ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਪੰਜਾਬ ਚ ਮੀਂਹ, ਪਹਾੜਾਂ ਚ ਬਰਫਬਾਰੀ ਦੀ ਤਿਆਰੀ ਮਜਬੂਤ ‘ਵੈਸਟਰਨ ਡਿਸਟਰਬੇਂਸ’ ਆਪਣੇ ਤਲਖ਼ ਤੇਵਰਾਂ ਨਾਲ਼ ਦੀਵਾਲੀ ਨੂੰ ਪਹਾੜਾਂ ਚ ਬਰਸਾਤੀ ਗਤੀਵਿਧੀਆਂ ਸ਼ੁਰੂ ਕਰ ਦੇਵੇਗਾ, ਅਸਰ ਵਜੋਂ ਪੰਜਾਬ ਚ ਵੀ ਬੱਦਲਵਾਈ ਦੇਖੀ ਜਾਵੇਗੀ।ਦੱਸ ਦਈਏ ਕਿ ਦੀਵਾਲੀ ਤੋਂ ਅਗਲੇ ਦਿਨ ਭਾਵ 15-16 ਨਵੰਬਰ ਨੂੰ ਸਮੁੱਚੇ ਸੂਬੇ ਚ ਗਰਜ ਨਾਲ ਹਲਕੀ/ਦਰਮਿਆਨੀ ਬਰਸਾਤ ਦੀ ਉਮੀਦ ਹੈ।
ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਲੁਧਿਆਣਾ, ਮੋਗਾ, ਬਰਨਾਲਾ ਦੇ ਇਲਾਕਿਆਂ ਚ ਭਾਰੀ ਮੀਂਹ ਤੋਂ ਇਨਕਾਰ ਨਹੀਂ। ਇਸ ਦੌਰਾਨ ਪਹਾੜੀ ਸੂਬਿਆਂ ਚ ਜਬਰਦਸਤ ਬਰਫਬਾਰੀ ਦੀ ਉਮੀਦ ਹੈ। ਹਾਲਾਂਕਿ ਬਰਸਾਤ ਤੋਂ ਪਹਿਲਾਂ ਸਵੇਰ ਸਮੇਂ ਧੁੰਦ ਤੇ ਹਵਾ ਦੇ ਹੋਰ ਖਰਾਬ ਹੋਣ ਦੀ ਉਮੀਦ ਹੈ। ਪਰ ਮੀਂਹ ਤੋਂ ਬਾਅਦ 17 ਨਵੰਬਰ ਤੋਂ ਬਰਫੀਲੀਆਂ ਪਹਾੜੀਆਂ ਤੋਂ ਵਗਦੀਆਂ ਸ਼ੀਤ ਉੱਤਰ-ਪੱਛਮੀ ਹਵਾਵਾਂ ਸਦਕਾ ਹਵਾ ਦੇ ਮੁਕੰਮਲ ਸ਼ੁੱਧ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਨਵੰਬਰ ਦੇ ਸ਼ੁਰੂ ਵਿੱਚ ਹੀ ਦਿੱਲੀ ਐਨਸੀਆਰ ਵਿੱਚ ਹਲਕੀ ਠੰਢ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਦਿੱਲੀ ਅਤੇ ਐਨਸੀਆਰ ਵਿਚ ਧੁੰਦ ਹੋਰ ਵਧੇਗੀ। ਆਉਣ ਵਾਲੇ ਦਿਨਾਂ ਵਿੱਚ ਦਿੱਲੀ ਐਨਸੀਆਰ ਦੇ ਮੌਸਮ ‘ਚ ਉਤਰਾਅ ਚੜਾਅ ਵੇਖਿਆ ਜਾਏਗਾ।
ਸਰਦੀਆਂ ਦੀ ਇਸ ਪਹਿਲੀ ਬਰਸਾਤ ਤੇ ਪਹਾੜਾਂ ਚ ਪਹਿਲੀ ਬਰਫਬਾਰੀ ਨਾਲ਼, ਮਾਨਸੂਨ ਦੀ ਵਿਦਾਈ ਤੋਂ ਬਾਅਦ ਚੱਲ ਰਿਹਾ ਲੰਬਾ ਖੁਸ਼ਕ ਦੌਰ ਖਤਮ ਹੋ ਜਾਵੇਗਾ ਤੇ ਪੰਜਾਬ ਚ ਠੰਢ ਦਾ ਅਧਿਕਾਰਕ ਤੌਰ ‘ਤੇ ਐਲਾਨ ਹੋ ਜਾਵੇਗਾ। ਮੌਸਮੀ ਘਟਨਾਕ੍ਰਮ ਦੇਖਦੇ ਹੋਏ ਤੈਅ ਹੈ ਕਿ ਸਮੇਂ ਤੋਂ ਪਹਿਲਾਂ ਹੀ ਅਸਾਧਾਰਨ ਠੰਢ ਪੰਜਾਬ ਨੂੰ ਆਪਣੀ ਚਪੇਟ ਚ ਲੈਣ ਲਈ ਤਿਆਰ ਹੈ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਫੇਸਬੁੱਕ ਤੇ ਸਾਡਾ ਪੇਜ਼ ਪੰਜਾਬ ਦਾ ਮੌਸਮ ਤੇ ਖੇਤੀਬਾੜੀ ਜਰੂਰ ਲਾਇਕ ਕਰੋ ਜੀ ।ਧੰਨਵਾਦ
