ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਦੋਸਤ ਸੋਨੀ ਮਾਨਸ਼ਾਹੀਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਸੋਨੀ ਦੀ ਤਸਵੀਰ ਸਾਂਝੀ ਕਰਦੇ ਹੋਏ, ਉਸ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ । ਕੁਲਵਿੰਦਰ ਬਿੱਲਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ, ‘ਬਹੁਤ ਦੁੱਖ ਲੱਗਿਆ ਇਹ ਸੁਣਕੇ ਕਿ ਸਾਡਾ ਵੀਰ ਸੋਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ, ਅਸੀਂ ਸਕੂਲ ਮੇਟ ਸੀ, ਛੋਟੇ ਹੁੰਦੇ ਇੱਕਠੇ ਕ੍ਰਿਕੇਟ ਕਬੱਡੀ ਬਹੁਤ ਖੇਡਦੇ ਹੁੰਦੇ ਸੀ ।ਕੁਝ ਦਿਨ ਪਹਿਲਾਂ ਹੀ ਅਸੀਂ ਕਿਸੇ ਵਿਆਹ ਤੇ ਮਿਲੇ ਸੀ, ਇਹ ਮੁਲਾਕਾਤ ਕਾਫੀ ਟਾਈਮ ਬਾਅਦ ਹੋਈ ਸੀ । ਅਸੀਂ ਤਾਂ ਖੁੱਲ੍ਹ ਕੇ ਗੱਲਾਂ ਵੀ ਨਹੀਂ ਕਰ ਸਕੇ ਕਿਉਂਕਿ ਵਿਆਹ ਵਿੱਚ ਭੀੜ ਬਹੁਤ ਸੀ ।
4-5 ਤਸਵੀਰਾਂ ਖਿਚਵਾਈਆਂ ਸੋਹਣੇ ਵੀਰ ਨੇ ਮੇਰੇ ਨਾਲ, ਨਾਲੇ ਆਪਣੇ ਦੋਸਤਾਂ ਦੀਆਂ ਵੀ, ਯਾਰ ਮਿਸ ਯੂ ਤੇਰੀ ਘਾਟ ਤੇਰੇ ਜਾਣ ’ਤੇ ਪਤਾ ਲੱਗੀ’।ਕੁਲਵਿੰਦਰ ਬਿੱਲਾ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਅਫਸੋਸ ਜਤਾਇਆ ਹੈ।ਇੱਕ ਦੋਸਤ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਕੀ ਘਾਟਾ ਪੈਂਦਾ ਹੈ, ਇਹ ਤਾਂ ਕੁਲਵਿੰਦਰ ਬਿੱਲਾ ਦਾ ਮਨ ਹੀ ਜਾਣਦਾ ਹੈ ।ਕੁਲਵਿੰਦਰ ਬਿੱਲਾ ਪੰਜਾਬੀ ਫਿਲਮ ਵਿਚ ਵੀ ਕਮ ਕਰ ਚੁਕਾ ਹੈ| ਕਲਾਕਾਰ ਹੋਣ ਦੇ ਨਾਲ ਕੁਲਵਿੰਦਰ ਬਿੱਲਾ ਬਹੁਤ ਵਧੀਆ ਇਨਸਾਨ ਵੀ ਹਨ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
