ਅੱਜ ਦੇ ਸਮੇਂ ਵਿਚ ਮਹਿੰਗਾਈ ਨੇ ਹਰ ਕਿੱਤੇ ਨੂੰ ਲਪੇਟ ਵਿਚ ਲਿਆ ਹੋਇਆ ਹੈ | ਅੱਜ ਜੇ ਅਸੀਂ ਕਿਸੀ ਢਾਬੇ ਤੇ ਆਮ ਪਰਾਂਠੇ ਤੇ ਦਹੀਂ ਖਾਣ ਬਹਿ ਜਾਈਏ ਤਾਂ 100 ਤੋਂ 120 ਰੁਪਏ ਪ੍ਰਤੀ ਵਿਅਕਤੀ ਸਾਨੂੰ ਖਰਚ ਕਰਨੇ ਪੈਂਦੇ ਹਨ | ਪਰ ਜਦੋਂ ਸਿਰ ਤੇ ਸਚੇ ਪਾਤਸ਼ਾਹ ਦਾ ਹੱਥ ਹੋਵੇ ਓਥੇ ਬਰਕਤਾਂ ਸਦਾ ਆਪ ਮੁਹਾਰੇ ਹੀ ਬਣੀਆਂ ਰਹਿੰਦੀਆਂ ਹਨ |ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਜੇ ਅਸੀਂ ਤੁਹਾਨੂੰ ਇਕ ਅਜਿਹੇ ਢਾਬੇ ਦਾ ਨਾਂ ਦੱਸੀਏ ਜਿਥੇ ਅੱਜ ਵੀ ਪੇਟ ਭਰ ਖਾਣਾ ਸਿਰਫ 10 ਰੁਪਏ ਮਿਲਦਾ ਹੈ |
ਜਿਸ ਵਿਚ 4 ਤੰਦੂਰੀ ਫੁਲਕੇ ,ਦਾਲ,ਦਹੀਂ ਰਾਇਤਾ ਅਤੇ ਸਲਾਦ ਸ਼ਾਮਿਲ ਹੋਵਗਾ ਜੀ ਹਾਂ ਤੁਸੀਂ ਸਹੀ ਪੜ੍ਹਿਆ ਸਿਰਫ 10 ਰੁਪਏ ਵਿਚ |ਇਹ ਢਾਬਾ ਹੈ ਜਲੰਧਰ ਦੀ ਸਪੋਰਟ ਮਾਰਕੀਟ ਵਿਚ ਸਥਿਤ ” ਸਤਨਾਮੀਆਂ ਪਰਾਂਠਾ ਜੰਕਸ਼ਨ”ਜਿਵੇਂ ਕਿ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਹ ਢਾਬਾ ਗੁਰੂ ਦੇ ਨਾਮ ਤੇ ਹੀ ਅਧਾਰਤ ਹੈ | ਇਸ ਢਾਬੇ ਦੇ ਕਰਤਾ ਧਰਤਾ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਸਿੱਖ ਹਨ | ਕਿਹਾ ਜਾਂਦਾ ਹੈ ਕਿ ਇਹ ਓਹਨਾ ਦੇ ਪੁਰਖਿਆਂ ਦੇ ਸਮੇਂ ਤੋਂ ਢਾਬਾ ਚਲ ਰਿਹਾ ਹੈ ਤੇ ਓਹਨਾ ਦਾ ਦਾਦਾ ਜੀ ਸਰਦਾਰ ਕੇਸਰ ਮੱਲ ਜੀ ਆਪਣੇ ਗਾਹਕਾਂ ਨੂੰ ਖਾਣਾ ਓਦੋ ਤਕ ਨਹੀਂ ਦਿੰਦੇ ਨਹੀਂ ਸਨ ਜਦੋਂ ਤਕ ਗ੍ਰਾਹਕ ਦੇ ਮੂੰਹ ਤੋਂ “ਸਤਨਾਮ ਵਾਹਿਗੁਰੂ ” ਦਾ ਜਾਪ ਨਹੀਂ ਕਰਵਾ ਲੈਂਦੇ ਸਨ |
ਇਸੇ ਕਰਕੇ ਢਾਬੇ ਦਾ ਨਾਮ ਸਤਨਾਮੀਆਂ ਢਾਬਾ ਪਿਆ ਹੈ |ਦੁਨੀਆ ਭਰ ਵਿਚ ਮਸ਼ਹੂਰ ਪੇਪਰ ਪਰਾਂਠੇ ਦੀ ਖੋਜ ਦਾ ਸਿਹਰਾ ਵੀ ਸਤਨਾਮੀਆਂ ਪਰਾਂਠਾ ਜੰਕਸ਼ਨ ਨੂੰ ਜਾਂਦਾ ਹੈ |ਇਸ ਤੋਂ ਇਲਾਵਾ ਸਰਦਾਰ ਗੁਰਜੀਤ ਜੀ ਨੇ ਦੱਸਿਆ ਕਿ ਉਹ ਤੇ ਓਹਨਾ ਦਾ ਪੁੱਤਰ ਇਸ ਢਾਬੇ ਤੇ ਲਗਾਤਾਰ ਨਵੇਂ ਤਰੀਕੇ ਦੇ ਪਰਾਂਠੇ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਤੇ ਹਾਲ ਹੀ ਵਿਚ ਓਹਨਾ ਨੇ ਪਨੀਰ ਨਾਲ ਲਬਰੇਜ਼ ਲੱਛੇ ਪਰਾਂਠੇ ਦਾ ਸਫਲ ਪ੍ਰਯੋਗ ਕੀਤਾ ਹੈ ਜੋ ਕਿ ਗ੍ਰਾਹਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ |ਉਹ ਆਪਣੇ ਢਾਬੇ ਦੀ ਸਫਲਤਾ ਅਤੇ ਬਰਕਤ ਦਾ ਸਿਹਰਾ ਸੱਚੇ ਪਾਤਸ਼ਾਹ ਨੂੰ ਦਿੰਦੇ ਹਨ|ਜ਼ਿਆਦਾ ਜਾਣਕਾਰੀ ਅਤੇ ਸਤਨਾਮੀਆਂ ਪਰਾਂਠਾ ਦਾ ਸਵਾਦ ਚੱਖਣ ਲਈ ਤੁਹਾਨੂੰ ਇਸ ਢਾਬੇ ਤੇ ਜਰੂਰ ਜਾਣਾ ਚਾਹੀਦਾ ਹੈ |ਇਸਦਾ ਪਤਾ ਇਹ ਹੈ ਜਯੋਤੀ ਚੋਂਕ,ਨੇੜੇ ਸਿਵਲ ਹਸਪਤਾਲ ਜਲੰਧਰ
