Home / ਪਾਲੀਵੁੱਡ / ਰੇਖਾ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਕੀਤੀ ਨਾਂਹ ਤੇ ਫਿਰ

ਰੇਖਾ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਕੀਤੀ ਨਾਂਹ ਤੇ ਫਿਰ

ਕੋਰੋਨਾ ਵਾਇਰਸ ਦਾ ਅਸਰ ਘੱਟਦਾ ਦਿਖਾਈ ਨਹੀਂ ਦੇ ਰਿਹਾ । ਹੁਣ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਦੇ ਕਈ ਸਿਤਾਰੇ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ । ਇਸ ਸਭ ਦੇ ਚਲਦੇ ਰੇਖਾ ਦੇ ਬੰਗਲੇ ਦੇ 4 ਵਾਚਮੈਨ ਵੀ ਕੋਰੋਨਾ ਪਾਜਟਿਵ ਪਾਏ ਗਏ ਹਨ । ਇਸ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ । ਪਰ ਇਸ ਸਭ ਦੇ ਚਲਦੇ ਰੇਖਾ ਨੇ ਆਪਣਾ ਟੈਸਟ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ ।

ਇਸ ਤੋਂ ਪਹਿਲਾਂ ਬੀਐੱਮਸੀ ਨੇ ਉਹਨਾਂ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਸੀ ਤੇ ਉਹਨਾਂ ਦੇ ਘਰ ਨੂੰ ਕੰਟੇਨਮੈਂਟ ਜੋਨ ਕਰਾਰ ਦੇਣ ਵਾਲਾ ਬੋਰਡ ਵੀ ਲਗਾ ਦਿੱਤਾ ਗਿਆ ਸੀ । ਇਸ ਤੋਂ ਬਾਅਦ ਰੇਖਾ ਦੀ ਮੈਨੇਜਰ ਫਰਜ਼ਾਨਾ ਤੇ ਉਹਨਾਂ ਦੇ ਘਰ ਦੇ ਚਾਰ ਹੋਰ ਕਰਮਚਾਰੀਆਂ ਦਾ ਕੋਰੋਨਾ ਟੈਸਟ ਹੋਣਾ ਸੀ । ਪਰ ਜਦੋਂ ਟੀਮ ਟੈਸਟ ਕਰਨ ਪਹੁੰਚੀ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲਿਆ । ਟੀਮ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਤੋਂ ਆਉਣ ਦੀ ਵਜ੍ਹਾ ਪੁੱਛੀ ਗਈ ।ਟੀਮ ਨੇ ਦੱਸਿਆ ਕਿ ਉਹ ਟੈਸਟ ਕਰਨ ਲਈ ਆਏ ਹਨ ਤਾਂ ਫਰਜ਼ਾਨਾ ਨੇ ਉਹਨਾਂ ਨੂੰ ਫੋਨ ਤੇ ਗੱਲ ਕਰਨ ਲਈ ਕਿਹਾ । ਫਰਜ਼ਾਨਾ ਨੇ ਫੋਨ ਤੇ ਟੀਮ ਨੂੰ ਕਿਹਾ ਕਿ ਰੇਖਾ ਬਿਲਕੁਲ ਫਿੱਟ ਹੈ ਤੇ ਉਹ ਕਿਸੇ ਦੇ ਸੰਪਰਕ ਵਿੱਚ ਨਹੀਂ ਆਈ । ਇਸ ਲਈ ਉਹ ਟੈਸਟ ਨਹੀਂ ਕਰਵਾਉਣਾ ਚਾਹੁੰਦੀ ।

ਇਸ ਤੋਂ ਬਾਅਦ ਟੀਮ ਰੇਖਾ ਦੇ ਘਰ ਨੂੰ ਸੈਨੇਟਾਈਜ਼ ਕਰਨ ਲਈ ਪਹੁੰਚੀ ਤਾਂ ਫਿਰ ਵੀ ਦਰਵਾਜ਼ਾ ਨਹੀਂ ਖੋਲਿਆ ਗਿਆ । ਟੀਮ ਬੰਗਲੇ ਦੇ ਬਾਹਰੀ ਹਿੱਸੇ ਨੂੰ ਸੈਨੇਟਾਈਜ ਕਰਕੇ ਵਾਪਿਸ ਚਲੀ ਗਈ ।ਦੱਸ ਦੇਈਏ ਕਿ ਫ਼ਿਲਮੀ ਸਿਤਾਰਿਆਂ ਦੇ ਨਾਲ ਨਾਲ ਹੁਣ ਸਿਆਸਤਦਾਨ ਵੀ ਇਸ ਦੀ ਚਪੇਟ ਦੇ ਵਿਚ ਆ ਰਹੇ ਹਨ |ਗੁਰਦਸਪੂਰ ਜਿਲੇ ਦੇ ਕਾਦੀਆ ਸ਼ਹਿਰ ਦੇ ਵਸਨੀਕ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਇਸ ਦੀ ਚਪੇਟ ਵਿਚ ਆਏ ਹਨ |

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.