Home / ਤਾਜ਼ਾ ਖਬਰਾਂ / ਮਸ਼ਹੂਰ ਐਕਟਰ ਸੰਜੇ ਦੱਤ ਬਾਰੇ ਆਈ ਇਹ ਵੱਡੀ ਖ਼ਬਰ

ਮਸ਼ਹੂਰ ਐਕਟਰ ਸੰਜੇ ਦੱਤ ਬਾਰੇ ਆਈ ਇਹ ਵੱਡੀ ਖ਼ਬਰ

ਸੰਜੇ ਦੱਤ ਲਈ ਮੰਗਲਵਾਰ ਦਾ ਦਿਨ ਦੁੱਖਾਂ ਦਾ ਪਹਾੜ ਲੈ ਕੇ ਆਇਆ ਹੈ ।ਉਸ ਤੋਂ ਵੀ ਸ਼ਾਕਿੰਗ ਖਬਰ ਉਨ੍ਹਾਂ ਦੇ ਫੈਨਸ ਲਈ ਇਹ ਸੀ ਕਿ ਉਹ ਫ਼ਿਲਮਾਂ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਰਹੇ ਹਨ ।ਜਦੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੰਜੇ ਨੂੰ ਕੈਂਸਰ ਵਰਗੀ ਘਾਤਕ ਬਿਮਾਰੀ ਹੈ ਤਾਂ ਸੰਜੇ ਦੇ ਪ੍ਰਸ਼ੰਸਕਾਂ ‘ਚ ਨਮੋਸ਼ੀ ਫੈਲ ਗਈ ਅਤੇ ਉਨ੍ਹਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ।ਖਬਰਾਂ ਮੁਤਾਬਕ ਸੰਜੇ ਦੱਤ ਨੂੰ ਫੇਫੜਿਆਂ ਦਾ ਤੀਸਰੀ ਸਟੇਜ ਦਾ ਕੈਂਸਰ ਦੱਸਿਆ ਗਿਆ ਸੀ ।

ਪਰ ਹੁਣ ਖਬਰਾਂ ਇਹ ਵੀ ਹਨ ਸੰਜੇ ਨੂੰ ਸਟੇਜ-3 ਨਹੀਂ ਬਲਕਿ ਸਟੇਜ 4 ਦਾ ਲੰਗ ਕੈਂਸਰ ਹੈ । ਇਸ ਗੱਲ ਦਾ ਖੁਲਾਸਾ ਸੰਜੇ ਦੱਤ ਦੀ ਫਲਿਊਡ ਸੈਂਪਲ ਰਿਪੋਰਟ ਤੋਂ ਹੋਇਆ ਹੈ ।ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸੰਜੇ ਦੱਤ ਦਾ ਆਕਸੀਜਨ ਲੇਵਲ ਬਹੁਤ ਘੱਟ ਸੀ ਅਤੇ ਉਨ੍ਹਾਂ ਦੇ ਫੇਫੜਿਆਂ ‘ਚ ਫਲਿਊਡ ਜਮਾ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ‘ਚ ਦਿੱਕਤ ਮਹਿਸੂਸ ਹੋਈ ਸੀ । ਜਿਸ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ 4 ਸਟੇਜ ਦਾ ਲੰਗ ਕੈਂਸਰ ਹੈ।ਆਪਣੇ ਫ਼ਿਲਮੀ ਕਰੀਅਰ ਦੇ ਨਾਲ ਲੋਕ ਦੇ ਦਿਲ ਦੇ ਵਿਚ ਜਗਾਹ ਬਣਾਉਣ ਵਾਲੇ ਸੰਜੇ ਦੱਤ ਨੇ ਬੋਲੀਵੁਡ ਤੇ ਪਾਲੀਵੁੱਡ ਦੋਨਾਂ ਦੇ ਵਿਚ ਹੀ ਆਪਣੀ ਵਧੀਆ ਜਗਾਹ ਬਣਾਈ ਹੈ | ਸੰਜੇ ਦੱਤ ਜੇਲ ਯਾਤਰਾ ਵੀ ਕਰਕੇ ਆਇਆ ਸੀ ਤੇ ਉਸਦੀਆਂ ਫ਼ਿਲਮਾਂ ਵਿਚ ਵੀ ਖਲਨਾਇਕ ਵਰਗੀਆਂ ਫ਼ਿਲਮਾਂ ਬਹੁਤ ਮਸ਼ਹੂਰ ਫ਼ਿਲਮਾਂ ਹਨ |

ਇਸ ਤੋਂ ਬਾਅਦ ਸੰਜੇ ਦੱਤ ਦੀ ਜੀਵਨੀ ਦੇ ਉਪਰ ਵੀ ਫਿਲਮ ਬਣੀ ਹੈ ਜਿਸ ਵਿਚ ਰਣਵੀਰ ਕਪੂਰ ਨੇ ਸੰਜੇ ਦੱਤ ਦਾ ਕਿਰਦਾਰ ਨਿਭਾਇਆ ਸੀ |ਇਹ ਫਿਲਮ ਵੀ ਬਾਕ੍ਸ ਆਫਿਸ ਤੇ ਹਿੱਟ ਗਈ ਸੀ |ਇਸ ਤੋਂ ਬਾਅਦ ਸਿੱਧੂ ਨੇ ਵੀ ਸੰਜੇ ਦੱਤ ਤੇ ਇਕ ਗੀਤ ਲਿਖਿਆ ਹੈ |ਇਸ ਗੀਤ ਵਿਚ ਸਿੱਧੂ ਨੇ ਆਪਣੀ ਤੁਲਨਾ ਸੰਜੇ ਦੱਤ ਦੇ ਨਾਲ ਕੀਤੀ ਸੀ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.