ਇਸ ਵੇਲੇ ਅਸੀਂ ਇੱਕ ਬਹੁਤ ਹੀ ਖੂਬਸੂਰਤ ਅਤੇ ਚੰਗੀ ਖ਼ਬਰ ਲੈ ਕੇ ਆਏ ਹਾਂ। ਕਈ ਵਾਰ ਸ਼ੋਸ਼ਲ ਮੀਡੀਆ ‘ਤੇ ਕੁੱਝ ਨਾ ਕੁੱਝ ਚੰਗਾ ਵੀ ਵੇਖਣ ਨੂੰ ਮਿਲਦਾ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ,
ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ‘ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ। ਮੇਰੇ ਪਰੌਂਠੇ ਤਾਂ ਪੱਕੇ ਜਦੋਂ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਈਓ। ਰੱਬ ਦੀ ਰਜ਼ਾ ‘ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।’ ਵੀਡੀਓ ‘ਚ ਇਕ ਬਜੁਰਗ ਜਨਾਨੀ ਨਜ਼ਰ ਆ ਰਹੀ ਹੈ, ਜੋ ਸੜਕ ਕਿਨਾਰੇ ਖਾਣਾ ਵੇਚਣ ਦਾ ਕੰਮ ਕਰਦੀ ਹੈ। ਦੱਸ ਦਈਏ ਕਿ ਇਸੇ ਦੀ ਕਹਾਣੀ ਨੂੰ ਦਿਲਜੀਤ ਦੋਸਾਂਝ ਨੇ ਲੋਕਾਂ ਨਾਲ ਸਾਂਝਾ ਕੀਤਾ ਹੈ। ਉਹ ਆਖਦੀ ਹੈ ਕਿ ਲੋਕ ਵੱਡੇ-ਵੱਡੇ ਹੋਟਲਾਂ ‘ਚ ਹਜ਼ਾਰਾਂ ਰੁਪਏ ਦਾ ਖਾਣਾ ਖਾ ਕੇ ਆਉਂਦੇ ਹਨ। 500-700 ਤਾਂ ਮਾਮੂਲੀ ਗੱਲ ਹੀ ਹੈ ਨਾ। ਸਾਡੇ ਕੋਲ ਰੋਟੀ ਵੀ ਸਸਤੀ ਹੈ। ਦਾਲ-ਸਬਜ਼ੀ ਵੀ ਸਸਤੀ। ਪਰੌਂਠੇ ਵੀ ਸਸਤੇ। ਉਸ ਜਨਾਨੀ ਨੇ ਦੱਸਿਆ ਹੈ ਕਿ ਮੇਰਾ ਪਤੀ ਨਹੀਂ ਹੈ। ਮੈਂ ਇਸੇ ਕਮਾਈ ਨਾਲ ਆਪਣੇ ਬੱਚਿਆਂ ਨੂੰ ਪਾਲਿਆ ਹੈ। ਮੈਨੂੰ ਇਹ ਕੰਮ ਕਰਦਿਆਂ ਕਾਫ਼ੀ ਸਾਲ ਹੋ ਗਏ ਹਨ। ਜਦੋਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਪੁੱਛਿਆ ਕਿ ਤੁਸੀਂ ਖ਼ੁਸ਼ ਹੋ? ਤਾਂ ਉਹ ਆਖਦੀ ਹੈ ਕਿ ਕੀ ਕਰੀਏ ਹੁਣ ਇਹ ਕੰਮ ਕਰਨਾ ਹੀ ਪੈਣਾ ਹੈ।
ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਹੁਣ ਮੇਰਾ ਇਹ ਕੰਮ ਕਾਫ਼ੀ ਠੰਡਾ ਪੈ ਗਿਆ ਹੈ ਜੇਕਰ ਤੁਸੀਂ ਇਸ ਖ਼ਬਰ ਦੇ ਨਾਲ ਇੱਕ ਹੋਰ ਖ਼ਬਰ ਵੇਖਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੀ ਵੀਡੀਓ ਵੇਖ ਸਕਦੇ ਹੋ। ਸਾਡੇ ਨਾਲ ਜੁੜੇ ਰਹੋ ਅਤੇ ਅਸੀਂ ਤੁਹਾਨੂੰ ਪੰਜਾਬ ਦੀਆਂ ਜਰੂਰੀ ਖ਼ਬਰਾਂ ਦਿੰਦੇ ਰਹੋਗੇ। ਜੋ ਵੀਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ।
