ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿੰਨੀਆਂ ਹੀ ਯੂਨੀਅਨਾਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਹਨ। ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸੂਬੇ ਵਿੱਚ ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰ ਦੇ ਤੌਰ ਤੇ ਕੰਮ ਕਰ ਰਹੀਆਂ ਔਰਤਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਨੂੰ ਖੁਸ਼ ਕਰ ਦਿੱਤਾ। ਇਸ ਸਮੇਂ ਮੁੱਖ ਮੰਤਰੀ ਦੀ ਪਤਨੀ ਵੀ ਸਟੇਜ ਉੱਤੇ ਹਾਜ਼ਰ ਸਨ। ਉਹ ਵਾਰ ਵਾਰ ਭਾਵਕ ਹੁੰਦੇ ਨਜ਼ਰ ਆਏ।
ਮੁੱਖ ਮੰਤਰੀ ਨੇ ਜਿੱਥੇ ਆਪਣੀਆਂ ਗੱਲਾਂ ਨਾਲ ਹਾਸਾ ਠੱਠਾ ਪੈਦਾ ਕੀਤਾ, ਉੱਥੇ ਹੀ ਉਨ੍ਹਾਂ ਨੇ ਆਪਣੀ ਮਾਂ ਅਤੇ ਪਤਨੀ ਦੇ ਨਾਲ ਨਾਲ ਔਰਤਾਂ ਦੀ ਪ੍ਰਸੰਸਾ ਕੀਤੀ। ਮੁੱਖ ਮੰਤਰੀ ਨੇ ਹਾਸੇ ਦੇ ਲਹਿਜ਼ੇ ਵਿੱਚ ਕਿਹਾ ਦੇਖਿਓ ਕਿਤੇ ਉਨ੍ਹਾਂ ਦੀ ਪਤਨੀ ਨੂੰ ਚੋਣਾਂ ਵਿੱਚ ਨਾ ਖੜ੍ਹਾ ਕਰ ਦਿਓ। ਕਿਤੇ ਉਨ੍ਹਾਂ ਦਾ ਪੱਤਾ ਸਾਫ ਹੋ ਜਾਵੇ। ਫਿਰ ਉਹ ਕਹਿੰਦੇ ਹਨ ਚਲੋ ਮੈਂ ਘਰ ਦਾ ਕੰਮ ਕਰ ਲਵਾਂਗਾ। ਮੁੱਖ ਮੰਤਰੀ ਦੱਸਦੇ ਹਨ ਕਿ ਜੇ ਘਰ ਵਿੱਚ ਔਰਤ ਚੰਗੀ ਹੋਵੇ ਤਾਂ ਬਖਸ਼ਿਸ਼ਾਂ ਹੁੰਦੀਆਂ ਹਨ। ਜੇਕਰ ਔਰਤ ਹੀ ਕਿਸੇ ਦਾ ਘਰ ਆਉਣਾ ਪਸੰਦ ਨਾ ਕਰੇ
ਤਾਂ ਵੋਟਾਂ ਕੌਣ ਪਾਵੇਗਾ? ਫਿਰ ਮੁੱਖ ਮੰਤਰੀ ਆਸ਼ਾ ਵਰਕਰਾਂ ਬਾਰੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਤਾ ਹੈ ਆਸ਼ਾ ਵਰਕਰਾਂ ਨੂੰ ਕੁਝ ਨਹੀਂ ਬਚਦਾ ਕਿਉਂ ਕਿ ਆਸ਼ਾ ਵਰਕਰਾਂ ਦਾ ਏਜੰਟ ਉਨ੍ਹਾਂ ਘਰ ਦੇ ਵਿੱਚ ਹੈ। ਜਿਸ ਤੋਂ ਉਨ੍ਹਾਂ ਨੂੰ ਸਭ ਕੁਝ ਪਤਾ ਲੱਗਦਾ ਹੈ। ਮੁੱਖ ਮੰਤਰੀ ਦਾ ਇਸ਼ਾਰਾ ਆਪਣੀ ਪਤਨੀ ਵੱਲ ਸੀ। ਇਨ੍ਹਾਂ ਗੱਲਾਂ ਨੇ ਮੁੱਖ ਮੰਤਰੀ ਦੀ ਪਤਨੀ ਨੂੰ ਬੜਾ ਭਾਵੁਕ ਕਰ ਦਿੱਤਾ। ਮੁੱਖ ਮੰਤਰੀ ਆਪਣੀ ਮਾਂ ਦੀ ਸਿਫ਼ਤ ਕਰਦੇ ਹੋਏ ਕਹਿੰਦੇ ਹਨ ਕਿ ਜੇਕਰ ਉਨ੍ਹਾਂ ਦੀ ਮਾਂ ਚੰਗੀ ਸੀ ਤਾਂ ਉਨ੍ਹਾਂ ਦੇ ਪਿਤਾ ਨੂੰ ਅਤੇ ਉਨ੍ਹਾਂ ਨੂੰ ਸ਼ੋਭਾ ਮਿਲੀ ਹੈ। ਉਹ 3 ਵਾਰ ਕੌਂਸਲਰ ਬਣੇ ਅਤੇ 2 ਵਾਰ ਮਿਉਂਸਿਪਲ ਕਮੇਟੀ ਦੇ ਪ੍ਰਧਾਨ ਬਣੇ।
ਮੁੱਖ ਮੰਤਰੀ ਦੇ ਦੱਸਣ ਮੁਤਾਬਕ ਆਸ਼ਾ ਵਰਕਰਾਂ ਨੂੰ ਸਿਰਫ਼ ਕਮਿਸ਼ਨ ਮਿਲਦਾ ਹੈ। ਕੋਈ ਭੱਤਾ ਨਹੀਂ ਮਿਲਦਾ। ਅਗਲੇ ਮਹੀਨੇ ਤੋਂ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਭੱਤਾ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਹੀ ਮਿਡ ਡੇਅ ਮੀਲ ਵਰਕਰਾਂ ਦਾ ਭੱਤਾ ਵੀ 2200 ਰੁਪਏ ਤੋਂ 3000 ਰੁਪਏ ਕਰ ਦਿੱਤਾ ਗਿਆ ਹੈ। ਆਸ਼ਾ ਵਰਕਰਾਂ ਨੂੰ ਪ੍ਰਸੂਤਾ ਛੁੱਟੀ ਅਤੇ 5 ਲੱਖ ਰੁਪਏ ਤੱਕ ਦੇ ਕੈਸ਼ਲੈੱਸ ਬੀਮੇ ਦੀ ਸੁਵਿਧਾ ਦਿੱਤੀ ਗਈ ਹੈ। ਮੁੱਖ ਮੰਤਰੀ ਦੁਆਰਾ ਇਨ੍ਹਾਂ 67 ਹਜ਼ਾਰ ਮਿਡ ਡੇਅ ਮੀਲ ਵਰਕਰਾਂ ਅਤੇ 22 ਹਜ਼ਾਰਾਂ ਆਸ਼ਾ ਵਰਕਰਾਂ ਦੀਆਂ ਮੰਗਾਂ ਮੰਨੇ ਜਾਣ ਤੇ ਮੁੱਖ ਮੰਤਰੀ ਦੀ ਪਤਨੀ ਖ਼ੁਸ਼ੀ ਵਿੱਚ ਭਾਵੁਕ ਹੋ ਗਏ ਅਤੇ ਆਪਣੇ ਹੰਝੂ ਨਾ ਰੋਕ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
