Home / ਤਾਜ਼ਾ ਖਬਰਾਂ / ਮੋਦੀ ਸਰਕਾਰ ਬਾਰੇ ਆਈ ਵੱਡੀ ਖ਼ਬਰ

ਮੋਦੀ ਸਰਕਾਰ ਬਾਰੇ ਆਈ ਵੱਡੀ ਖ਼ਬਰ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਭਾਜਪਾ ਨੂੰ ਉਹਨਾਂ ਦੇ ਗੜ੍ਹ ਗੁਜਰਾਤ ਵਿੱਚੋਂ ਹੀ ਤਕੜਾ ਕਰੰਟ ਲੱਗਿਆ ਹੈ। ਆਓ ਵੇਖੋ ਪੂਰੀ ਵੀਡੀਓ ਅਤੇ ਜਾਣੋ ਪੂਰੀ ਖਬਰ। ਦੱਸ ਦਈਏ ਕਿ ਕਿਸਾਨਾਂ ਦੇ ਰੋਸ ਕਾਰਨ ਭਾਜਪਾ ਦੇ ਆਗੂ ਤੇ ਲੀਡਰ ਪਾਰਟੀ ਤੋਂ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਕਿਸਾਨਾਂ ਦੀ ਏਕਤਾ ਸਾਰੇ ਦੇਸ਼ ਚ ਹੋ ਚੁੱਕੀ ਹੈ।।

ਉਧਰ ਤਾਜ਼ਾ ਖ਼ਬਰ ਦੀ ਗੱਲ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹੁਣ ਦੋਬਾਰਾ ਨਵਾਂ ਬਿਆਨ ਦਿੱਤਾ ਹੈ। ਪ੍ਰਿੰਟ ਮੀਡੀਆ ਦੀ ਇੱਕ ਖ਼ਬਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਵਾਤਾਵਰਨ ਤਬਦੀਲੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੌਰ ਊਰਜਾ ਦੇ ਮਹੱਤਵ ਵੱਲ ਧਿਆਨ ਦੇ ਰਿਹਾ ਹੈ ਅਤੇ ਦੇਸ਼ ਕਿਸਾਨਾਂ ਨੂੰ ਵੀ ਸੌਰ ਊਰਜਾ ਨਾਲ ਜੋੜਿਆ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਆਨਲਾਈਨ ਸਮਾਗਮ ਦੌਰਾਨ ਕੇਰਲਾ ’ਚ ਬਿਜਲੀ ਅਤੇ ਸ਼ਹਿਰੀ ਖੇਤਰ ’ਚ ਕਈ ਅਹਿਮ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਮੌਕੇ ਕਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਛੇ ਸਾਲਾਂ ਅੰਦਰ ਭਾਰਤ ਦੀ ਸੌਰ ਊਰਜਾ ਦੀ ਸਮਰੱਥਾ 13 ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ, ‘ਭਾਰਤ ਸੂਰਜੀ ਊਰਜਾ ਦੀ ਵਰਤੋਂ ਵੱਲ ਧਿਆਨ ਦੇ ਰਿਹਾ ਹੈ। ਅਸੀਂ ਸੂਰਜੀ ਊਰਜਾ ਦੀ ਵਰਤੋਂ ਵਧਾ ਕੇ ਵਾਤਾਵਰਨ ’ਚ ਹਿੱਸਾ ਪਾਉਣਾ ਚਾਹੁੰਦੇ ਹਾਂ ਤੇ ਨਾਲ ਹੀ ਆਪਣੇ ਕਾਰੋਬਾਰੀਆਂ ਨੂੰ ਹੁਲਾਰਾ ਦੇਣਾ ਚਾਹੁੰਦੇ ਹਾਂ।’

ਉਨ੍ਹਾਂ ਕਿਹਾ, ‘ਦੇਸ਼ ਦੇ ਕਿਸਾਨਾਂ ਨੂੰ ਸੌਰ ਊਰਜਾ ਦੇ ਖੇਤਰ ਨਾਲ ਜੋੜਨ ਲਈ ਕੰਮ ਵੀ ਚੱਲ ਰਿਹਾ ਹੈ।ਅਸੀਂ ਆਪਣੇ ਅੰਨਦਾਤਾ ਨੂੰ ਊਰਜਾਦਾਤਾ ਵੀ ਬਣਾਉਣਾ ਚਾਹੁੰਦੇ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤਰੀ ਸੋਲਰ ਗੱਠਜੋੜ ਰਾਹੀਂ ਸਾਰੀ ਦੁਨੀਆਂ ਨੂੰ ਨੇੜੇ ਲਿਆਂਦਾ ਹੈ। ਪ੍ਰਧਾਨ ਮੰਤਰੀ ਨੇ ਅੱਜ 320 ਕੇਵੀ ਪੁਗਾਲੁਰ (ਤਾਮਿਲ ਨਾਡੂ)-ਤ੍ਰਿਸੂਰ (ਕੇਰਲਾ) ਬਿਜਲੀ ਪ੍ਰਾਜੈਕਟ, 50 ਮੈਗਾਵਾਟ ਕਸਾਰਗੋਡ ਸੌਰ ਊਰਜਾ ਪ੍ਰਾਜੈਕਟ ਅਤੇ ਅਰੂਵਿਕਾਰਾ ’ਚ 75 ਐੱਮਐੱਲਡੀ ਜਲ ਸੋਧ ਪਲਾਂਟ ਦਾ ਉਦਘਾਟਨ ਕੀਤਾ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.