ਇਕ ਪਾਸੇ ਕਿਸਾਨ ਖੇਤੀ ਕਾਨੂੰਨਾ ਦੇ ਚੱਲਦਿਆਂ ਪਿਛਲੇ ਲੰਮੇ ਸਮੇ ਤੋ ਦਿੱਲੀ ਦਿਆਂ ਬਾਰਡਰਾ ਤੇ ਬੈਠੇ ਹੋਏ ਹਨ ਪਰ ਦੂਜੇ ਪਾਸੇ ਸਰਕਾਰ ਕਿਸਾਨਾ ਨੂੰ ਲਗਾਤਾਰ ਝ ਟ ਕੇ ਦੇ ਰਹੀ ਹੈ ਦਰਅਸਲ ਹੁਣ ਐੱਫ ਸੀ ਆਈ ਵੱਲੋ ਕੁਝ ਦਿਨ ਪਹਿਲਾ ਨਵਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ
ਜਿਸ ਵਿੱਚ ਉਹਨਾਂ ਨੇ ਆੜ੍ਹਤੀਆਂ ਦੀ ਵਿਚੋਲਗੀ ਨੂੰ ਖ ਤ ਮ ਕਰਨ ਦੀ ਗੱਲ ਆਖੀ ਹੈ ਅਤੇ ਫਸਲਾ ਦੀ ਅਦਾਇਗੀ ਸਿੱਧੀ ਕਿਸਾਨਾ ਦੇ ਖਾਤਿਆਂ ਵਿੱਚ ਭੇਜਣ ਦੀ ਗੱਲ ਆਖੀ ਹੈ ਪਰ ਇਸ ਦੇ ਉਲਟ ਪੂਰੇ ਪੰਜਾਬ ਅੰਦਰ ਕਿਸਾਨਾ ਅਤੇ ਆੜ੍ਹਤੀਆਂ ਦੇ ਵੱਲੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਸ਼੍ਰੀ ਮੁਕਤਸਰ ਸਾਹਿਬ ਵਿਖੇ ਕਿਸਾਨਾ ਵੱਲੋ ਡੀ ਸੀ ਦਫਤਰ ਦਾ ਘਿਰਾਉ ਕੀਤਾ ਗਿਆ ਇਸ ਮੌਕੇ ਕਿਸਾਨਾ ਨੇ ਆਖਿਆਂ ਕਿ ਕੇਦਰ ਸਰਕਾਰ ਕਿਸਾਨਾ ਅਤੇ ਆੜ੍ਹਤੀਆਂ ਵਿਚਲੇ ਨਹੁੰ ਮਾਸ ਦੇ ਰਿਸ਼ਤੇ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਰਿਸ਼ਤਾ ਅਸੀ ਟੁੱਟਣ ਨਹੀ ਦੇਵਾਗੇ ਇਸ ਲਈ ਸਾਨੂੰ ਜਿੰਨਾ ਵੀ ਸੰਘਰਸ਼ ਕਰਨਾ ਪਿਆ ਅਸੀ ਕਰਾਗੇ ਉਹਨਾਂ ਆਖਿਆਂ ਕਿ ਬੈਂਕਾਂ ਵਿੱਚੋਂ ਪੈਸਾ ਲੈਣ ਵਾਸਤੇ ਇਕ ਸਮਾ ਨਿਸ਼ਚਿਤ ਕੀਤਾ ਹੁੰਦਾ ਹੈ ਜਦਕਿ ਦੁੱਖ ਸੁੱਖ ਦੇ ਵਿੱਚ ਪੈਸਿਆਂ ਦੀ ਲੋੜ ਪੈਣ ਤੇ ਕਿਸਾਨ ਕਿਸੇ ਵੀ ਸਮੇ ਆੜ੍ਹਤੀਆ ਤੋ ਪੈਸੇ ਲੈ ਲੈਦੇ ਹਨ ਉਹਨਾਂ ਆਖਿਆਂ ਕਿ ਐੱਫ ਸੀ ਆਈ ਵੱਲੋ ਆੜ੍ਹਤੀਆਂ ਨੂੰ ਆਖਿਆਂ ਗਿਆ ਹੈ ਕਿ ਕਿਸਾਨਾ ਦੀ ਜਮ੍ਹਾਬੰਦੀ ਕੀਤੀ ਜਾਵੇ ਤਦ ਹੀ ਉਸ ਦੀ ਫਸਲ ਖਰੀਦੀ ਜਾਵੇਗੀ |
ਜਦਕਿ ਜਿਹਨਾ ਕਿਸਾਨਾ ਦੀਆ ਆਪਣੀਆਂ ਜਮੀਨਾ ਹਨ ਉਹ ਤਾ ਜਮਾਬੰਦੀ ਕਰਵਾ ਦੇਣਗੇ ਪਰ ਜਿਹਨਾ ਕਿਸਾਨਾ ਦੁਆਰਾਂ ਠੇਕੇ ਤੇ ਜਮੀਨਾ ਲੈ ਕੇ ਖੇਤੀ ਕੀਤੀ ਜਾਦੀ ਹੈ ਉਹ ਜਮਾਬੰਦੀ ਕਿਵੇ ਕਰਵਾ ਸਕਦੇ ਹਨ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਐੱਫ ਸੀ ਆਈ ਨੇ ਆਪਣੇ ਫੈਸਲੇ ਵਾਪਿਸ ਨਾ ਲਏ ਤਾ ਕਿਸਾਨ ਆਪਣੀ ਫਸਲ ਡੀ ਸੀ ਦਫਤਰਾ ਵਿੱਚ ਸੁੱਟਣਗੇ ਅਤੇ ਉਹਨਾਂ ਤੋ ਹੀ ਪੈਸੇ ਲੈਣਗੇ।।
