Home / ਤਾਜ਼ਾ ਖਬਰਾਂ / ਭਾਰਤ ਦੇ ਇਸ ਸੂਬੇ ਤੋਂ ਆਈ ਇਹ ਨਵੀ ਖ਼ਬਰ

ਭਾਰਤ ਦੇ ਇਸ ਸੂਬੇ ਤੋਂ ਆਈ ਇਹ ਨਵੀ ਖ਼ਬਰ

ਇਸ ਸਮੇਂ ਦੁਨੀਆ ਭਰ ‘ਚ ਕਰੋਨਾ ਦਾ ਪ੍ਰ ਭਾਵ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਰੋਨਾ ਦੀ ਦੂਜੀ ਸਟੇਜ ਨੇ ਦੁਨੀਆ ਦੇ ਕਈ ਦੇਸ਼ਾਂ ‘ਚ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਦੇਸ਼ ਆਪਣੇ ਪੱਧਰ ‘ਤੇ ਕਰੋਨਾ ‘ਤੇ ਕਾਬੂ ਪਾਉਣ ਲਈ ਯਤਨਾਂ ‘ਚ ਜੁੱਟ ਗਏ ਹਨ। ਗੁਜਰਾਤ ਦੇ ਅਹਿਮਦਾਬਾਦ ‘ਚ ਇੱਕ ਵਾਰ ਫਿਰ ਇਸ ਦੇ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ।ਦੱਸ ਦਈਏ ਕਿ ਅਜਿਹੇ ‘ਚ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ‘ਚ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਕਰ ਫਿਊ ਲਗਾਉਣ ਦਾ ਫ਼ੈਸਲਾ ਲਿਆ ਹੈ।

ਗੁਜਰਾਤ ਸਰਕਾਰ ਨੇ ਅੱਜ ਸ਼ੁੱਕਰਵਾਰ ਦੀ ਰਾਤ ਤੋਂ ਨਿਗਮ ਸੀਮਾ ਤਹਿਤ 57 ਘੰਟੇ ਦਾ ਹਫ਼ਤਾਵਾਰੀ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਹੈ। ਇਸ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਹੇਗਾ। ਇਸ ਲਈ ਸਿਰਫ਼ ਕੁੱਝ ਜ਼ਰੂਰੀ ਵਸਤੂਆਂ ਨਾਲ ਸਬੰਧਿਤ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।ਜਾਣਕਾਰੀ ਅਨੁਸਾਰ ਇਸ ਦੌਰਾਨ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ 23 ਨਵੰਬਰ ਤੋਂ ਰਾਜ ਵਿੱਚ ਸੈਕੰਡਰੀ ਸਕੂਲ ਅਤੇ ਕਾਲਜ ਖੋਲ੍ਹਣ ਦੇ ਆਪਣੇ ਪਿਛਲੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ ਸ਼ਹਿਰ ਦਾ ਕਰਫਿਊਸ਼ੁੱਕਰਵਾਰ (20 ਨਵੰਬਰ) ਤੋਂ ਰਾਤ 9 ਵਜੇ ਸ਼ੁਰੂ ਹੋਵੇਗਾ ਅਤੇ ਸੋਮਵਾਰ (23 ਨਵੰਬਰ) ਨੂੰ ਸਵੇਰੇ 6 ਵਜੇ ਖ਼ਤਮ ਹੋਵੇਗਾ।

ਇਸ ਮੁਕੰਮਲ ਕਰ ਫਊ ਦੌਰਾਨ ਸਿਰਫ਼ ਦੁੱਧ ਅਤੇ ਦਵਾ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਵਧੀਕ ਮੁੱਖ ਸਕੱਤਰ (ਜੰਗਲਾਤ ਅਤੇ ਵਾਤਾਵਰਣ) ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਕਰੋਨਾ ਦੀ ਰੋਕਥਾਮ ਲਈ ਅਹਿਮਦਾਬਾਦ ਮਿਊਸਪਲ ਕਾਰਪੋਰੇਸ਼ਨ (ਏ.ਐਮ.ਸੀ.) ਦੀ ਨਿਗਰਾਨੀ ਹੇਠ ਗੁਜਰਾਤ ਸਰਕਾਰ ਦੁਆਰਾ ਵਿਸ਼ੇਸ਼ ਡਿਊਟੀ ‘ਤੇ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.