Home / ਤਾਜ਼ਾ ਖਬਰਾਂ / ਲੁਧਿਆਣੇ ਵਾਲੇ ਮਾਮਲੇ ਵਿਚ ਆਇਆ ਨਵਾਂ ਮੌੜ

ਲੁਧਿਆਣੇ ਵਾਲੇ ਮਾਮਲੇ ਵਿਚ ਆਇਆ ਨਵਾਂ ਮੌੜ

ਅੱਜ ਕੱਲ੍ਹ ਲੋਕੀ ਛੋਟੀ ਜਿਹੀ ਗੱਲ ਕਾਰਨ ਅਜਿਹੇ ਗਲਤ ਕਦਮ ਚੁੱਕਦੇ ਹਨ ਕਿ ਦੂਜਿਆਂ ਦਾ ਨੁ-ਕ-ਸਾ-ਨ ਕਰਨ ਲੱਗੇ ਸਕਿੰਟ ਵੀ ਨਹੀਂ ਲਾਉਂਦੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਦੇ ਸ਼ਿਮਲਾਪੁਰੀ ਕੁਆਲਿਟੀ ਚੌਕ ਨੇੜੇ ਸਥਿਤ ਗਲੀ ਨੰਬਰ 8 ਵਿਖੇ ਇੱਕ ਗੁਆਂਢਣ ਨੇ ਆਪਸੀ ਗੱਲਬਾਤ ਕਰਕੇ ਗੁਆਂਢੀ ਦੀ ਢਾਈ ਸਾਲਾ ਬੱਚੀ ਨੂੰ ਮਿੱਟੀ ਪੁੱਟ ਕੇ ਧਰਤੀ ਵਿੱਚ ਦ-ਫ-ਨਾ ਦਿੱਤਾ। ਇਸ ਕਾਰਨ ਬੱਚੀ ਦੀ ਜਾ-ਨ ਚਲੀ ਗਈ। ਜਿਸ ਪਿੱਛੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।

ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਬੱਚੀ ਦਿਲਰੋਜ਼ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ 2 ਵਜੇ ਘਰ ਆਏ ਤਾਂ ਦਿਲਰੋਜ ਗੇਟ ਕੋਲ ਖੜੀ ਸੀ। ਉਹ ਕਿਸੇ ਕੰਮ ਲਈ ਅੰਦਰ ਚਲੀ ਗਈ। ਇਸ ਤੋਂ ਬਾਅਦ ਜਦੋਂ ਉਹ ਬਾਹਰ ਆ ਗਈ ਤਾਂ ਆਪਣੇ ਲੜਕੇ ਨੂੰ ਦਿਲਰੋਜ ਬਾਰੇ ਪੁੱਛਿਆ। ਲੜਕੇ ਨੇ ਦੱਸਿਆ ਕਿ ਦਿਲਰੋਜ਼ ਗੁਆਂਢਣ ਭੂਆ ਨਾਲ ਗਈ ਹੈ। ਇਸ ਦੌਰਾਨ ਕਿ ਉਹਨਾਂ ਨੇ ਗੁਆਂਢਣ ਨੂੰ ਫੋਨ ਕੀਤਾ ਕਿ ਦਿਲਰੋਜ ਤਾਂ ਧਿਆਨ ਰੱਖਿਓ ,ਗੁਆਂਢਣ ਨੇ ਕਹਿ ਦਿੱਤਾ ਕਿ ਉਹ ਦਿਲਰੋਜ ਨੂੰ ਲੈ ਕੇ ਹੀ ਨਹੀਂ ਗਈ। ਇਸ ਦੁ-ਖ-ਦਾ-ਈ ਘਟਨਾ ਤੋਂ ਬਾਅਦ ਮਾਂ ਦਾ ਜੋ ਹਾਲ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 2:13 ਵਜੇ ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਤੋਂ ਬੱਚੀ ਦੇ ਲਾ-ਪ-ਤਾ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਤੁਰੰਤ ਹੀ ਸ਼ਿਮਲਾਪੁਰੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਸ ਪਾਸ ਦੇ ਲੋਕਾਂ ਤੋਂ ਪੁੱਛ ਗਿੱਛ ਕੀਤੀ ਅਤੇ ਸੀ ਸੀ ਟੀ ਵੀ ਕੈਮਰੇ ਵੀ ਦੇਖੇ।

ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਦਿਲਰੋਜ਼ ਦੀ ਗੁਆਂਢਣ ਨੀਲਮ ਨੇ ਹੀ ਉਸ ਨੂੰ ਲਾਪਤਾ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਨੀਲਮ ਤੋਂ ਪੁੱਛ ਗਿੱਛ ਕਰ ਰਹੇ ਹਨ। ਨੀਲਮ ਵੱਲੋਂ ਮੰਨਿਆ ਗਿਆ ਕਿ ਉਸ ਨੇ ਹੀ ਦਿਲਰੋਜ ਨੂੰ ਸ਼ਿਮਲਾਪੁਰੀ ਤੋਂ ਲਾਪਤਾ ਕੀਤਾ ਅਤੇ ਸਲੇਮ ਟਾਬਰੀ ਇਲਾਕੇ ਵਿਖੇ ਲਿਜਾ ਕੇ ਇਕ ਖੇਤ ਵਿੱਚ ਦ-ਫ-ਨਾ ਦਿੱਤਾ ਸੀ। ਪੁਲੀਸ ਨੀਲਮ ਦੀ ਨਿ-ਸ਼ਾ-ਨ ਦੇਹੀ ਤੇ ਘਟਨਾ ਸਥਾਨ ਤੇ ਪਹੁੰਚੀ, ਜਿਥੋਂ ਉਹਨਾਂ ਨੇ ਦਿਲ ਰੋਜ਼ ਦੀ ਦੇ-ਹ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਭੇਜ ਦਿੱਤਾ।

ਡਾਕਟਰਾਂ ਨੇ ਦਿਲ ਰੋਜ ਨੂੰ ਮ੍ਰਿ-ਤ-ਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਗੁਆਂਢੀਆਂ ਦੀ ਕੋਈ ਪੁਰਾਣੀ ਗੱ-ਲ-ਬਾ-ਤ ਚਲ ਰਹੀ ਸੀ। ਜਿਸ ਦੇ ਚਲਦਿਆਂ ਹੀ ਨੀਲਮ ਵੱਲੋਂ ਅਜਿਹਾ ਕਾਂਡ ਕੀਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *