ਦੇਸ਼ ਦੇ ਕਿਸਾਨਾਂ ਨੂੰ ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸ਼ਾਂਤਮਈ ਢੰਗ ਦੇ ਨਾਲ ਪ੍ਰਦਸ਼ਨ ਕਰਦੇ ਹੋਏ । ਦੇਸ਼ ‘ਚ ਕਿਸਾਨ ਦੇ ਨਾਲ ਹੋ ਰਹੇ ਬੁਰੇ ਵਿਵਹਾਰ ਦੇ ਕਾਰਨ ਕੇਂਦਰ ਸਰਕਾਰ ਦੀ ਨਿਖੇਧੀ ਦੁਨੀਆ ਭਰ ‘ਚ ਹੋ ਰਹੀ ਹੈ ।
ਜਿਸ ਕਰਕੇ ਸਰਕਾਰ ਦੇ ਪੱਖ ‘ਚ ਕਈ ਬਾਲੀਵੁੱਡ ਸਿਤਾਰਿਆਂ ਤੇ ਖਿਡਾਰੀਆਂ ਨੇ ਟਵੀਟ ਕਰਕੇ ਆਪਣਾ ਸਮਰਥਨ ਦਿੱਤਾ ਹੈ ।ਕ੍ਰਿਕੇਟਰ ਯੁਵਰਾਜ ਸਿੰਘ ਨੇ ਵੀ ਕਿਸਾਨਾਂ ਦਾ ਸਮਰਥਨ ਕਰਨ ਦੀ ਥਾਂ ਕੇਂਦਰ ਸਰਕਾਰ ਦਾ ਪੱਖ ਪੂਰਦੇ ਹੋਏ ਟਵੀਟ ਕੀਤਾ । ਜਿਸ ਕਰਕੇ ਪੰਜਾਬੀਆਂ ‘ਚ ਇਸ ਗੱਲ ਦੀ ਨਰਾਜ਼ਗੀ ਦੇਖਣ ਨੂੰ ਮਿਲੀ । ਕ੍ਰਿਕੇਟਰ ਯੁਵਰਾਜ ਖਿਲਾਫ਼ ਉਨ੍ਹਾਂ ਦੇ ਪੰਪ ਮੂਹਰੇ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ।
ਪ੍ਰਦਰਸ਼ਨ ਕਰ ਰਹੇ ਮੁੰਡਿਆਂ ਦੀ ਹਿਮਾਇਤ ‘ਚ ਯੁਵਰਾਜ ਦਾ ਪਿਤਾ ਯੋਗਰਾਜ ਵੀ ਸ਼ਾਮਿਲ ਹੋਇਆ । ਤਸਵੀਰ ‘ਚ ਯੋਗਰਾਜ ਸਿੰਘ ਖੁਦ ਆਪਣੇ ਪੁੱਤਰ ਯੁਵਰਾਜ ਸਿੰਘ ਦੇ ਖਿਲਾਫ ਖੜ੍ਹੇ ਨਜ਼ਰ ਆਏ |ਦੱਸ ਦਈਏ ਯੋਗਰਾਜ ਸਿੰਘ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਨੇ । ਉਹ ਦਿੱਲੀ ਕਿਸਾਨੀ ਅੰਦੋਲਨ ‘ਚ ਵੀ ਸ਼ਾਮਿਲ ਹੋਏ ਸੀ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ।ਦੱਸ ਦੇਈਏ ਕਿ ਯੋਗਰਾਜ ਸਿੰਘ ਸਮੇ ਸਮੇ ਤੇ ਕਿਸਾਨ ਅੰਦੋਲਨ ਦੇ ਵਿਚ ਆਪਣੀ ਹਾਜਰੀ ਲਗਵਾ ਕ ਆਉਂਦਾ ਰਿਹਾ ਹੈ |ਪਰ ਪੁੱਤਰ ਦੇ ਦਿੱਤੇ ਬਿਆਨ ਤੋਂ ਯੋਗਰਾਜ ਸਿੰਘ ਆਪਣੇ ਪੁੱਤਰ ਦੇ ਖਿਲਾਫ ਹੈ |
ਸਭ ਨੂੰ ਪਤਾ ਹੈ ਕਿ ਬਾਲੀਵੁੱਡ ਤੇ ਹੋਰ ਕਯੀ ਭਾਰਤ ਦੀਆ ਜਾਣੀ ਮਾਨੀ ਹਸਤੀਆਂ ਸੈਂਟਰ ਦੇ ਹੱਕ ਵਿਚ ਨਾਹਰੇ ਲਗਾ ਰਹੀਆਂ ਹਨ |ਪਰ ਦੂਜੇ ਪਾਸੇ ਕਿਸਾਨਾਂ ਦੀ ਆਵਾਜ਼ ਵਿਸ਼ਵ ਪੱਧਰ ਤੇ ਗੂੰਜ ਰਹੀ ਹੈ |ਸਾਰੇ ਸੰਸਾਰ ਦੇ ਵਿੱਚੋ ਲੋਕ ਕਿਸਾਨਾਂ ਦੇ ਹੱਕ ਲਾਇ ਆਵਾਜ਼ ਉਠਾ ਰਹੇ ਹਨ |ਹੋਰ ਨਵੀਆਂ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |
