ਪੰਜਾਬ ਤੋਂ ਉਭਰੀ ਇਕ ਆਵਾਜ਼ ਜਿਸਨੇ ਸਾਰੇ ਹੀ ਪਾਲੀਵੁੱਡ ਤੇ ਬਾਲੀਵੁੱਡ ਨੂੰ ਟੱਕਰ ਦਿਤੀ |ਇਹ ਆਵਾਜ਼ ਸੀ ਬੀ ਪ੍ਰਾਕ ਦੀ ਜਿਸਨੇ ਥੋੜੇ ਹੀ ਸਮੇ ਵਿਚ ਵੱਡਾ ਨਾਮ ਬਣਾ ਲਿਆ |ਬੀ ਪ੍ਰਾਕ ਨੇ ਪਾਲੀਵੁੱਡ ਤੋਂ ਆਪਣੇ ਕੈਰ੍ਰੀਰ ਦੀ ਸ਼ੁਰੂਆਤ ਕਰਕੇ ਬਾਲੀਵੁੱਡ ਤਕ ਆਪਣਾ ਨਾਮ ਬਣਾਇਆ ਹੈ |ਮਨ ਭਰਿਆ ਗੀਤ ਤੋਂ ਚਰਚਾ ਵਿਚ ਆ ਕੇ B ਪ੍ਰਾਕ ਨੇ ਪਿੱਛੇ ਮੁੜ ਨਹੀਂ ਦੇਖਿਆ ਤੇ ਬੁਲੰਦੀਆਂ ਨੂੰ ਛੂਹਿਆ ਹੈ |
ਸੰਗੀਤ ਜਗਤ ਤੋਂ ਇਲਾਵਾ ਹਰੇਕ ਕਲਾਕਾਰ ਦੀ ਇਕ ਨਿਜੀ ਜਿੰਦਗੀ ਵੀ ਹੁੰਦੀ ਹੈ ਪਰ ਬਹੁਤ ਘੱਟ ਕਲਾਕਾਰ ਇਸ ਨੂੰ ਸ਼ੇਅਰ ਕਰਦੇ ਹਨ |ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ‘ਚ ਉਨ੍ਹਾਂ ਦੀ ਪਤਨੀ ਮੀਰਾ ਵੀ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੀ ਪਰਾਕ ਨੇ ਇਸ ਤਸਵੀਰ ਨੂੰ ਆਪਣੇ ਪਰਿਵਾਰ ਦੀ ਸਭ ਤੋਂ ਬਿਹਤਰੀਨ ਤਸਵੀਰ ਦੱਸਿਆ ਹੈ ।ਇਸ ਤਸਵੀਰ ‘ਚ ਬੀ ਪਰਾਕ ਦਾ ਕਿਊਟ ਜਿਹਾ ਬੇਟਾ ਆਦਾਬ ਨਜ਼ਰ ਆ ਰਿਹਾ ਹੈ ਅਤੇ ਇਸ ਤਵਸੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਬੀ ਪਰਾਕ ਦੇ ਘਰ ਕੁਝ ਸਮਾਂ ਪਹਿਲਾਂ ਹੀ ਬੇਟੇ ਦਾ ਜਨਮ ਹੋਇਆ ਹੈ । ਜਿਸ ਦੀਆਂ ਜਨਮ ਤੋਂ ਬਾਅਦ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
ਹਾਲਾਂਕਿ ਉਨ੍ਹਾਂ ਤਸਵੀਰਾਂ ‘ਚ ਬੀ ਪਰਾਕ ਨੇ ਕਦੇ ਵੀ ਆਪਣੇ ਬੇਟੇ ਦਾ ਮੂੰਹ ਨਹੀਂ ਸੀ ਵਿਖਾਇਆ, ਪਰ ਇਸ ਤਸਵੀਰ ‘ਚ ਆਦਾਬ ਦਾ ਚਿਹਰਾ ਵੀ ਵਿਖਾਈ ਦੇ ਰਿਹਾ ਹੈ ।ਬੀ ਪਰਾਕ ਦੇ ਵਰਕ ਫਰੰਟ ਦੀ ਗੱਲ ਕਰੀਤੇ ਤਾਂ ਉਨ੍ਹਾਂ ਨੇ ਆਪਣੇ ਸੰਗੀਤ ਦੇ ਨਾਲ ਕਈਆਂ ਗੀਤਾਂ ਨੂੰ ਸ਼ਿੰਗਾਰਿਆ ਹੈ । ਇਸ ਦੇ ਨਾਲ ਹੀ ‘ਫ਼ਿਲਹਾਲ’ , ‘ਤੇਰੀ ਮਿੱਟੀ’ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਨੇ ।
