ਪ੍ਰਾਪਤ ਜਾਣਕਾਰੀ ਅਨੁਸਾਰ ਰਿਜ਼ਰਵ ਬੈਂਕ ਆਫ਼ ਇੰਡੀਆ (Reserve Bank of India) ਲੋਕਾਂ ਨੂੰ ਫਰਾਡ ਤੋਂ ਬਚਾਉਣ ਲਈ ਕਈ ਕੈਂਪੇਨ ਚਲਾ ਰਿਹਾ ਹੈ। ਇਵੇਂ ਤਾਂ RBI ਆਨਲਾਈਨ ਬੈਂਕਿੰਗ ਨੂੰ ਲੈ ਕੇ ਕਈ ਵਾਰ ਚਿਤਾਵਨੀ ਜਾਰੀ ਕਰ ਚੁੱਕਿਆ ਹੈ ਪਰ ਜਿਸ ਰਫ਼ਤਾਰ ਨਾਲ ਇੰਟਰਨੈੱਟ ਬੈਂਕਿੰਗ ਦੀ ਤਰਫ਼ ਲੋਕਾਂ ਦਾ ਝੁਕਵਾ ਵੱਧ ਰਿਹਾ ਹੈ। ਉਸੇ ਰਫ਼ਤਾਰ ਨਾਲ ਬੈਂਕ ਫਰਾਡ ਵੀ ਲਗਾਤਾਰ ਵੱਧ ਰਹੇ ਹਨ।
ਭਾਰਤੀ ਰਿਜ਼ਰਵ ਬੈਂਕ ਆਪਣੇ ਇਸ ਅਭਿਆਨ ਵਿੱਚ ਆਮ ਲੋਕਾਂ ਨੂੰ ਆਨਲਾਈਨ ਫਰਾਡ ਅਤੇ ਬੈਂਕਿੰਗ ਨਾਲ ਜੁੜੇ ਸਾਰੇ ਲੈਣ-ਦੇਣ ਨੂੰ ਲੈ ਕੇ ਜਾਗਰੂਕ ਕਰ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਪੈਸਿਆਂ ਨੂੰ ਫਰਾਡ ਤੋਂ ਬਚਾ ਉਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖੋ। ਦੱਸ ਦਈਏ ਕਿ ਕੇਂਦਰੀ ਬੈਂਕ ਨੇ ਦੱਸਿਆ ਕਿ RBI ਦੇ ਨਾਮ ਤੋਂ ਆਉਣ ਵਾਲੇ ਕੁੱਝ ਈ ਮੇਲ ਤੋਂ ਬਚਨ ਦੀ ਸਲਾਹ ਦਿੱਤੀ ਹੈ। ਆਰ ਬੀ ਆਈ ਦੇ ਨਾਮ ਤੋਂ ਆਉਣ ਵਾਲੇ ਇਹ ਈਮੇਲ ਤੁਹਾਡੇ ਬੈਂਕ ਅਕਾਊਟ ਵਿੱਚ ਜਮਾਂ ਤੁਹਾਡੀ ਕਮਾਈ ਨੂੰ ਸਾਫ਼ ਕਰ ਸਕਦੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਉਸ ਦੇ ਨਾਮ ਉੱਤੇ ਲੋਕਾਂ ਨੂੰ ਕੁੱਝ ਫ਼ਰਜ਼ੀ ਈ ਮੇਲ ਭੇਜੇ ਜਾਂਦੇ ਹਨ।ਇਸ ਈਮੇਲ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਇਨਾਮ ਜਿੱਤ ਚੁੱਕੇ ਹਨ ਅਤੇ ਫਿਰ ਲੱਖਾਂ ਰੁਪਏ ਦਾ ਇਨਾਮ ਹਾਸਿਲ ਕਰਨ ਲਈ ਪ੍ਰੋਸੇਸਿੰਗ ਫ਼ੀਸ ਅਤੇ ਹੋਰ ਚਾਰਜ ਦੇ ਤੌਰ ਉੱਤੇ ਪੈਸੇ ਮੰਗਵਾਏ ਜਾਂਦੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਸਾਫ਼ ਕੀਤਾ ਹੈ ਕਿ ਅਜਿਹੇ ਈਮੇਲ ਅਤੇ ਮੈਸੇਜ ਕਦੇ ਵੀ ਕਿਸੇ ਨੂੰ ਨਹੀਂ ਭੇਜੇ ਜਾਂਦੇ ਹਨ।ਆਰ ਬੀ ਆਈ ਨੇ ਕਿਹਾ ਹੈ ਕਿ ਉਸ ਦੇ ਵੱਲੋਂ ਲਾਟਰੀ ਜਿੱਤਣ ਅਤੇ ਵਿਦੇਸ਼ਾਂ ਤੋਂ ਪੈਸਾ ਆਉਣ ਵਰਗੀ ਕੋਈ ਜਾਣਕਾਰੀ ਈਮੇਲ ਅਤੇ ਐਸ ਐਮ ਐਸ ਦੇ ਜਰੀਏ ਨਹੀਂ ਭੇਜੀ ਜਾਂਦੀ ਹੈ।
ਸੈਂਟਰਲ ਬੈਂਕ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇ ਨਾਮ ਉੱਤੇ ਫ਼ਰਜ਼ੀ ਈਮੇਲ ਭੇਜਣ ਵਾਲੇ ਆਰ ਬੀ ਆਈ ਅਤੇ ਰਿਜ਼ਰਵ ਬੈਂਕ ਜਿਵੇਂ ਨਾਮਾਂ ਦਾ ਇਸਤੇਮਾਲ ਕਰਦੇ ਹਨ।ਕਦੇ ਵੀ ਅਜਿਹੀਆਂ ਈਮੇਲ ਉੱਤੇ ਆਪਣੇ ਅਕਾਊਟ ਦੀ ਜਾਣਕਾਰੀ ਸਾਂਝੀ ਨਾ ਕਰੋ ਕਿਉਂਕਿ ਇਹ ਤੁਹਾਨੂੰ ਰਿਪਲਾਈ ਨਹੀਂ ਦਿੰਦੇ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।
