Home / ਤਾਜ਼ਾ ਖਬਰਾਂ / ਭਾਜਪਾ ਦੇ MP ਬਾਰੇ ਆਈ ਇਹ ਖ਼ਬਰ

ਭਾਜਪਾ ਦੇ MP ਬਾਰੇ ਆਈ ਇਹ ਖ਼ਬਰ

ਮੋਦੀ ਇਸ ਐਮ.ਪੀ. ਨੇ ਦੇ ਦਿੱਤਾ ਅਸਤੀਫਾ, 26 ਦਸੰਬਰ ਨੂੰ ਕਰਤਾ ਵੱਡਾ ਐਲਾਨ। ਐਨਡੀਏ ਦੇ ਸਹਿਯੋਗੀ ਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਹਨੁਮਾਨ ਬੈਨੀਵਾਲ ਨੇ ਕਿਸਾਨ ਅੰਦੋਲਨ ਦੇ ਸਮਰਥਨ ਅਤੇ ਤਿੰਨ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਸੰਸਦ ਦੀਆਂ ਤਿੰਨ ਕਮੇਟੀਆਂ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।

ਬੈਨੀਵਾਲ ਨੇ ਆਪਣਾ ਅਸਤੀਫਾ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਭੇਜਿਆ ਹੈ। ਜਾਣਕਾਰੀ ਮੁਤਾਬਕ ਆਪਣੇ ਅਸਤੀਫੇ ਵਿੱਚ ਹਨੂੰਮਾਨ ਬੈਨੀਵਾਲ ਨੇ ਖੇਤੀਬਾੜੀ ਕਾਨੂੰਨਾਂ ਨੂੰ ਵਿ ਰੋ ਧੀ ਦੱਸਿਆ ਹੈ। ਬੈਨੀਵਾਲ ਮੁਤਾਬਕ ਇੱਕ ਮੈਂਬਰ ਵਜੋਂ ਉਨ੍ਹਾਂ ਨੇ ਲੋਕ ਹਿੱਤ ਨਾਲ ਜੁੜੇ ਕਈ ਮਾਮਲੇ ਉਠਾਏ, ਪਰ ਉਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਹੋਈ।।ਦੱਸ ਦਈਏ ਕਿ ਇਸ ਲਈ ਉਹ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਤੇ ਲੋਕ ਹਿੱਤਾਂ ਦੇ ਮੁੱਦਿਆਂ ਉੱਤੇ ਸੰਸਦ ਦੀਆਂ ਤਿੰਨ ਕਮੇਟੀਆਂ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਬੈਨੀਵਾਲ ਨੇ ਇਹ ਐਲਾਨ ਆਰਐਲਪੀ ਦੀ ਸੂਬਾ ਕਾਰਜਕਾਰੀ ਦੀ ਮੀਟਿੰਗ ਤੋਂ ਬਾਅਦ ਕੀਤਾ।

ਬੈਨੀਵਾਲ ਨੇ ਕਿਹਾ ਕਿ 26 ਦਸੰਬਰ ਨੂੰ ਉਹ ਦੋ ਲੱਖ ਕਿਸਾਨਾਂ ਨਾਲ ਦਿੱਲੀ ਮਾਰਚ ਕਰਨਗੇ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨਡੀਏ) ਵਿਚ ਬਣੇ ਰਹਿਣ ਦਾ ਫੈਸਲਾ ਵੀ ਉਸੇ ਦਿਨ ਕੀਤਾ ਜਾਵੇਗਾ। ਬਿਰਲਾ ਨੂੰ ਭੇਜੇ ਇੱਕ ਪੱਤਰ ਵਿੱਚ ਬੈਨੀਵਾਲ ਨੇ ਸੰਸਦ ਦੀ ਉਦਯੋਗ ਸਬੰਧੀ ਪਟੀਸ਼ਨ ਕਮੇਟੀ ਅਤੇ ਪੈਟਰੋਲੀਅਮ ਅਤੇ ਗੈਸ ਮੰਤਰਾਲੇ ਦੀ ਸਲਾਹਕਾਰ ਕਮੇਟੀ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਹੈ।।ਦੱਸ ਦਈਏ ਕਿ ਦਿੱਲੀ ਵਿਚ ਇਸ ਸਮੇਂ ਕਿਸਾਨਾਂ ਨੇ ਵੱਡਾ ਮੋਰਚਾ ਲਗਾਇਆ ਹੋਇਆ ਹੈ |

ਜਿਸ ਦੀ ਹਰ ਪੱਖ ਦੇ ਲੋਕਾਂ ਵੱਲੋਂ ਮੱਦਦ ਕੀਤੀ ਜਾ ਰਹੀ ਹੈ। ਲੰਗਰ ਦਾ ਪ੍ਰਬੰਧ। ਕੱਪੜਿਆਂ ਦਾ ਪ੍ਰਬੰਧ। ਖਾਣ-ਪੀਣ ਦੀ ਸੇਵਾ। ਰਹਿਣ ਸਹਿਣ ਦਿ ਪੂਰਾ ਪ੍ਰਬੰਧ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਨੇਡਾ ਅਮਰੀਕਾ ਆਸਟ੍ਰੇਲੀਆ ਆਦਿ ਦੇਸ਼ਾਂ ਤੋਂ ਵੀ ਪੰਜਾਬੀ ਵੀਰ ਸਹਿਯੋਗ ਕਰ ਰਹੇ ਹਨ।

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.