Home / ਤਾਜ਼ਾ ਖਬਰਾਂ / ਮੋਟਰਸਾਈਕਲ ਵਾਲੇ ਮੁੰਡਿਆਂ ਨੇ ਕੁੜੀ ਨੂੰ ਘੇਰ ਕੇ

ਮੋਟਰਸਾਈਕਲ ਵਾਲੇ ਮੁੰਡਿਆਂ ਨੇ ਕੁੜੀ ਨੂੰ ਘੇਰ ਕੇ

ਫਗਵਾੜਾ ਤੋਂ ਇੱਕ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇਕ ਔਰਤ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਔਰਤ ਵੱਲੋਂ ਮੋਬਾਇਲ ਨਾ ਛੱਡਿਆ ਗਿਆ ਤਾਂ ਨੌਜਵਾਨਾਂ ਨੇ ਔਰਤ ਨਾਲ ਖਿੱਚ-ਧੂਹ ਕੀਤੀ ਅਤੇ ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋ ਸ਼ੀ ਆਂ ਨੂੰ ਜਲਦ ਕਾਬੂ ਕਰ ਲਿਆ ਜਾਵੇ। ਸੋਨੀਆ ਨਾਮਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ

ਕਿ ਉਹ 6 ਵਜੇ ਬੱਸ ਸਟੈਂਡ ਤੋਂ ਆਪਣੇ ਕੰਮ ਤੇ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨ ਉਨ੍ਹਾਂ ਦੇ ਕੋਲੋਂ ਲੰਘ ਗਏ ਅਤੇ ਵਾਪਸ ਆ ਕੇ ਉਨ੍ਹਾਂ ਦਾ ਫੋਨ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਉਨ੍ਹਾਂ ਨੇ ਫ਼ੋਨ ਨਾ ਛੱਡਿਆ ਤਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਖਿੱਚ ਧੂਹ ਕੀਤੀ। ਉਨ੍ਹਾਂ ਦੀ ਬਾਂਹ ਉੱਤੇ ਦਾਤ ਮਾ ਰਿ ਆ ਅਤੇ ਫੋਨ ਖੋਹ ਕੇ ਲੈ ਗਏ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਦਦ ਲਈ ਆਵਾਜ਼ ਲਗਾਈ ਗਈ ਪਰ ਉਥੇ ਕੋਈ ਵੀ ਮੌਜੂਦ ਨਹੀਂ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਇਕ ਚਾਹ ਵਾਲੇ ਕੋਲ ਜਾ ਕੇ ਆਪਣੇ ਪਤੀ ਨੂੰ ਫ਼ੋਨ ਰਾਹੀ ਇਸ ਸਬੰਧੀ ਸਾਰੀ ਸੂਚਨਾ ਦਿੱਤੀ। ਸੋਨੀਆ ਦੇ ਪਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਹਾ ਕਿ ਉਨ੍ਹਾਂ ਦੀ ਪਤਨੀ 6-30 ਵਜੇ ਦੇ ਕਰੀਬ ਆਪਣੀ ਡਿਊਟੀ ਤੇ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨ ਉਨ੍ਹਾਂ ਦਾ ਫੋਨ ਖੋਹ ਕੇ ਲੈ ਗਏ ਅਤੇ ਨੌਜਵਾਨਾਂ ਵੱਲੋਂ ਖਿੱਚ ਧੂਹ ਦੌਰਾਨ ਉਨ੍ਹਾਂ ਦੀ ਪਤਨੀ ਦੇ ਸੱ ਟਾ ਵੀ ਲਗਾਈਆਂ ਗਈਆਂ। ਇਸ ਸਬੰਧ ਵਿਚ ਉਹ ਪੁਲਿਸ ਨੂੰ 10 ਵਾਰ ਫੋਨ ਕਰ ਚੁੱਕੇ ਹਨ

ਪਰ ਪੁਲਿਸ ਮੌਕੇ ਤੇ ਨਾ ਪਹੁੰਚੀ। ਜਦਕਿ ਉਹ ਬੰਗਿਆਂ ਤੋਂ ਇੱਥੇ ਪਹੁੰਚ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਨੀਆ ਨਾਮਕ ਲੜਕੀ ਨਾਲ 2 ਮੋਟਰਸਾਈਕਲ ਸਵਾਰ ਨ ਕਾ ਬ ਪੋ ਸ਼ੀ ਨੌਜਵਾਨਾਂ ਵੱਲੋਂ ਮੋਬਾਈਲ ਦੀ ਖੋਹ ਕੀਤੀ ਗਈ। ਇਸ ਸਬੰਧ ਵਿਚ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ ਕੈਮਰੇ ਦੇਖੇ ਜਾ ਰਹੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋ ਸ਼ੀ ਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.