ਪੰਜਾਬ ਦੇ ਚ ਕਿਸਾਨ ਵਿਰੋਧੀ ਬਿੱਲ ਪਾਸ ਹੋਣ ਦੇ ਕਰਕੇ ਸਾਰੇ ਹੀ ਪੰਜਾਬ ਦੇ ਕਿਸਾਨ ਇਸਨੂੰ ਰੱਦ ਕਰਨ ਦੇ ਵਿਚ ਲਗੇ ਹੋਏ ਹਨ |ਇਸ ਦੇ ਵਿਚ ਇਕ ਵੀਡੀਓ ਸਾਹਮਣੇ ਆਈ ਹੈ ਜੋ ਓਕੀ ਇਕ ਵਿਆਹ ਦੀ ਹੈ |ਵਿਆਹ ਦੇ ਵਿਚ ਵੀ ਲੋਕ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ |ਉਹ ਕਿਸਾਨ ਏਕਤਾ ਦੇ ਝੰਡੇ ਲੈ ਕੇ ਵਿਆਹ ਦੇ ਵਿਚ ਸ਼ਾਮਿਲ ਹੋਏ |ਏਥੇ ਹੀ ਬਸ ਨਹੀਂ ਵਿਆਹ ਦੇ ਵਿਚ ਓਹਨਾ ਦੇ ਮੋਦੀ ਦੇ ਉਪਰ ਬੋਲਿਆ ਵੀ ਪਾਈਆ |
ਜਦੋ ਝੰਡੇ ਫੜ ਕ ਬਰਾਤ ਤੋਰਨ ਦਾ ਕਾਰਨ ਲਾੜੇ ਨੂੰ ਪੁੱਛੇਆ ਤਾ ਲਾੜੇ ਦਾ ਕਹਿਣਾ ਸੀ ਕਿ ਇਹ ਗੱਲ ਨਹੀਂ ਕਿ ਅਸੀ ਵਿਆਹ ਕਰਵਾ ਰਹੇ ਹਾਂ |ਸਾਡੀਆਂ ਖੁਸ਼ੀਆਂ ਵੀ ਹੁਣ ਸੰਗਰਸ਼ ਦੇ ਵਿਚ ਹੋਣਗੀਆਂ |ਉਸ ਦਾ ਕਹਿਣਾ ਸੀ ਕਿ ਪਹਿਲਾ ਵੀ ਅਸੀਂ ਸੰਗਰਸ਼ ਦੇ ਵਿੱਚੋ ਹੀ ਆਏ ਸੀ ਤੇ ਵਿਆਹ ਕਰਵਾ ਕੇ ਫਿਰ ਸੰਗਰਸ਼ ਕਰਣ ਦਿੱਲੀ ਦੇ ਵਿਚ ਜਾਵਾਗੇ |ਇਸ ਤੋਂ ਬਾਅਦ ਇਕ ਹੋਰ ਬਰਾਤੀ ਨਾਲ ਗੱਲ ਕੀਤੀ ਗਈ ਉਸਦਾ ਕਹਿਣਾ ਵੀ ਹੀ ਸੀ ਕਿ ਅਸੀਂ ਝੰਡੇ ਇਸ ਲਈ ਫੜੇ ਆ ਤਾਂ ਜੋ ਸਰਕਾਰ ਇਸ ਨੂੰ ਹਲਕੇ ਵਿਚ ਨਾ ਲਵੇ ਸਾਡੀਆਂ ਖੁਸੀਆ ਤੇ ਸਾਡੇ ਗਮ ਹੁਣ ਓਦੋ ਤਕ ਇਸ ਸੰਗਰਸ਼ ਦੇ ਨਾਲ ਹੀ ਰਹਿਣਗੇ |
ਜਿਕਰਜੋਗ ਹੈ ਕਿ ਇਹ ਵਿਆਹ ਇਕ ਸੰਗਰਸ਼ ਦੇ ਵਾਂਗ ਹੀ ਸੀ ਜਿਥੇ ਬੋਲੀਆਂ ਵੀ ਇਸੇ ਹੀ ਤਰਾਂ ਦੀਆ ਪਾਈਆ ਜਾ ਰਹੀਆਂ ਸਨ ਤੇ ਬਰਾਤੀਆਂ ਦੇ ਹਾਥ ਦੇ ਵਿਚ ਝੰਡੇ ਫੜੇ ਹੋਏ ਸਨ |ਜੇ ਦੇਖਿਆ ਜਾਵੇ ਤਾ ਇਹ ਬਰਾਤ ਇਕ ਤਰਾਂ ਦੇ ਨਾਲ ਇਕ ਅੰਦੋਲਨ ਦਾ ਹੀ ਹਿਸਾ ਲੱਗ ਰਹੀ ਸੀ |ਹੁਣ ਦੇਖਣਾ ਇਹ ਹੈ ਕਿ ਇਹ ਸਭ ਨੂੰ ਦੇਖ ਕੇ ਮੋਦੀ ਸਰਕਾਰ ਤੇ ਕਿ ਪ੍ਰਭਾਵ ਪੈਂਦਾ ਹੈ |ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾ ਜੋ ਇਹ ਵੀਡੀਓ ਮੋਦੀ ਸਰਕਾਰ ਦੇ ਨੁਮਾਇੰਦਿਆਂ ਤਕ ਪਹੁੰਚ ਸਕੇ |
