Home / ਤਾਜ਼ਾ ਖਬਰਾਂ / ਮਰਨ ਤੋਂ ਪਹਿਲਾਂ ਮੁੰਡੇ ਨੇ ਬਣਾਈ ਵੀਡੀਓ ਦਸੀ ਇਹਨਾਂ ਲੋਕਾਂ ਦੀ ਗੁਪਤ ਕਰਤੂਤ

ਮਰਨ ਤੋਂ ਪਹਿਲਾਂ ਮੁੰਡੇ ਨੇ ਬਣਾਈ ਵੀਡੀਓ ਦਸੀ ਇਹਨਾਂ ਲੋਕਾਂ ਦੀ ਗੁਪਤ ਕਰਤੂਤ

ਸੰਗਰੂਰ ਦੇ ਪਿੰਡ ਬਗੂਆਣਾ ਦੇ ਨੌਜਵਾਨ ਸੋਮਦੱਤ ਸ਼ਰਮਾ ਨੇ ਦੇਰ ਰਾਤ ਦਵਾਈ ਖਾ ਕੇ ਖੁਦ ਕੁ ਸੀ ਕਰ ਲਈ। ਮੌਤ ਤੋਂ ਪਹਿਲਾਂ ਸੋਮਦੱਤ ਨੇ ਇਕ ਵੀਡੀਓ ਬਣਾਈ ਜਿਸ ਵਿਚ ਉਸ ਨੇ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ ਦੇ ਨਾਮ (ਮਾਨਕ ਅਤੇ ਡੱਲੀ) ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਇਹ ਪੁਲਸ ਮੁਲਾਜ਼ਮ ਉਸ ਤੋਂ ਜ਼ ਬ ਰ ਨ ਪੈਸੇ ਲੈਂਦੇ ਹਨ ਅਤੇ ਧ ਮ ਕਾ ਉਂ ਦੇ ਹਨ ਕਿ ਜੇਕਰ ਉਨ੍ਹਾਂ ਨੂੰ ਪੈਸੇ ਨਾ ਦਿੱਤੇ ਤਾਂ ਉਸ ‘ਤੇ ਪਰਚਾ ਦਰਜ ਕਰ ਦੇਣਗੇ, ਜਿਸ ਕਾਰਣ ਮੈਂ ਆਪਣੀ ਗੱਡੀ ਤਕ ਗਹਿਣੇ ਰੱਖ ਕੇ ਪੈਸੇ ਚੁੱਕੇ ਅਤੇ ਉਨ੍ਹਾਂ ਨੂੰ 75000 ਰੁਪਏ ਦਿੱਤੇ ਜਿਸ ਤੋਂ ਬਾਅਦ 25000 ਰੁਪਏ ਹੋਰ ਦਿੱਤੇ। ਸੋਮਦੱਤ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਨੋ ਬਾਜ਼ ਨਹੀਂ ਆਏ। ਉਕਤ ਮੁਲਾਜ਼ਮਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਮੈਂ ਮਰਨ ਦਾ ਫੈਸਲਾ ਕੀਤਾ ਹੈ।ਸੋਮਦੱਤ ਨੇ ਅਪੀਲ ਕਰਦੇ ਹੋਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਕਤ ਮੁਲਾਜ਼ਮਾਂ ਨੂੰ ਸ ਜ਼ਾ ਮਿਲ ਸਕੇ।

ਸੋਮਦੱਤ ਨੇ ਕਿਹਾ ਕਿ ਇਹ ਮੁਲਾਜ਼ਮ ਪਹਿਲਾਂ ਵੀ ਕਈਆਂ ‘ਤੇ ਝੂ ਠੇ ਕੇਸ ਦਰਜ ਕਰ ਚੁੱਕੇ ਹਨ।ਸੋਮਨਾਥ ਦੀ ਲੋਥ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੀ ਮਰੋਚਰੀ ਵਿਚ ਰਖਵਾਇਆ ਗਿਆ ਹੈ। ਪਰਿਵਾਰ ਨੇ ਵੀ ਪੁਲਸ ਮੁਲਾਜ਼ਮਾਂ ਨੂੰ ਸੋਮਨਾਥ ਨੂੰ ਤੰਗ ਕਰਨ ਦੀ ਗੱਲ ਆਖੀ ਹੈ।ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਸੰਬੰਧੀ ਜਦੋਂ ਸੰਗਰੂਰ ਦੇ ਡੀ. ਐੱਸ. ਪੀ. ਸਤਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ‘ਚ ਕਾਰਵਾਈ

ਕਰਦੇ ਹੋਏ 306 ਦਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ ਕਿ ਸੋਮਨਾਥ ਨੂੰ ਬ ਲੈ ਕ ਮੇ ਲ ਕਿਉਂ ਕੀਤਾ ਜਾ ਰਿਹਾ ਸੀ। ਦੋਵੇਂ ਮੁਲਜ਼ਮ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ।

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *