ਗੁਰਲੇਜ਼ ਅਖਤਰ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਨੀ ਭੈਣ ਨੇ ਆਪਣੇ ਫੇਸਬੁੱਕ ਪੇਜ ‘ਤੇ ਆਪਣੀ ਭੈਣ ਗੁਰਲੇਜ਼ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਉਹ ਆਪਣੇ ਜਨਮ ਦਿਨ ‘ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ ‘ਚ ਗੁਰਲੇਜ਼ ਅਖਤਰ ਦੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ ਵੀ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਉਨ੍ਹਾਂ ਦਾ ਬੇਟਾ ਦਾਨਵੀਰ ਵੀ ਨਜ਼ਰ ਆ ਰਿਹਾ ਹੈ ਅਤੇ ਸਭ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ।ਦੱਸ ਦਈਏ ਕਿ ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਖਤਰ ‘ਤੇ ਉਨ੍ਹਾਂ ਦਾ ਭਰਾ ਵੀ ਵਧੀਆ ਗਾਇਕ ਹੈ ।ਰਲੇਜ਼ ਅਖਤਰ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ । ਕਿਉਂਕਿ ਉਨ੍ਹਾਂ ਦੇ ਸਿਰੋਂ ਬਚਪਨ ‘ਚ ਹੀ ਪਿਤਾ ਦਾ ਸਾਇਆ ਉੱਠ ਗਿਆ ਸੀ, ਜਿਸ ਕਾਰਨ ਘਰ ਦੇ ਗੁਜ਼ਾਰੇ ਲਈ ਉਨ੍ਹਾਂ ਨੇ ਗਾਇਕੀ ਨੂੰ ਕਿੱਤੇ ਵੱਜੋਂ ਅਪਣਾ ਲਿਆ ਉਹ ਉਦੋਂ ਅੱਠਵੀਂ ‘ਚ ਪੜ੍ਹਦੇ ਸਨ ਜਦੋਂ ਉਨ੍ਹਾਂ ਦਾ ਪਹਿਲਾ ਗੀਤ ਆਇਆ ਸੀ ।ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਦੀ ਮੁਲਾਕਾਤ ਇੱਕ ਟੀਵੀ ਸ਼ੋਅ ਦੇ ਦੌਰਾਨ ਹੋਈ ਸੀ ।
ਜਿਸ ਤੋਂ ਬਾਅਦ ਕੁਲਵਿੰਦਰ ਕੈਲੀ ਨੇ ਉਨ੍ਹਾਂ ਨਾਲ ਫੋਨ ‘ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਹ ਦੋਸਤੀ ਕਦੋਂ ਪਿਆਰ ‘ਚ ਬਦਲ ਗਈ ਦੋਵਾਂ ਨੂੰ ਪਤਾ ਹੀ ਨਹੀਂ ਲੱਗਿਆ ਅਤੇ ਦੋਨਾਂ ਨੇ ਵਿਆਹ ਕਰਵਾ ਲਿਆ ।ਇਸ ਦੌਰਾਨ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਜਤਾਇਆ ।ਕੁਲਵਿੰਦਰ ਕੈਲੀ ਨੂੰ ਮਾਸਾਹਾਰੀ ਹਨ ਅਤੇ ਨਾਨਵੇਜ ‘ਚ ਉਨ੍ਹਾਂ ਨੂੰ ਤੰਦੂਰੀ ਚਿਕਨ,ਇਟਾਲੀਅਨ ਫੂਡ ਬੇਹੱਦ ਪਸੰਦ ਹੈ । ਦੋਵਾਂ ਦਾ ਇੱਕ ਪੁੱਤਰ ਹੈ ਜਿਸ ਦਾ ਨਾਂਅ ਹੈ ਦਾਨਵੀਰ ਸਿੰਘ । 29 ਦਸੰਬਰ ਨੂੰ ਦੋਹਾਂ ਦੇ ਵਿਆਹ ਦੀ ਐਨੀਵਰਸਰੀ ਆਉਂਦੀ ਹੈ ।
