Home / ਤਾਜ਼ਾ ਖਬਰਾਂ / ਮੋਦੀ ਸਰਕਾਰ ਦਾ ਵੱਡਾ ਐਕਸ਼ਨ

ਮੋਦੀ ਸਰਕਾਰ ਦਾ ਵੱਡਾ ਐਕਸ਼ਨ

ਕਰੋਨਾ ਦੇ ਪ੍ਰਬੰਧ ਵਿੱਚ ਮਦਦ ਲਈ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਕਰੋਨਾ ਦੇ ਵਿਅਕਤੀਆਂ ਦੀ ਗਿਣਤੀ ਵਧ ਰਹੀ ਹੈ| ਇਸੇ ਲਈ ਉਨ੍ਹਾਂ ਲਈ ਖ਼ਾਸ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਜਿਹੀਆਂ ਕੇਂਦਰੀ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਨੀਪੁਰ ਤੇ ਛੱਤੀਸਗੜ੍ਹ ਭੇਜੀਆਂ ਗਈਆਂ ਸਨ।

ਤਿੰਨ-ਤਿੰਨ ਮੈਂਬਰੀ ਇਹ ਟੀਮਾਂ ਕੋਵਡ ਦੇ ਵਧੇਰੇ ਮਾਮਲਿਆਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਤੇ ਕਰੋਨਾ ਦੇ ਪ੍ਰੀਖਣ, ਇਸ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਣ ਤੇ ਇਸ ਉੱਤੇ ਕਾਬੂ ਪਾਉਣ ਵਿੱਚ ਮਦਦ ਕਰਨਗੇ। ਮੰਤਰਾਲੇ ਮੁਤਾਬਕ ਕੇਂਦਰੀ ਟੀਮਾਂ ਸਮੇਂ ’ਤੇ ਡਾਇਓਗਨੋਸਿਸ ਤੇ ਪ੍ਰਮੁੱਖ ਨਿਯਮਾਂ ਦੇ ਪਾਲਣ ਨਾਲ ਸਬੰਧਤ ਚੁਣੌਤੀਆਂ ਉੱਤੇ ਚੌਕਸ ਨਜ਼ਰ ਰੱਖਣਗੀਆਂ।ਭਾਰਤ ’ਚ ਇਸ ਵੇਲੇ ਕਰੋਨਾ ਦੇ 4 ਲੱਖ 40 ਹਜ਼ਾਰ 962 ਐਕਟਿਵ ਕੇਸ ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 4.85 ਫ਼ੀਸਦੀ ਹਨ। ਦੇਸ਼ ਵਿੱਚ ਇਸ ਵਾਇ ਰਸ ਤੋਂ ਸਿਹਤਯਾਬ ਹੋਣ ਦੀ ਦਰ 93.69 ਫ਼ੀਸਦੀ ਹੈ। ਕੇਂਦਰੀ ਮੰਤਰਾਲੇ ਮੁਤਾਬਕ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ, ਜਦਕਿ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਲੈ ਕੇ 50,000 ਸਰਗਰਮ ਮਾਮਲੇ ਹਨ।

ਭਾਰਤ ’ਚ ਇਸ ਵੇਲੇ ਕਰੋਨਾ ਦੇ 4 ਲੱਖ 40 ਹਜ਼ਾਰ 962 ਐਕਟਿਵ ਕੇਸ ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 4.85 ਫ਼ੀਸਦੀ ਹਨ। ਦੇਸ਼ ਵਿੱਚ ਇਸ ਵਾਇ ਰਸ ਤੋਂ ਸਿਹਤਯਾਬ ਹੋਣ ਦੀ ਦਰ 93.69 ਫ਼ੀਸਦੀ ਹੈ। ਕੇਂਦਰੀ ਮੰਤਰਾਲੇ ਮੁਤਾਬਕ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ, ਜਦਕਿ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਲੈ ਕੇ 50,000 ਸਰਗਰਮ ਮਾਮਲੇ ਹਨ।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *