲੇ ਮੁਸਾਫਿਰਾਂ ਕੋਲੋਂ 10 ਤੋਂ 20% ਵਧੇਰੇ ਕਿਰਾਇਆ ਲੈ ਸਕਦਾ ਹੈ। ਕਿਉਂਕਿ ਦੇਸ਼ ਅੰਦਰ ਆਈ ਹੋਈ ਕਰੋਨਾ ਕਾਰਨ ਰੇਲਵੇ ਦੀ ਸਥਿਤੀ ਉੱਪਰ ਬਹੁਤ ਪ੍ਰਭਾ ਵ ਪਿਆ ਹੈ। ਲਗਪਗ ਛੇ ਮਹੀਨਿਆਂ ਦੇ ਵੱਧ ਸਮੇਂ ਤੋਂ ਗੱਡੀਆਂ ਦਾ ਸੰਚਾਲਨ ਨਾ ਹੋਣ ਕਾਰਨ ਰੇਲਵੇ ਦੀ ਵਿੱਤੀ ਹਾਲਤ ਵੀ ਹੇਠਾਂ ਚੱਲੀ ਗਈ ਹੈ। ਜਿਸ ਕਾਰਨ ਰੇਲਵੇ ਨੇ ਆਮਦਨੀ ਸਰੋਤਾਂ ਨੂੰ ਵਧਾਉਣ ਵਾਸਤੇ ਵੱਖ ਵੱਖ ਜ਼ੋਨਾਂ ਤੋਂ ਰੇਲਵੇ ਮੰਤਰਾਲੇ ਵੱਲੋਂ ਸੁਝਾਵਾਂ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਹੀ ਅਧਿਕਾਰੀਆਂ ਨੇ ਰੇਲਵੇ ਮੰਤਰਾਲੇ ਨੂੰ ਰਾਤ ਦੇ ਸਫ਼ਰ ਦਾ ਕਿਰਾਇਆ ਵਧਾਉਣ ਦਾ ਸੁਝਾਅ ਦਿੱਤਾ। ਇਸ ਅਨੁਸਾਰ ਰਾਤ ਨੂੰ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਕੋਲੋਂ ਰਾਤ ਦੀ ਯਾਤਰਾ ਦੇ ਨਾਮ ‘ਤੇ ਸਲੀਪਰ ਸ਼੍ਰੇਣੀ ਵਿਚ 10 ਪ੍ਰਤੀਸ਼ਤ, ਏਸੀ-3 ਵਿਚ 15 ਪ੍ਰਤੀਸ਼ਤ ਜਦਕਿ ਏਸੀ-1 ਅਤੇ ਏਸੀ-2 ਵਿੱਚ 20 ਪ੍ਰਤੀਸ਼ਤ ਵਾਧੂ ਕਿਰਾਇਆ ਵਸੂਲਣ ਦਾ ਸੁਝਾਅ ਦਿੱਤਾ ਹੈ।
ਇਸ ਸੁਝਾਅ ਉਪਰ ਰੇਲਵੇ ਮੰਤਰਾਲੇ ਵੱਲੋਂ ਫ਼ੈਸਲਾ ਮਾਰਚ ਦੇ ਅੰਤ ਤੱਕ ਲਿਆ ਜਾ ਸਕਦਾ ਹੈ। ਰੇਲਵੇ ਅਧਿਕਾਰੀਆਂ ਨੇ ਮੰਤਰਾਲੇ ਨੂੰ ਦੱਸਿਆ ਕਿ ਰਾਤ ਨੂੰ ਭੋਪਾਲ ਤੋਂ ਦਿੱਲੀ ਅਤੇ ਮੁੰਬਈ ਜਾਣ ਵਾਲੇ ਯਾਤਰੀਆਂ ਨੂੰ ਵਧੇਰੇ ਸਹੂਲਤਾਂ ਮਿਲਦੀਆਂ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਕੀਮਤੀ ਸੁਝਾਅ ਜਰੂਰ ਦਿਆ ਕਰੋ।
