ਦੱਸ ਦਈਏ ਕਿ 5 ਮਹੀਨਿਆਂ ਦਾ ਲਗਾਤਾਰ ਕਿਸਾਨਾਂ ਦਾ ਰੋਸ ਚੱਲ ਰਿਹਾ ਹੈ , ਘੰਟਿਆਂ ਬੱਧੀਆਂ ਲੰਮੀਆਂ ਬੈਠਕਾਂ, ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਨੇ 15 ਰਾਤਾਂ ਚੀਰਵੀਂ ਠੰਢ ‘ਚ ਖੁੱਲ੍ਹੇ ਅਸਮਾਨ ਹੇਠ ਵੀ ਬਿਤਾ ਲਈਆਂ, ਪਰ ਭਾਰਤ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ।ਦੱਸ ਦਈਏ ਕਿ ਕੇਦਰ ਨੇ ਇੱਕ ਪ੍ਰਸਤਾਵ ਰੱਖਿਆ ਹੈ ਆਉ ਜਾਣਦੇ ਹਾਂ ਪੂਰੀ ਜਾਣਕਾਰੀ ਸੋਧਾਂ ਦਾ ਖਰੜਾ ਤਿਆਰ ਕੀਤਾ
1. ਐਮਐਸਪੀ ਖਤਮ ਨਹੀਂ ਹੋਏਗੀ ਸਰਕਾਰ ਐਮਐਸਪੀ ਨੂੰ ਜਾਰੀ ਰੱਖੇਗੀ। 2. ਮਾਰਕੀਟ ਲਾਅ ਏਪੀਐਮਸੀ ਪਹਿਲਾਂ ਵਾਂਗ ਬਰਕਰਾਰ ਰਹੇਗਾ। 3. ਪ੍ਰਾਈਵੇਟ ਅਦਾਰੇ ਰਜਿਸਟਰ ਕਰਨ ਦਾ ਅਧਿਕਾਰ ਪ੍ਰਾਪਤ ਕਰਨਗੇ 4. ਕਿਸਾਨਾਂ ਨੂੰ ਇਕਰਾਰਨਾਮੇ ਬਣਾਉਣ ਵੇਲੇ ਅਦਾਲਤ ਜਾਣ ਦਾ ਅਧਿਕਾਰ ਦਿੱਤਾ ਜਾਵੇਗਾ। 5. ਨਿੱਜੀ ਅਦਾਰੇ ‘ਤੇ ਟੈਕਸ ਲਗਾਉਣ ਦਾ ਪ੍ਰਸਤਾਵ।ਖੇਤੀ ਕਾਨੂੰਨਾਂ ਤੇ ਡਟੀਆਂ ਕਿਸਾਨ ਜਥੇਬੰਦੀਆਂ ਨੇ ਆਖਿਆ ਹੈ ਕਿ ਇਹ ਕਿਸਾਨਾਂ ਦੇ ਸਨਮਾਨ ਦੀ ਗੱਲ ਹੈ, ਇਸ ਲਈ ਕਿਸਾਨ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਕਨੂੰਨ ਰੱਦ ਕਰਵਾਏ ਬਿਨਾ ਕਿਸੇ ਵੀ ਕੀਮਤ ‘ਤੇ ਪਿੱਛੇ ਨਹੀਂ ਹਟਣਗੇ।
ਸਰਕਾਰ ਨੇ ਸਿਰਫ ਸੋਧ ਦਾ ਪ੍ਰਸਤਾਵ ਭੇਜਿਆ ਹੈ, ਜੋ ਕਦੇ ਵੀ ਮਨਜੂਰ ਨਹੀਂ ਹੈ।ਉਧਰ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਪ੍ਰਧਾਨ ਪ੍ਰੇਮ ਸਿੰਘ ਨੇ ਕਿਹਾ, ਸਾਨੂੰ ਸਰਕਾਰ ਵੱਲੋਂ ਭੇਜਿਆ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਹੈ। ਸਾਡੀ ਮੁਲਾਕਾਤ ਹੁਣ ਖਤਮ ਹੋ ਗਈ ਹੈ। ਅੱਗੇ ਹਰਿਆਣੇ ਨਾਲ ਇੱਕ ਬੈਠਕ ਹੈ, ਜਿਸ ਵਿੱਚ ਅਸੀਂ ਅਗਲੇ ਕਦਮਾਂ ਉੱਤੇ ਵਿਚਾਰ ਕਰਾਂਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਆਪਣੇ ਵਿਚਾਰ ਦਿਉ ਜੀ।ਹੋਰ ਕਿਸਾਨੀ ਦੇ ਨਾਲ ਜੁੜਿਆ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅਸੀਂ ਤੁਹਾਨੂੰ ਕਿਸਾਨੀ ਮੋਰਚੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ |ਜਿਨ੍ਹਾਂ ਨੇ ਸਾਡਾ ਪੇਜ ਲਾਇਕ ਕੀਤਾ ਓਹਨਾ ਦਾ ਧਨਵਾਦ
