Home / ਤਾਜ਼ਾ ਖਬਰਾਂ / ਮੁਕੇਸ਼ ਅੰਬਾਨੀ ਦੇ ਘਰੋਂ ਆਈ ਇਹ ਖੁਸ਼ਖਬਰੀ

ਮੁਕੇਸ਼ ਅੰਬਾਨੀ ਦੇ ਘਰੋਂ ਆਈ ਇਹ ਖੁਸ਼ਖਬਰੀ

ਜਿੱਥੇ ਇੱਕ ਪਾਸੇ ਕਿਸਾਨ ਭਾਈਚਾਰੇ ਇਸ ਸਮੇਂ ਖੇਤੀ ਕਾਨੂੰਨਾਂ ਕਰਕੇ ਦਿਨ ਰਾਤ ਸੜਕਾਂ ਤੇ ਹੈ ਉੱਥੇ ਅੰਬਾਨੀ ਪਰ ਪਰਿਵਾਰ ਖੁਸ਼ੀਆਂ ਸਾਂਝੀਆਂ ਤੇ ਪਾਰਟੀਆਂ ਤੇ ਲੱਗਿਆਂ ਹੋਇਆ ਹੈ। ਦੇਸ਼ ਦੇ ਚੋਟੀ ਦੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀ ਲਿਮਟਿਡ (RIL Chairman Mukesh Ambani) ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ, ਦਾਦਾ-ਦਾਦੀ ਬਣ ਗਏ ਹਨ।

ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਦੀ ਪਤਨੀ ਸ਼ਲੋਕਾ ਨੇ ਵੀਰਵਾਰ ਸਵੇਰੇ ਬੇਟੇ ਨੂੰ ਜਨਮ ਦਿੱਤਾ। ਅਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਬਹੁਤ ਧੂਮਧਾਮ ਨਾਲ ਹੋਇਆ ਸੀ।ਇਸ ਖੁਸ਼ੀ ਦੇ ਮੌਕੇ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਅੰਬਾਨੀ ਪਰਿਵਾਰ ਨੇ ਕਿਹਾ, ‘ਸ਼੍ਰੀ ਕ੍ਰਿਸ਼ਨ ਦੀ ਕਿਰਪਾ ਸਦਕਾ ਸ਼ਲੋਕਾ ਅਤੇ ਅਕਾਸ਼ ਅੰਬਾਨੀ ਇਕ ਪੁੱਤਰ ਦੇ ਮਾਪੇ ਬਣ ਗਏ ਹਨ। ਨੀਤਾ ਅਤੇ ਮੁਕੇਸ਼ ਅੰਬਾਨੀ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦਾਦਾ-ਦਾਦੀ ਬਣ ਕੇ ਬਹੁਤ ਖੁਸ਼ ਹਨ ਕਿਉਂਕਿ ਉਨ੍ਹਾਂ ਦੇ ਘਰ ਧੀਰੂਭਾਈ ਅਤੇ ਕੋਕੀਲਾ ਬੇਨ ਅੰਬਾਨੀ ਦਾ ਪੜਪੋਤਾ ਆਇਆ ਹੈ।

ਸ਼ਲੋਕਾ ਅਤੇ ਬੇਬੀ ਦੋਵੇਂ ਬਿਲਕੁਲ ਸਿਹਤਮੰਦ ਹਨ। ਸਾਡੇ ਪਰਿਵਾਰ ਵਿਚ ਆਏ ਛੋਟੇ ਮੈਂਬਰ ਦੇ ਸਵਾਗਤ ਨਾਲ ਪੂਰਾ ਮਹਿਤਾ ਅਤੇ ਅੰਬਾਨੀ ਪਰਿਵਾਰ ਬਹੁਤ ਖੁਸ਼ ਹਨ।ਤੁਹਾਨੂੰ ਦੱਸ ਦੇਈਏ ਕਿ ਆਕਾਸ਼ ਅਤੇ ਸ਼ਲੋਕਾ ਸਕੂਲ ਵੇਲੇ ਦੇ ਹੀ ਦੋਸਤ ਰਹੇ ਹਨ। ਦੋਵਾਂ ਦੀ ਸਿੱਖਿਆ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ ਹੋਈ ਹੈ।ਸ਼ਲੋਕਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਲਾਅ ਵਿਚ ਮਾਸਟਰ ਡਿਗਰੀ ਪੂਰੀ ਕੀਤੀ ਹੈ।

ਬਿਜ਼ਨੈੱਸਲੇਡੀ ਹੋਣ ਦੇ ਨਾਲ ਸ਼ਲੋਕਾ ਇਕ ਸੋਸ਼ਲ ਵਰਕਰ ਵੀ ਹੈ। ਸ਼ਲੋਕਾ ਨੇ ਕਨੈਕਟ ਫਾਰ 2015 ਨਾਮਕ ਇੱਕ ਐਨਜੀਓ ਦੀ ਸ਼ੁਰੂਆਤ ਕੀਤੀ, ਜੋ ਲੋੜਵੰਦਾਂ ਨੂੰ ਸਿੱਖਿਆ, ਭੋਜਨ ਅਤੇ ਘਰ ਮੁਹੱਈਆ ਕਰਵਾਉਂਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।ਹੋਰ ਨਵੀਆਂ ਤੇ ਦੇਸ਼ ਵਿਦੇਸ਼ ਦੀਆ ਤਾਜ਼ੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.